‘ਕਾਂਗਰਸ ਤੇ ‘ਆਪ’ ਦੇ ਚਿਹਰਿਆਂ ਤੋਂ ਝੂਠ ਦਾ ਨਕਾਬ ਉਤਰ ਚੁੱਕਾ ਹੈ’

04/05/2021 2:38:01 PM

ਅੰਮ੍ਰਿਤਸਰ (ਛੀਨਾ) : ਕਾਂਗਰਸ ਸਰਕਾਰ ਦੀ ਵਾਅਦਾ-ਖਿਲਾਫੀ ਦੇ ਵਿਰੋਧ ’ਚ ਹਲਕਾ ਪੂਰਬੀ ਦੇ ਅਕਾਲੀ ਆਗੂਆਂ, ਵਰਕਰਾਂ ਤੇ ਨਿਵਾਸੀਆਂ ਨੇ ਹਲਕਾ ਇੰਚਾਰਜ ਗੁਰਪ੍ਰੀਤ ਸਿੰਘ ਰੰਧਾਵਾ ਦੀ ਅਗਵਾਈ ਹੇਠ ਵੇਰਕਾ ਚੌਕ ’ਚ ਜ਼ੋਰਦਾਰ ਰੋਸ ਪ੍ਰਦਰਸ਼ਨ ਕੀਤਾ। ਧਰਨੇ ਦੌਰਾਨ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਝੂਠੇ ਵਾਅਦਿਆਂ ਦਾ ਘੜਾ ਵੀ ਭੰਨਿਆ ਗਿਆ। ਇਸ ਮੌਕੇ ਸੰਬੋਧਨ ਕਰਦਿਆਂ ਗੁਰਪ੍ਰੀਤ ਸਿੰਘ ਰੰਧਾਵਾ ਨੇ ਕਿਹਾ ਕਿ ਪਵਿੱਤਰ ਗੁਟਕਾ ਸਾਹਿਬ ਹੱਥ ’ਚ ਫੜ ਕੇ ਹਰ ਘਰ ਸਰਕਾਰੀ ਨੌਕਰੀ, ਕਿਸਾਨਾਂ ਦਾ ਸਾਰਾ ਕਰਜ਼ਾ ਪੂਰੀ ਤਰ੍ਹਾਂ ਮੁਆਫ, 4 ਹਫਤਿਆਂ ’ਚ ਨਸ਼ੇ ਖਤਮ ਕਰਨ ਸਮੇਤ ਹੋਰ ਅਣਗਿਣਤ ਵਾਅਦੇ ਕਰ ਕੇ ਲੋਕਾਂ ਦੀਆਂ ਭਾਵਨਾਵਾਂ ਨਾਲ ਖੇਡਣ ਵਾਲੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਪੰਜਾਬ ਵਾਸੀ ਕਦੇ ਵੀ ਮੁਆਫ ਨਹੀਂ ਕਰਨਗੇ।

ਇਹ ਵੀ ਪੜ੍ਹੋ- ਸ਼੍ਰੋਮਣੀ ਅਕਾਲੀ ਦਲ ਨੇ ਪੰਜਾਬ ਸਰਕਾਰ ਖ਼ਿਲਾਫ ਦਿੱਤਾ ਧਰਨਾ, ਕਿਹਾ-4 ਸਾਲਾਂ ’ਚ ਲੋਕਾਂ ਨੂੰ ਬਸ ਲੁੱਟਿਆ

ਉਨ੍ਹਾਂ ਕਿਹਾ ਕਿ ਕੈਪਟਨ ਸਰਕਾਰ ਨੇ ਸਰਕਾਰੀ ਨੌਕਰੀਆਂ ਤੇ ਸਹੂਲਤਾਂ ਤਾਂ ਕੀ ਦੇਣੀਆਂ ਸਨ ਸਗੋਂ ਬਾਦਲ ਸਰਕਾਰ ਵਲੋਂ ਮਿਲ ਰਹੀਆਂ ਸਹੂਲਤਾਂ ਖੋਹ ਕੇ ਲੋਕਾਂ ’ਤੇ ਕਈ ਤਰ੍ਹਾਂ ਦੇ ਵਾਧੂ ਟੈਕਸਾਂ ਦਾ ਬੋਝ ਪਾ ਦਿੱਤਾ ਹੈ, ਜਿਸ ਕਾਰਨ ਕਿਸਾਨ, ਵਪਾਰੀ, ਗਰੀਬ, ਦਲਿਤ, ਮੁਲਾਜ਼ਮ ਸਮੇਤ ਹਰ ਵਰਗ ਦੇ ਲੋਕ ਇਸ ਸਰਕਾਰ ਤੋਂ ਭਾਰੀ ਦੁਖੀ ਹਨ। ਰੰਧਾਵਾ ਨੇ ਕਿਹਾ ਕਿ ਕਾਂਗਰਸ ਤੇ ਆਮ ਆਦਮੀ ਪਾਰਟੀ ਕੇਂਦਰ ਸਰਕਾਰ ਦੀ ਬੀ ਟੀਮ ਵਜੋਂ ਕੰਮ ਕਰ ਰਹੀਆਂ ਹਨ, ਜਿਨ੍ਹਾਂ ਦੇ ਚਿਹਰੇ ਤੋਂ ਝੂਠ ਦਾ ਨਕਾਬ ਉਤਰ ਚੁੱਕਾ ਹੈ। ਇਸ ਮੌਕੇ ਪੰਜਾਬ ਯੂਥ ਫੋਰਮ ਦੇ ਪ੍ਰਧਾਨ ਜਸਕੀਰਤ ਸਿੰਘ ਸੁਲਤਾਨਵਿੰਡ, ਹਰਦਿਆਲ ਸਿੰਘ ਬਾਜਵਾ ਆੜ੍ਹਤੀ, ਜਸਪਾਲ ਸਿੰਘ ਸ਼ੰਟੂ, ਦੀਦਾਰ ਸਿੰਘ ਦੋਬੁਰਜੀ, ਮਹਿੰਦਰ ਸਿੰਘ ਵੇਰਕਾ, ਮਲਕੀਤ ਸਿੰਘ ਵੱਲਾ ਆਦਿ ਹਾਜ਼ਰ ਸਨ।


Anuradha

Content Editor

Related News