ਮਹਾਨਗਰ ’ਚ ਕੜਾਕੇ ਦੀ ਠੰਢ ਨਾਲ ਜਨਜੀਵਨ ਪ੍ਰਭਾਵਿਤ, ਸੂਰਜ ਦੇਵਤਾ ਨੇ ਪੂਰੇ ਦਿਨ ਨਹੀਂ ਦਿੱਤੇ ਦਰਸ਼ਨ

01/21/2024 2:02:51 PM

ਅੰਮ੍ਰਿਤਸਰ (ਰਮਨ)- ਮਹਾਨਗਰ ’ਚ ਕੜਾਕੇ ਦੀ ਠੰਢ ਅਤੇ ਧੁੰਦ ਨੇ ਆਵਾਜਾਈ ਅਤੇ ਜਨਜੀਵਨ ਪ੍ਰਭਾਵਿਤ ਕਰ ਕੇ ਰੱਖ ਦਿੱਤਾ ਹੈ। ਇਸ ਠੰਢ ਕਾਰਨ ਲੋਕਾਂ ਦਾ ਕੰਮਕਾਜ, ਸੜਕੀ ਆਵਾਜਾਈ ਵਿਚ ਵੀ ਰੁਕਾਵਟ ਹੋ ਰਹੀ ਹੈ। ਇਸ ਵਾਰ ਮੌਸਮ ਵਿਗਿਆਨੀਆਂ ਵੱਲੋਂ ਰਿਕਾਰਡ ਤੋੜ ਠੰਢ ਪੈਣ ਦਾ ਅਨੁਮਾਨ ਲਾਇਆ ਜਾ ਰਿਹਾ ਹੈ। ਪਿਛਲੇ ਇਕ ਮਹੀਨੇ ਤੋਂ ਲਗਾਤਾਰ ਪੈ ਰਹੀ ਠੰਢ ਨੇ ਸਾਰੇ ਰਿਕਾਰਡ ਤੋੜੇ ਹੋਏ ਹਨ। ਸੂਰਜ ਦੇਵਤਾ ਵੀ ਕਦੇ-ਕਦੇ ਦਿਖਾਈ ਦਿੰਦੇ ਹਨ ਪਰ ਸ਼ਨੀਵਾਰ ਨੂੰ ਪੂਰਾ ਦਿਨ ਸੂਰਜ ਦੇਵਤਾ ਨੇ ਦਰਸ਼ਨ ਨਹੀਂ ਦਿੱਤੇ ਅਤੇ ਲੋਕ ਅੱਗ ਤੇ ਹੀਟਰਾਂ ਦਾ ਸਹਾਰਾ ਲੈਂਦੇ ਦਿਖਾਈ ਦਿੱਤੇ।

ਇਹ ਵੀ ਪੜ੍ਹੋ : ਪ੍ਰਤਾਪ ਬਾਜਵਾ ਨੇ ਕੇਂਦਰ ਸਰਕਾਰ 'ਤੇ ਵਿੰਨ੍ਹਿਆ ਨਿਸ਼ਾਨਾ, ਕਿਹਾ- ਪੰਜਾਬ ਦੀ ਤਰੱਕੀ ਰੋਕਣ ਲਈ ਬੰਦ ਕੀਤੀ ਅਟਾਰੀ ਸਰਹੱਦ

ਹਿਮਾਚਲ ’ਚ ਪੈ ਰਹੀ ਬਰਫ਼ਬਾਰੀ ਕਾਰਨ ਪੰਜਾਬ ਦੇ ਮੈਦਾਨੀ ਇਲਾਕਿਆਂ ’ਚ ਸੀਤ ਲਹਿਰ ਨੇ ਠੰਢ ਦਾ ਕਹਿਰ ਬਣਾਇਆ ਹੋਇਆ ਹੈ ਅਤੇ ਪੂਰੇ ਜਨਜੀਵਨ ਨੂੰ ਆਪਣੀ ਬੁੱਕਲ ਵਿਚ ਲੈ ਰੱਖਿਆ ਹੈ। ਪੈ ਰਹੀ ਠੰਡ ਵਿਚ ਲੋਕ ਘਰਾਂ ਅਤੇ ਦੁਕਾਨਾਂ ’ਤੇ ਬੈਠੇ ਨਜ਼ਰ ਆਉਂਦੇ ਹਨ। ਹਾਲਾਂਕਿ ਪੈ ਰਹੀ ਧੁੰਦ ਕਾਰਨ ਪੰਜਾਬ ਸਮੇਤ ਸ਼ਹਿਰ ਵਿਚ ਰੋਜ਼ਾਨਾ ਸੜਕ ਹਾਦਸੇ ਵੀ ਵਾਪਰਨ ਦੇ ਸਮਾਚਾਰ ਮਿਲ ਰਹੇ ਹਨ। ਪੁਲਸ ਵਿਭਾਗ ਅਤੇ ਸਮਾਜ ਸੇਵੀ ਸੰਸਥਾਵਾਂ ਵੱਲੋਂ ਸੜਕ ਦੇਖ ਕੇ ਸਫ਼ਰ ਕਰਨ ਦੀ ਸਲਾਹ ਦਿੱਤੀ ਜਾ ਰਹੀ ਹੈ। ਪਿੰਡਾਂ, ਕਸਬਿਆਂ ਅਤੇ ਸ਼ਹਿਰਾਂ 'ਚ ਲੋਕ ਅੱਗ ਦੀਆਂ ਧੂਣੀਆਂ ਲਾ ਕੇ ਚਾਹ ਅਤੇ ਸੁੱਕੇ ਮੇਵੇ ਦਾ ਆਨੰਦ ਲੈਣ ਤੋਂ ਇਲਾਵਾ ਮੋਟੇ ਗਰਮ ਕੱਪੜੇ ਪਾ ਕੇ ਠੰਢ ਤੋਂ ਆਪਣਾ ਬਚਾਅ ਕਰ ਰਹੇ ਹਨ।

ਇਹ ਵੀ ਪੜ੍ਹੋ : ਬਟਾਲਾ 'ਚ ਵੱਡੀ ਵਾਰਦਾਤ, 20 ਸਾਲਾ ਨੌਜਵਾਨ ਦਾ ਤੇਜ਼ਧਾਰ ਹਥਿਆਰਾਂ ਨਾਲ ਕੀਤਾ ਕਤਲ

ਮੌਸਮ ਵਿਗਿਆਨੀਆਂ ਦਾ ਕਹਿਣਾ ਹੈ ਕਿ ਜੇਕਰ ਠੰਢ ਦਾ ਕਹਿਰ ਇਸੇ ਤਰ੍ਹਾਂ ਜਾਰੀ ਰਿਹਾ ਤਾਂ ਆਉਣ ਵਾਲੇ ਦਿਨਾਂ 'ਚ ਬਰਫਬਾਰੀ ਦੇ ਆਸਾਰ ਬਣ ਸਕਦੇ ਹਨ। ਧੁੰਦ ਕਾਰਨ ਮਹਾਨਗਰ ਵਿਚ ਪਿਛਲੇ ਕੁਝ ਦਿਨਾਂ ਤੋਂ ਵਿਜ਼ੀਬਿਲਟੀ ਜ਼ੀਰੋ ਹੈ, ਜਿਸ ਕਾਰਨ ਵਾਹਨ ਚਾਲਕਾਂ ਨੂੰ ਕਾਫੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਬੱਸਾਂ, ਟ੍ਰੇਨਾਂ ਅਤੇ ਉਡਾਣਾਂ ਦੇਰੀ ਨਾਲ ਚੱਲ ਰਹੀਆਂ ਹਨ, ਜਿਸ ਕਾਰਨ ਕਿਤੇ ਵੀ ਆਉਣ ਜਾਣ ’ਚ ਮੁਸਾਫਿਰਾਂ ਨੂੰ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।

ਇਹ ਵੀ ਪੜ੍ਹੋ : ਮਾਮੂਲੀ ਬਹਿਸ ਨੇ ਧਾਰਿਆ ਖੂਨੀ ਰੂਪ, ਚੱਲ ਰਹੇ DJ ਦੌਰਾਨ 16 ਸਾਲਾ ਮੁੰਡੇ ਦਾ ਗੋਲੀਆਂ ਮਾਰ ਕੀਤਾ ਕਤਲ

ਇਹ ਵੀ ਦੱਸਣਯੋਗ ਹੈ ਕਿ ਕਦੇ-ਕਦੇ ਧੁੰਦ ਦੇ ਇਸ ਮੌਸਮ ’ਚ ਸੂਰਜ ਦੇਵਤਾ ਵੀ ਦਿਖਾਈ ਦਿੰਦੇ ਹਨ ਪਰ ਪਿਛਲੇ ਕਰੀਬ ਇਕ ਮਹੀਨੇ ਤੋਂ ਕਦੇ ਵੀ ਲਗਾਤਾਰ ਕੜਾਕੇਦਾਰ ਧੁੱਪ ਨਹੀਂ ਦਿੱਸੀ। ਧੁੰਦ ਅਤੇ ਕੜਾਕੇ ਦੀ ਠੰਢ ਨੇ ਜਿੱਥੇ ਆਮ ਲੋਕਾਂ ਦਾ ਜਨਜੀਵਨ ਪ੍ਰਭਾਵਿਤ ਕੀਤਾ ਹੋਇਆ ਹੈ, ਉੇਥੇ ਹੀ ਸੜਕ ਕਿਨਾਰੇ ਝੁੱਗੀਆਂ ’ਚ ਰਹਿਣ ਵਾਲੇ ਲੋਕ ਵੀ ਇਸ ਠੰਢ ਦੇ ਕਹਿਰ ਦਾ ਸਾਹਮਣਾ ਕਰ ਰਹੇ ਹਨ। ਇਸ ਵਾਰ ਇਨ੍ਹਾਂ ਲੋਕਾਂ ਨੂੰ ਪ੍ਰਸ਼ਾਸਨ ਅਤੇ ਕਿਸੇ ਵੀ ਸਮਾਜ ਸੇਵੀ ਸੰਸਥਾਵਾਂ ਵੱਲੋਂ ਗਰਮ ਕੱਪੜੇ, ਕੰਬਲ ਆਦਿ ਤੋਂ ਇਲਾਵਾ ਖਾਣ-ਪੀਣ ਦੀਆਂ ਵਸਤੂਆਂ ਦੇਣ ਲਈ ਕੋਈ ਅੱਗੇ ਨਹੀਂ ਆਇਆ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

Shivani Bassan

This news is Content Editor Shivani Bassan