ਜਥੇਬੰਦੀਆਂ ਵਲੋਂ ਬੱਚੀ ਨੂੰ ਇਨਸਾਫ਼ ਦਿਵਾਉਣ ਲਈ 4 ਸਤੰਬਰ ਨੂੰ ਥਾਣੇ ਦਾ ਘਿਰਾਓ ਕਰਨ ਦਾ ਐਲਾਨ

09/02/2020 10:47:48 AM

ਖੇਮਕਰਨ (ਸੋਨੀਆ) :  ਇਕ ਮਹੀਨਾ ਪਹਿਲਾਂ ਥਾਣਾ ਸਰਾਏ ਅਮਾਨਤ ਖਾਂ ਅਧੀਨ ਆਉਂਦੇ ਪਿੰਡ ਗੰਡੀਵਿੰਡ ਵਿਖੇ 7 ਸਾਲਾ ਮਾਸੂਮ ਬੱਚੀ ਨੂੰ ਅਗਵਾ ਕਰਕੇ ਉਸ ਨਾਲ ਜਬਰ-ਜ਼ਿਨਾਹ ਕਰਨ ਤੋਂ ਬਾਅਦ ਕਤਲ ਦਿੱਤਾ ਗਿਆ ਸੀ। ਇਸ ਸਬੰਧੀ ਪੁਲਸ ਨੇ 5 ਦੋਸ਼ੀਆਂ ਦੀ ਸ਼ਨਾਖਤ ਕੀਤੀ ਸੀ ਪਰ ਬਾਅਦ 'ਚ ਬਾਕੀ 4 ਦੋਸ਼ੀਆਂ ਨੂੰ ਬਚਾਉਂਦਿਆਂ ਸਿਰਫ਼ ਇਕ ਨਾਬਾਲਗ ਦੋਸ਼ੀ 'ਤੇ ਹੀ ਪਰਚਾ ਦਰਜ ਕੀਤਾ ਗਿਆ। ਪੀੜਤ ਪਰਿਵਾਰ ਵਲੋਂ ਵਾਰ-ਵਾਰ ਇਨਸਾਫ਼ ਮੰਗਣ 'ਤੇ ਵੀ ਉਨ੍ਹਾਂ ਨੂੰ ਇਨਸਾਫ ਨਹੀਂ ਮਿਲਿਆ। 

ਇਹ ਵੀ ਪੜ੍ਹੋ : ਪਰਿਵਾਰ ਕਰ ਰਿਹਾ ਸੀ ਵਿਆਹ ਦੀਆਂ ਤਿਆਰੀਆਂ, ਵਾਪਰਿਆ ਅਜਿਹਾ ਭਾਣਾ ਕੇ ਪਲਾਂ 'ਚ ਉੱਜੜ ਗਈਆਂ ਖ਼ੁਸ਼ੀਆਂ

ਇਸ ਦੇ ਵਿਰੋਧ 'ਚ ਯੂ. ਕੇ. ਕਿਸਾਨ ਯੂਨੀਅਨ ਦੇ ਪ੍ਰਧਾਨ ਹਰਭੇਜ ਸਿੰਘ ਸੇਖੋਂ, ਚੇਅਰਮੈਨ ਨਰ ਸਿੰਘ, ਜਰਨਲ ਸੈਕਟਰੀ ਪ੍ਰਮਜੀਤ ਸਿੰਘ ਸੇਖੋਂ, ਸੁਰਜੀਤ ਸਿੰਘ ਮਾਝਾ ਜ਼ੋਨ ਪ੍ਰਧਾਨ, ਪੰਜਾਬ ਸੰਘਰਸ਼ ਕਮੇਟੀ ਹਰਪਾਲ ਸਿੰਘ ਵਾਇਸ ਪ੍ਰਧਾਨ ਮਾਝਾ ਼ਜੋਨ, ਰਣਜੀਤ ਸਿੰਘ ਭੈਣੀ, ਗੁਰਪਾਲ ਸਿੰਘ ਬੈਂਕਾ, ਮਨਜਿੰਦਰ ਸਿੰਘ ਪੱਟੀ, ਕਰਮਜੀਤ ਸਿੰਘ ਬੁੱਟਰ, ਗੁਰਪ੍ਰੀਤ ਸਿੰਘ ਕਾਲੇਕੇ, ਦਲਜੀਤ ਸਿੰਘ ਸਿੱਧੂ ਪੰਜਾਬ ਪ੍ਰਧਾਨ ਕਿਸਾਨ ਸੰਘਰਸ਼ ਕਮੇਟੀ ਆਦਿ ਨੇ ਬਾਕੀ 4 ਦੋਸ਼ੀਆਂ 'ਤੇ ਕਤਲ ਦਾ ਪਰਚਾ ਦਰਜ ਕਰਨ ਸਬੰਧੀ ਡਿਪਟੀ ਕਮਿਸ਼ਨਰ ਤਰਨਤਾਰਨ ਨੂੰ ਮੰਗ ਪੱਤਰ ਦਿੱਤਾ ਪਰ ਪੀੜਤ ਪਰਿਵਾਰ ਨੂੰ ਕੋਈ ਇਨਸਾਫ਼ ਨਹੀਂ ਮਿਲਿਆ। ਜਿਸ ਸਬੰਧੀ ਅੱਜ ਹਰਭੇਜ ਦੇ ਭੱਠੇ 'ਤੇ ਇਕੱਤਰ ਹੋਏ ਜਥੇਬੰਦੀਆਂ ਅਤੇ ਗਰੀਬ ਪਰਿਵਾਰ ਵਲੋਂ ਪੁਲਸ ਖਿਲਾਫ਼ ਨਾਅਰੇਬਾਜ਼ੀ ਕੀਤੀ ਅਤੇ ਇਨਸਾਫ਼ ਦੀ ਮੰਗ ਕੀਤੀ ਗਈ। ਉਨ੍ਹਾਂ ਕਿਹਾ ਜੇਕਰ ਮ੍ਰਿਤਕ ਮਾਸੂਮ ਬੱਚੀ ਨੂੰ ਇਨਸਾਫ਼ ਨਾ ਮਿਲਿਆ ਤਾਂ 4 ਸਤੰਬਰ ਨੂੰ ਥਾਣਾ ਝਬਾਲ ਦਾ ਘਿਰਾਓ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਜੇਕਰ ਫਿਰ ਵੀ ਪੁਲਸ ਨੇ ਉਕਤ ਦੋਸ਼ੀਆਂ ਖਿਲਾਫ਼ ਪਰਚਾ ਦਰਜ ਨਾ ਕੀਤਾ ਤਾਂ ਵੱਡੇ ਸੰਘਰਸ਼ ਦਾ ਐਲਾਨ ਕੀਤਾ ਜਾਵੇਗਾ।

ਇਹ ਵੀ ਪੜ੍ਹੋ : ਪੰਜਾਬ 'ਚ ਨਹੀਂ ਰੁਕ ਰਹੀਆਂ ਜਬਰ-ਜ਼ਿਨਾਹ ਦੀਆਂ ਵਾਰਦਾਤਾਂ, ਇਕ ਹੋਰ ਨਾਬਾਲਗਾ ਹਵਸ ਦੇ ਭੁੱਖੇ ਦੀ ਹੋਈ ਸ਼ਿਕਾਰ


Baljeet Kaur

Content Editor

Related News