ਮੋਦੀ ਸਰਕਾਰ ਦੇ ਕਾਲੇ ਕਾਨੂੰਨ ਵਿਰੁੱਧ ਕਬੱਡੀ ਖਿਡਾਰੀ ਵੀ ਕਿਸਾਨਾਂ ਦੇ ਹੱਕ ''ਚ ਆਏ

09/26/2020 1:07:54 PM

ਭਿੱਖੀਵਿੰਡ (ਸੁਖਚੈਨ/ਅਮਨ)-ਕੇਂਦਰ ਦੀ ਮੋਦੀ ਸਰਕਾਰ ਨੇ ਜੋ ਕਿਸਾਨ ਵਿਰੋਧੀ ਬਿੱਲ ਪਾਸ  ਕੀਤੇ ਹਨ ਉਸ ਨਾਲ ਕਿਸਾਨ ਪੂਰੀ ਤਰ੍ਹਾਂ ਨਾਲ ਬਰਾਬਰ ਹੋ ਜਾਵੇਗਾ ਅਤੇ ਇਸ ਕਾਲੇ ਕਾਨੂੰਨ ਵਿਰੁੱਧ ਪੰਜਾਬ ਦਾ ਕਿਸਾਨ ਸੜਕਾਂ 'ਤੇ ਆ ਗਿਆ ਹੈ। ਇਸ ਤਹਿਤ ਅੱਜ ਕਬੱਡੀ ਖਿਡਾਰੀ  ਮੱਖਣ ਮੱਖੀ ਅਤੇ ਪਹਿਲਵਾਨ ਜੱਸਾ ਪੱਟੀ ਦੀ ਅਗਵਾਈ 'ਚ ਕੇਂਦਰ ਦੀ ਮੋਦੀ ਸਰਕਾਰ ਦਾ ਨੌਜਵਾਨਾਂ ਵੱਲੋਂ ਭਾਰੀ ਵਿਰੋਧ ਕੀਤਾ ਗਿਆ ।
ਇਸ ਮੌਕੇ ਬੋਲਦੇ ਹੋਏ ਮੱਖਣ ਮੱਖੀ ਅਤੇ ਜੱਸਾ ਪੱਟੀ ਨੇ ਕਿਹਾ ਕਿ ਮੋਦੀ ਸਰਕਾਰ ਨੇ ਜੋ ਕਿਸਾਨ  ਵਿਰੋਧੀ ਬਿੱਲ ਲਿਆਂਦਾ ਹੈ ਉਹ ਸੱਦਾ ਵੱਡੇ ਵਪਾਰੀਆਂ ਨੂੰ ਫਾਇਦਾ ਦੇਣ ਵਾਲਾ ਹੈ ਅਤੇ ਉਹ ਲੋਕ ਕਿਸਾਨਾਂ ਦੀਆ ਫਸਲਾਂ ਕੌਡੀਆਂ ਦੇ ਭਾਅ ਲੈਣਗੇ ਅਤੇ ਕਿਸਾਨ ਦੀ ਕੋਈ ਦਲੀਲ ਅਪੀਲ  ਵੀ ਨਹੀਂ ਹੋਣੀ ਕਿਉਂ ਉਹ ਵੱਡੇ ਵਪਾਰੀ ਆਪਣੀ ਮਨ-ਮਰਜ਼ੀਆਂ ਕਰਨਗੇ ਉਨ੍ਹਾਂ ਨੇ ਐਲਾਨ ਕੀਤਾ ਕਿ ਅਸੀਂ ਕਿਸਾਨਾ ਦੇ ਇਸ ਵਿਰੋਧ ਦਾ ਪੂਰਾ ਸਹਿਯੋਗ ਕਰਦੇ ਹਾਂ ਅਤੇ ਅਸੀਂ ਪਿੱਛੇ ਨਹੀਂ ਹੱਟਾਂਗੇ ਕਿਉਂਕਿ ਪੰਜਾਬ ਦਾ ਉਹ ਕਿਸਾਨ ਹੈ ਜੋ ਪੂਰੇ ਦੇਸ਼ ਦਾ ਢਿੱਡ ਭਰਦਾ ਹੈ ਅਤੇ ਅੱਜ ਉਸੇ ਕਿਸਾਨ ਨੂੰ ਕੇਂਦਰ ਦੀ ਸਰਕਾਰ ਬਰਬਾਦ ਕਰਨ ਵਾਲੇ ਪਾਸੇ ਤੁਰ ਪਈ ਹੈ ਕੇਂਦਰ ਦੀ ਸਰਕਾਰ ਇਹ ਗੱਲ ਭੁੱਲ ਗਈ ਹੈ ਕਿ ਇਹ ਉਹ ਕਿਸਾਨ ਹਨ ਜੋ ਕਦੇ ਵੀ ਇਸ ਕਾਨੂੰਨ ਨੂੰ ਲਾਗੂ ਨਹੀਂ ਹੋਣ ਦੇਣਗੇ। ਅਖੀਰ 'ਚ ਉਨ੍ਹਾਂ ਨੌਜਵਾਨਾਂ ਨੂੰ ਅਪੀਲ ਕੀਤੀ ਕਿ ਵੱਧ ਤੋਂ ਵੱਧ ਨੌਜਵਾਨ ਕਿਸਾਨਾਂ ਦੇ ਇਸ ਵਿਰੋਧ 'ਚ ਸ਼ਾਮਲ ਹੋਣ ਤਾਂ ਜੋ ਮੋਦੀ ਸਰਕਾਰ ਦੀ ਨੀਂਦ ਖੁੱਲ੍ਹ ਸਕੇ ।


Aarti dhillon

Content Editor

Related News