ਕਸੂਰ ਨਾਲੇ ''ਚੋਂ ਮਿਲੀ ਅਣਪਛਾਤੀ ਲਾਸ਼

07/23/2020 10:27:43 AM

ਖੇਮਕਰਨ (ਗੁਰਮੇਲ,ਅਵਤਾਰ,ਸੋਨੀਆ) : ਹਿੰਦ ਪਾਕਿ ਸਰਹੱਦ 'ਤੇ ਸਥਿਤ ਪਿੰਡ ਨੂਰਵਾਲਾ ਨੇੜੇ ਪੈਂਦੇ ਡਿਫੈਂਸ ਡਰੇਨ ਦੇ ਕਸੂਰ ਨਾਲੇ 'ਚੋਂ ਇਕ ਅਣਪਛਾਤੀ ਲਾਸ਼ ਬਰਾਮਦ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਥਾਣਾ ਖੇਮਕਰਨ ਦੀ ਪੁਲਸ ਨੇ ਮੌਕੇ 'ਤੇ ਪਹੁੰਚ ਕੇ ਲਾਸ਼ ਨੂੰ ਕਬਜ਼ੇ 'ਚ ਲੈ ਲਿਆ ਹੈ। ਜਾਣਕਾਰੀ ਦਿੰਦਿਆਂ ਥਾਣਾ ਮੁਖੀ ਤਰਸੇਮ ਮਸੀਹ ਨੇ ਦੱਸਿਆ ਕਿ ਕਸੂਰ ਨਾਲੇ 'ਚੋਂ ਇਕ ਅਣਪਛਾਤੀ ਦੀ ਲਾਸ਼ ਮਿਲੀ ਹੈ, ਜਿਸਦੀ ਉਮਰ 40-45 ਸਾਲ ਲੱਗ ਰਹੀ ਹੈ। ਲਾਸ਼ ਨੂੰ 72 ਘੰਟੇ ਲਈ ਪੱਟੀ ਸਰਕਾਰੀ ਹਸਪਤਾਲ 'ਚ ਸ਼ਨਾਖਤ ਲਈ ਰੱਖਿਆ ਜਾਵੇਗਾ ਤਾਂ ਕਿ ਕੋਈ ਵਾਰਿਸ ਉਸ ਦੀ ਸ਼ਨਾਖਤ ਕਰ ਸਕੇ।

ਇਹ ਵੀ ਪੜ੍ਹੋਂ : ਪ੍ਰੇਮਿਕਾ ਨੂੰ ਮਿਲਣ ਉਸ ਦੇ ਘਰ ਗਏ ਨੌਜਵਾਨ ਦੀ ਸ਼ੱਕੀ ਹਾਲਾਤਾਂ 'ਚ ਮੌਤ


Baljeet Kaur

Content Editor

Related News