ਸਾਂਝੀ ਐਕਸ਼ਨ ਕਮੇਟੀ ਨੇ ਕੀਤਾ ਸਰਕਾਰ ਖਿਲਾਫ਼ ਰੋਸ ਪ੍ਰਦਰਸ਼ਨ

12/12/2018 2:37:33 AM

 ਪਠਾਨਕੋਟ, (ਸ਼ਾਰਦਾ)- ਅੱਜ ਸਾਂਝੀ ਐਕਸ਼ਨ ਕਮੇਟੀ ਨੇ ਡੀਪੂ ਦੀਆਂ ਵੱਖ-ਵੱਖ ਜੱਥੇਬੰਦੀਆਂ ਵੱਲੋਂ ਸਾਂਝੇ ਤੌਰ ’ਤੇ ਗੇਟ ਰੈਲੀ ਕਰਕੇ ਸਰਕਾਰ ਦੇ ਖਿਲਾਫ਼ ਜ਼ੋਰਦਾਰ ਨਾਅਰੇਬਾਜ਼ੀ ਕਰਦੇ ਹੋਏ ਰੋਸ ਪ੍ਰਦਰਸ਼ਨ ਕੀਤਾ। ਜਿਸ ਦੀ ਅਗਵਾਈ ਸੂਬਾ ਪ੍ਰਧਾਨ ਇਕਬਾਲ ਸਿੰਘ ਨੇ ਕੀਤੀ। 
 ®ਸੰਬੋਧਨ ਕਰਦੇ ਹੋਏ ਪ੍ਰਧਾਨ ਇਕਬਾਲ ਸਿੰਘ ਨੇ ਕਿਹਾ ਕਿ ਉਹ ਪਿਛਲੇ ਲੰਬੇ ਸਮੇਂ ਤੋਂ ਆਪਣੀਆਂ ਮੰਗਾਂ ਨੂੰ ਸਰਕਾਰ ਦੇ ਮੂਹਰੇ ਉਠਾਉਂਦੇ ਆ ਰਹੇ ਹਨ ਪਰ ਸਰਕਾਰ ਵੱਲੋਂ ਮੁਲਾਜ਼ਮਾਂ ਦੀਆਂ ਮੰਗਾਂ ’ਤੇ ਗੌਰ ਨਹੀਂ ਕੀਤੀ ਗਈ ਜਿਸ ਦੇ ਕਾਰਨ ਉਨ੍ਹਾਂ ’ਚ ਸਰਕਾਰ ਦੇ ਖਿਲਾਫ਼ ਭਾਰੀ ਰੋਸ ਪਾਇਆ ਜਾ ਰਿਹਾ ਹੈ। ਉਨ੍ਹਾਂ ਨੇ ਦੱਸਿਆ ਕਿ ਸਰਕਾਰ ਵੱਲੋਂ ਆਏ ਦਿਨ ਨਵੇਂ-ਨਵੇਂ ਅਤੇ ਮੁਲਾਜ਼ਮ ਵਿਰੋਧੀ ਫਰਮਾਨ ਜਾਰੀ ਕੀਤੇ ਜਾ ਰਹੇ ਹਨ ਜਿਸ ਦੀ ਜਿੰਨੀ ਨਿੰਦਾ ਕੀਤੀ ਜਾਵੇ ਘੱਟ ਹੈ। ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਦੀਆਂ ਮੰਗਾਂ ਦੇ ਸਬੰਧ ’ਚ ਸਾਂਝੀ ਐਕਸ਼ਨ ਕਮੇਟੀ ਵੱਲੋਂ 13 ਦਸੰਬਰ ਨੂੰ ਜਲੰਧਰ ’ਚ ਵਿਸ਼ਾਲ ਕਾਨਫਰੈਂਸ ਕੀਤੀ ਜਾਵੇਗੀ, ਜਿਸ ’ਚ ਸਰਕਾਰ ਦੀਆਂ ਮੁਲਾਜ਼ਮ ਵਿਰੋਧੀ ਨੀਤੀਆਂ ’ਤੇ ਚਾਨਣਾ ਪਾਇਆ ਜਾਵੇਗਾ ਅਤੇ ਸੰਘਰਸ਼ ਦੀ ਅਗਲੀ ਰਣਨੀਤੀ ਤਿਆਰ ਕੀਤੀ ਜਾਵੇਗੀ। ®ਇਸ ਮੌਕੇ ਡਰਾਈਵਰ ਯੂਨੀਅਨ ਦੇ ਸ਼ਕਤੀ ਮਲਹੋਤਰਾ, ਕੁਲਦੀਪ ਸਿੰਘ, ਗੁਰਜੀਤ ਸਿੰਘ, ਸੁਰੇਸ਼ ਕੁਮਾਰ, ਸੁਖਵਿੰਦਰ ਸਿੰਘ, ਭਗਵਤੀ ਚਰਨ, ਇੰਟਕ ਪਾਰਟੀ ਤੋਂ ਜੀਵਨ ਵਰਮਾ, ਸਰਬਜੀਤ, ਮਲਕੀਤ ਸਿੰਘ, ਵਰਕਸ਼ਾਪ ਯੂਨੀਅਨ ਤੋਂ ਵੈਸ਼ਣੋ ਦਾਸ, ਕਰਮਚਾਰੀ ਦਲ ਤੋਂ ਅਪਰਿੰਦਰ ਸਿੰਘ, ਗਗਨਦੀਪ ਸਿੰਘ, ਕਸ਼ਮੀਰ ਸਿੰਘ, ਕੰਡਕਟਰ ਯੁੂਨੀਅਨ ਤੋਂ ਰਾਜਪਾਲ ਸੈਣੀ, ਪ੍ਰੀਤਮ, ਲਖਵਿੰਦਰ ਸਿੰਘ, ਮਿਨਿਸਟ੍ਰੀਅਲ ਯੂਨੀਅਨ ਤੋਂ ਸਚਿਨ ਸ਼ਰਮਾ ਆਦਿ ਮੌਜੂਦ ਸਨ। 
 ®ਕੀ ਹਨ ਮੰਗਾਂ?
 * ਪਨਬਸ ਮੁਲਾਜ਼ਮਾਂ ਨੂੰ ਸਥਾਈ ਕੀਤਾ ਜਾਵੇ।
 * ਬਰਾਬਰ ਕੰਮ-ਬਰਾਬਰ ਤਨਖਾਹ ਲਾਗੂ ਕੀਤੀ ਜਾਵੇ।
 * ਰੋਡਵੇਜ਼ ’ਚ ਬਜਟ ਰੱਖ ਕੇ ਨਵੀਂਆਂ ਬੱਸਾਂ ਪਾਈਆਂ ਜਾਣ।
 * ਛੇਵੇਂ ਪੇ-ਕਮੀਸ਼ਨ ਨੂੰ ਲਾਗੂ ਕੀਤਾ ਜਾਵੇ।
 * ਮਹਿੰਗਾਈ ਭੱਤੇ ਦੀਆਂ ਜੋ ਚਾਰ ਕਿਸ਼ਤਾਂ ਡਿਊ ਹਨ ਉਹ ਨਕਦ ਦਿੱਤੀਆਂ ਜਾਣ।
 * 22 ਮਹੀਨੇ ਡੀ.ਏ. ਦਾ ਜੋ ਬਕਾਇਆ ਹੈ ਉਸ ਨੂੰ ਜਾਰੀ ਕੀਤਾ ਜਾਵੇ।
 * ਵਰਕਸ਼ਾਪ ’ਚ ਨਵੀਂ ਪੱਕੀ ਭਰਤੀ ਕਰਕੇ ਖਾਲੀ ਪੋਸਟਾਂ ਨੂੰ ਭਰਿਆ ਜਾਵੇ।
 * ਰੋਡਵੇਜ਼ ਨੂੰ ਤੋਡ਼ ਕੇ ਕਾਰਪੋਰੇਸ਼ਨ ’ਚ ਤਬਦੀਲ ਨਾ ਕੀਤਾ ਜਾਵੇ।
 * ਟਾਈਮ ਟੇਬਲ ਸ਼ਿਫਟਾਂ ’ਚ ਬਣਾਇਆ ਜਾਵੇ।
 * ਬੰਦ ਪਏ ਰੂਟਾਂ ਨੂੰ ਨਵੀਂਆਂ ਬੱਸਾਂ ਪਾ ਕੇ ਚਾਲੂ ਕੀਤਾ ਜਾਵੇ।