ਮਨੁੱਖੀ ਅਧਿਕਾਰ ਦਿਵਸ ''ਤੇ ਖਾਲਰਾ ਮਿਸ਼ਨ ਨੇ ਪਾਈ ਸਿੱਖਾਂ ''ਤੇ ਜੁਲਮਾਂ ਦੀ ਬਾਤ

12/10/2019 5:53:00 PM

ਅੰਮਿ੍ਤਸਰ (ਸੁਮਿਤ) - ਪੰਜਾਬ ਦੇ ਕਾਲੇ ਦੌਰ ’ਚ ਮਾਰੇ ਗਏ ਲੋਕਾਂ ਦੀ ਸ਼ਨਾਖਤ ਅਤੇ ਉਨ੍ਹਾਂ ਦੇ ਪਰਿਵਾਰਾਂ ਲਈ ਲੜ ਰਹੇ ਖਾਲਰਾ ਮਿਸ਼ਨ ਵਲੋਂ ਅੱਜ ਅੰਮਿ੍ਤਸਰ ’ਚ ਅੰਤਰਰਾਸ਼ਟਰੀ ਮਨੁੱਖੀ ਅਧਿਕਾਰ ਦਿਵਸ ਮਨਾਇਆ ਗਿਆ। ਇਸ ਮੌਕੇ ਆਗੂਆਂ ਨੇ ਹੁਣ ਤੱਕ ਸਿੱਖਾਂ 'ਤੇ ਹੋਏ ਜੁਲਮਾਂ ਦੀ ਦਾਸਤਾਨ ਬਿਆਨ ਕਰਦਿਆਂ ਇਨਸਾਫ ਦੀ ਮੰਗ ਕੀਤੀ। ਜਾਣਕਾਰੀ ਅਨੁਸਾਰ ਇਸ ਦੌਰਾਨ ਖਾਲਰਾ ਮਿਸ਼ਨ ਨੇ ਜਿਥੇ ਸਜ਼ਾ ਭੁਗਤ ਚੁੱਕੇ ਬੰਦੀ ਸਿੱਖਾਂ ਦੀ ਰਿਹਾਈ ਦੀ ਮੰਗ ਕੀਤੀ, ਉਥੇ ਹੀ ਆਪਰੇਸ਼ਨ ਬਲੂ ਸਟਾਰ ਤੇ '84 ਦੇ ਸਿੱਖ ਕਤਲੇਆਮ ਨੂੰ ਸਿੱਖੀ 'ਤੇ ਅੱਤਵਾਦੀ ਹਮਲਾ ਕਰਾਰ ਦੇਣ ਦੀ ਮੰਗ ਵੀ ਕੀਤੀ। 

ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਖਾਲਰਾ ਮਿਸ਼ਨ ਦੇ ਮੈਂਬਰ ਜਗਦੀਪ ਸਿੰਘ ਰੰਧਾਵਾ ਨੇ ਕਿਹਾ ਕਿ '84 ਦੇ ਸਿੱਖ ਕਤਲੇਆਮ ’ਚ ਜੋ ਲੋਕ ਮਾਰੇ ਗਏ ਹਨ, ਉਨ੍ਹਾਂ ਨੂੰ ਇਨਸਾਫ ਦਿੱਤਾ ਜਾਵੇ। 

rajwinder kaur

This news is Content Editor rajwinder kaur