ਸਰਦਾਰ ਅਵਤਾਰ ਸਿੰਘ ਨੇ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੂੰ ਮਿਲ ਕੇ ਦੱਸੀਆਂ ਜ਼ਿਮੀਦਾਰਾਂ ਦੀਆਂ ਮੁਸਕਲਾਂ

03/07/2021 4:46:46 PM

ਪਠਾਨਕੋਟ (ਆਦਿਤਿਆ, ਰਾਜਨ): ਅੱਜ ਪੰਜਾਬ ਦੇ ਸਹਿਕਾਰਤਾ ਅਤੇ ਜੇਲ ਵਿਭਾਗ ਪੰਜਾਬ ਦੇ ਕੈਬਨਿਟ ਮੰਤਰੀ  ਸਰਦਾਰ ਸੁਖਜਿੰਦਰ ਸਿੰਘ ਰੰਧਾਵਾ ਨੂੰ ਉਨ੍ਹਾਂ ਦੇ ਨਿਵਾਸ ਅਸਥਾਨ ਪਿੰਡ ਧਾਰੋਵਾਲੀ ਵਿਖੇ ਲੈਂਡ ਮਾਰਗੇਜ ਬੈਂਕ ਦੇ ਚੇਅਰਮੈਨ ਅਵਤਾਰ ਸਿੰਘ ਕਲੇਰ ਅਤੇ ਬੈਂਕ ਦੇ ਡਾਇਰੈਕਟਰ ਵਿਜੇ ਬਾਗੀ ਨੇ ਮਿਲ ਨੇ ਰੰਧਾਵਾ ਸਾਹਿਬ ਨੂੰ ਮਿਲ ਕੇ ਬੈਂਕ ਨੂੰ ਅਤੇ ਜਿਮੀਦਾਰਾਂ ਨੂੰ ਆ ਰਹੀਆਂ ਸਮੱਸਿਆ ਬਾਰੇ ਜਾਣੂ ਕਰਵਾਇਆ। ਚੇਅਰਮੈਨ ਕਲੇਰ ਅਤੇ ਡਾਇਰੈਕਟਰ ਵਿਜੇ ਬਾਗੀ ਦੀ ਸਾਰੀ ਗੱਲਬਾਤ ਸੁਨਣ‌ ਤੋਂ ਬਾਅਦ ਸਾਰੀਆਂ ਮੁਸਕਲਾਂ ਨੂੰ ਮੌਕੇ ਤੇ ਹੀ ਉਸ ਦਾ ਹੱਲ ਕੀਤਾ ਤੇ ਸਬੰਧਿਤ ਅਧਿਕਾਰੀਆਂ ਨੂੰ ਬੈਂਕ ਦੇ ਕੰਮਕਾਜ ਵਿਚ ਤੇਜੀ ਲਿਆਉਣ ਲਈ ਕਿਹਾ। ਆਖੀਰ ਵਿਚ ਚੇਅਰਮੈਨ ਅਵਤਾਰ ਸਿੰਘ ਕਲੇਰ ਨੇ ਵਿਜੇ ਬਾਗੀ ਨੂੰ ਬੈਂਕ ਦਾ ਡਾਇਰੈਕਟਰ ਬਣਾਉਣ ਤੇ ਰੰਧਾਵਾ ਸਾਹਿਬ ਦਾ ਧੰਨਵਾਦ ਕੀਤਾ, ਜਿਨ੍ਹਾਂ ਨੇ ਪੁਰਾਣੇ ਕਾਂਗਰਸੀ ਪਰਿਵਾਰ ਨੂੰ ਇਹ ਮਾਣ ਬਖਸ਼ਿਆ ਹੈ। ਮੀਡੀਆ ਨਾਲ ਇਹ ਜਾਣਕਾਰੀ ਕਿਸ਼ਨ ਚੰਦਰ ਮਹਾਜਨ ਨੇ ਸਾਂਝੀ ਕੀਤੀ।


Shyna

Content Editor

Related News