ਰੇਪ ਤੋਂ ਬਾਅਦ ਮੌਤ ਦੇ ਘਾਟ ਉਤਾਰਿਆ ਗਿਆ ਸੀ ਜੋਤੀ ਨੂੰ

12/16/2020 12:37:48 PM

ਅੰਮ੍ਰਿਤਸਰ(ਸੰਜੀਵ) : ਮਜੀਠਾ ਰੋਡ ਸਥਿਤ ਇਕ ਪੀ. ਜੀ. ਵਿਚ ਨਰਸਿੰਗ ਦਾ ਕੋਰਸ ਕਰਨ ਵਾਲੀ ਜੋਤੀ ਦੀ ਰੇਪ ਤੋਂ ਬਾਅਦ ਹੱਤਿਆ ਕੀਤੀ ਗਈ ਸੀ , ਜਿਸਦਾ ਖੁਲਾਸਾ ਪੋਸਟਮਾਰਟਮ ਰਿਪੋਰਟ ਵਿਚ ਹੋਣ ਤੋਂ ਬਾਅਦ ਥਾਣਾ ਸਦਰ ਦੀ ਪੁਲਸ ਨੇ ਦੋਸ਼ੀਆਂ ਵਿਰੁੱਧ ਦਰਜ ਕੀਤੇ ਗਏ ਮਾਮਲੇ ਵਿਚ ਹੱਤਿਆ ਅਤੇ ਜਬਰ-ਜ਼ਨਾਹ ਦੀਆਂ ਧਾਰਾਵਾਂ ਜੋੜ ਦਿੱਤੀਆਂ ਹਨ। ਫਿਲਹਾਲ ਇਸ ਮਾਮਲੇ ਵਿਚ ਪੁਲਸ ਹੁਣ ਤਕ ਪੀ. ਜੀ . ਚਲਾਉਣ ਵਾਲੇ ਨੂੰ ਗ੍ਰਿਫ਼ਤਾਰ ਕਰਕੇ ਜੇਲ ਭੇਜ ਚੁੱਕੀ ਹੈ, ਜਦੋਂ ਕਿ ਹੋਰ ਦੋਸ਼ੀਆਂ ਦੀ ਗ੍ਰਿਫ਼ਤਾਰੀ ਨਹੀਂ ਹੋ ਸਕੀ। ਮਾਮਲੇ ਦੀ ਜਾਂਚ ਆਈ . ਪੀ. ਐੱਸ . ਅਧਿਕਾਰੀ ਦੇ ਅਧੀਨ ਹੋਵੇਗੀ, ਜਿਸ ਵਿਚ ਏ. ਡੀ. ਸੀ. ਪੀ . ਮਲਿਕ ਅਤੇ ਏ. ਸੀ. ਪੀ. ਨਾਰਥ ਸਰਬਜੀਤ ਸਿੰਘ ਨੂੰ ਵੀ ਸ਼ਾਮਲ ਕੀਤਾ ਗਿਆ ਹੈ।
ਦੱਸਣਯੋਗ ਹੈ ਕਿ ਥਾਣਾ ਸਦਰ ਅਧੀਨ ਪੈਂਦੇ ਖੇਤਰ ਵਿਚ 18 ਅਗਸਤ ਨੂੰ ਪੀ. ਜੀ. ਵਿਚ ਰਹਿ ਰਹੀ ਜੋਤੀ ਦੀ ਜ਼ਹਿਰੀਲਾ ਟੀਕਾ ਲਾਉਣ ਨਾਲ ਮੌਤ ਹੋ ਗਈ ਸੀ, ਜੋ ਨਰਸਿੰਗ ਦਾ ਕੋਰਸ ਕਰਨ ਦੇ ਨਾਲ-ਨਾਲ ਫਲੋਰਮ ਹਸਪਤਾਲ ਵਿਚ ਨੌਕਰੀ ਵੀ ਕਰਦੀ ਸੀ। ਘਟਨਾ ਦੀ ਜਾਣਕਾਰੀ ਮਿਲਣ ਤੋਂ ਬਾਅਦ ਥਾਣਾ ਸਦਰ ਦੀ ਪੁਲਸ ਨੇ ਮੌਕੇ 'ਤੇ ਪਹੁੰਚ ਕੇ ਫਲੋਰਮ ਹਸਪਤਾਲ ਦੇ ਡਾ. ਗੁਰਪ੍ਰੀਤ ਸਿੰਘ, ਪੀ. ਆਰ. ਓ. ਮੁਨੀਸ਼ ਕੁਮਾਰ, ਮੈਨੇਜਰ ਸੰਜੇ ਕੁਮਾਰ ਅਤੇ ਕੀਤ ਸ਼ਰਮਾ ਖਿਲਾਫ ਕੇਸ ਦਰਜ ਕੀਤਾ ਸੀ। ਪੁਲਸ ਨੇ ਹੁਣ ਦੋਸ਼ੀਆਂ 'ਤੇ ਕਤਲ ਅਤੇ ਜਬਰ-ਜ਼ਨਾਹ ਦੀ ਧਾਰਾ ਵੀ ਲਾ ਦਿੱਤੀ ਹੈ । ਪਰਿਵਾਰ ਵਾਲਿਆਂ ਦਾ ਇਲਜ਼ਾਮ ਸੀ ਕਿ ਉਨ੍ਹਾਂ ਦੀ ਲੜਕੀ ਦੀ ਹੱਤਿਆ ਕੀਤੀ ਗਈ ਹੈ, ਜੋ ਮਜੀਠਾ ਰੋਡ 'ਤੇ ਸਥਿਤ ਗ੍ਰੀਨ ਫੀਲਡ ਕੇ. ਪੀ. ਜੀ. ਵਿਚ ਰਹਿੰਦੀ ਸੀ ।
ਇਹ ਕਹਿਣਾ ਹੈ ਪੁਲਸ ਦਾ
ਥਾਣਾ ਸਦਰ ਦੇ ਇੰਚਾਰਜ ਇੰਸਪੈਕਟਰ ਪ੍ਰਵੀਨ ਕੁਮਾਰ ਦਾ ਕਹਿਣਾ ਹੈ ਕਿ ਦੋਸ਼ੀਆਂ ਵਿਰੁੱਧ ਪੋਸਟਮਾਰਟਮ ਰਿਪੋਰਟ ਆਉਣ ਤੋਂ ਬਾਅਦ ਧਾਰਾਵਾਂ ਵਧਾ ਦਿੱਤੀਆਂ ਗਈਆਂ ਹਨ, ਉੱਥੇ ਹੀ ਉਨ੍ਹਾਂ ਦੀ ਗ੍ਰਿਫ਼ਤਾਰੀ ਲਈ ਪੁਲਸ ਲਗਾਤਾਰ ਛਾਪੇਮਾਰੀ ਕਰ ਰਹੀ ਹੈ । ਮਾਮਲੇ ਦੀ ਜਾਂਚ ਲਈ 'ਸਿੱਟ' ਦਾ ਗਠਨ ਕੀਤਾ ਗਿਆ ਸੀ, ਜੋ ਬਰੀਕੀ ਨਾਲ ਜਾਂਚ ਕਰਨ ਤੋਂ ਬਾਅਦ ਆਪਣੀ ਰਿਪੋਰਟ ਸੌਂਪੇਗੀ ।


Aarti dhillon

Content Editor

Related News