ਸੇਬਾਂ ਦੇ ਭਰੇ ਟਰੱਕ ’ਚੋਂ ਭਾਰੀ ਮਾਤਰਾ ’ਚ ਭੁੱਕੀ ਬਰਾਮਦ, 3 ਕਾਬੂ

11/06/2020 1:54:13 AM

ਕਾਹਨੂੰਵਾਨ, (ਜੱਜ)- ਥਾਣਾ ਕਾਹਨੂੰਵਾਨ ਅਧੀਨ ਪੈਂਦੀ ਪੁਲਸ ਚੌਂਕੀ ਤੁਗਲਵਾਲ ਦੀ ਪੁਲਸ ਨੇ ਥਾਣਾ ਕਾਹਨੂੰਵਾਨ ਦੀ ਪੁਲਸ ਨਾਲ ਮਿਲ ਕੇ ਸੇਬਾਂ ਦੇ ਭਰੇ ਟਰੱਕ ’ਚੋਂ ਵੱਡੀ ਮਾਤਰਾ ’ਚ ਭੁੱਕੀ ਬਰਾਮਦ ਕੀਤੀ ਗਈ ਹੈ। ਪੁਲਸ ਚੌਂਕੀ ਤੁਗਲਵਾਲ ਦੇ ਇੰਚਾਰਜ ਸਬ ਇੰਸਪੈਕਟਰ ਮੇਜਰ ਸਿੰਘ ਨੇ ਥਾਣਾ ਮੁਖੀ ਕਾਹਨੂੰਵਾਨ ਪ੍ਰਭਜੋਤ ਸਿੰਘ ਦੀ ਅਗਵਾਈ ਹੇਠ ਤੁਗਲਵਾਲ ਪੁਆਇੰਟ ਜੀ. ਟੀ. ਰੋਡ ’ਤੇ ਨਾਕਾ ਲਾਇਆ ਹੋਇਆ ਸੀ, ਉਸ ਦੌਰਾਨ ਸੇਬਾਂ ਦੇ ਭਰੇ ਟਰੱਕ ਨੰਬਰ ਪੀਬੀ06ਐੱਲ 2918 ਨੂੰ ਸ਼ੱਕੀ ਹਾਲਤ ’ਚ ਰੋਕਿਆ ਗਿਆ। ਪੁਲਸ ਮੁਲਾਜ਼ਮਾਂ ਨੇ ਡੀ. ਐੱਸ. ਪੀ. ਕੁਲਵਿੰਦਰ ਸਿੰਘ ਵਿਰਕ ਦੀ ਦੇਖ ਰੇਖ ਹੇਠ ਟਰੱਕ ਦੀ ਤਲਾਸ਼ੀ ਕਰਨ ਮੌਕੇ ਸੇਬਾਂ ਦੀਆਂ ਪੇਟੀਆਂ ਨਾਲ ਰੱਖੀ ਹੋਈ ਤਿੰਨ ਕੁਇੰਟਲ 40 ਕਿਲੋ ਭੁੱਕੀ ਬਰਾਮਦ ਕੀਤੀ ਗਈ। ਇਹ ਵੀ ਪਤਾ ਲੱਗਾ ਹੈ ਕਿ ਟਰੱਕ ’ਚ ਭੁੱਕੀ ਲਿਆਉਣ ਵਾਲੇ ਰਾਜਵਿੰਦਰ ਸਿੰਘ, ਗੁਰਜੋਤ ਲਾਡੀ ਵਾਸੀ ਔਲਖ ਅਤੇ ਨਿਰਮਲ ਸਿੰਘ ਵਾਸੀ ਵੈਰੋਵਾਲ ਜ਼ਿਲਾ ਹੁਸ਼ਿਆਰਪੁਰ ਨੂੰ ਟਰੱਕ ਸਮੇਤ ਗ੍ਰਿਫਤਾਰ ਕਰ ਕੇ ਉਨ੍ਹਾਂ ਖ਼ਿਲਾਫ਼ ਪਰਚਾ ਦਰਜ ਕਰ ਦਿੱਤਾ ਗਿਆ ਹੈ। ਇਸ ਸਬੰਧੀ ਜਦੋਂ ਚੌਂਕੀ ਇੰਚਾਰਜ ਮੇਜਰ ਸਿੰਘ ਤੁਗਲਵਾਲ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਭੁੱਕੀ ਸਮੇਤ ਟਰੱਕ ਜ਼ਰੂਰ ਕਾਬੂ ਕੀਤਾ ਹੈ ਪਰ ਇਸ ਦਾ ਸਾਰਾ ਵੇਰਵਾ ਜ਼ਿਲੇ ਦੇ ਸੀਨੀਅਰ ਅਫਸਰ ਹੀ ਦੇਣਗੇ।


Bharat Thapa

Content Editor

Related News