ਪੰਥਕ ਸੀਟ ਦਾ ਇਤਿਹਾਸ ਦੁਹਰਾਉਣਗੇ ਖਡੂਰ ਸਾਹਿਬ ਹਲਕੇ ਦੇ ਵੋਟਰ : ਬੀਬੀ ਜਗੀਰ ਕੌਰ

04/24/2019 7:59:49 AM

ਸੁਰਸਿੰਘ, ਭਿੱਖੀਵਿੰਡ, (ਢਿੱਲੋਂ)- ਹਲਕਾ ਖਡੂਰ ਸਾਹਿਬ ਤੋਂ ਅਕਾਲੀ-ਭਾਜਪਾ ਗਠਜੋਡ਼ ਦੀ ਉਮੀਦਵਾਰ ਬੀਬੀ ਜਗੀਰ ਕੌਰ ਦਾ ਮੰਨਣਾ ਹੈ ਕਿ ਹਲਕਾ ਖਡੂਰ ਸਾਹਿਬ ਪੰਥਕ ਸੀਟ ਹੈ ਅਤੇ ਹਲਕੇ ਦੇ ਵੋਟਰਾਂ ਨੇ ਹਮੇਸ਼ਾ ਹੀ ਅਕਾਲੀ-ਭਾਜਪਾ ਗਠਜੋਡ਼ ਨੂੰ ਇਥੋਂ ਮਾਣ ਬਖਸ਼ਿਆ ਹੈ ਅਤੇ ਇਸ ਵਾਰ ਵੀ ਉਹੀ ਇਤਿਹਾਸ ਦੁਹਰਾਇਆ ਜਾਵੇਗਾ। ਉਨ੍ਹਾਂ ਕਿਹਾ ਕਿ ਉੁਨ੍ਹਾਂ ਪਹਿਲੇ ਪਡ਼ਾਅ ਦੌਰਾਨ ਹਲਕੇ ਦੀ ਸਮੁੱਚੀ ਲੀਡਰਸ਼ਿਪ ਸਮੇਤ ਵਰਕਰਾਂ ਨਾਲ ਰਾਬਤਾ ਕਾਇਮ ਕੀਤਾ ਹੈ। ਉਨ੍ਹਾਂ ਕਿਹਾ ਕਿ ਲੋਕ ਇਸ ਵਾਰ ਜਾਗਰੂਕ ਹੋ ਗ ਏ ਹਨ ਤੇ ਉਹ ਸ਼੍ਰੋਮਣੀ ਅਕਾਲੀ ਦਲ ਨੂੰ ਹਮੇਸ਼ਾ ਦੀ ਤਰ੍ਹਾਂ ਮਾਣ ਬਖਸ਼ਣ ਗਏ । ਉਨ੍ਹਾਂ ਕਿਹਾ ਕਿ ਲੋਕ ਇਸ ਵਾਰ ਕਾਂਗਰਸ ਸਰਕਾਰ ਦੀਆਂ ਝੂਠੀਆਂ ਗੱਲਾਂ ’ਚ ਨਹੀਂ ਆਉਣਗੇ।

Bharat Thapa

This news is Content Editor Bharat Thapa