ਮੰਨਣ ਨੇੜੇ ਬਣ ਰਹੇ ਟੋਲ ਪਲਾਜ਼ਾ 'ਚ ਰਾਤ ਸਮੇਂ ਵੱਜੀ ਕਾਰ, ਮੌਤ

12/05/2020 10:05:57 AM

ਝਬਾਲ (ਨਰਿੰਦਰ,ਵਲਟੋਹਾ): ਝਬਾਲ ਤੋਂ ਥੋੜੀ ਦੂਰ ਪਿੰਡ ਮੰਨਣ ਨੇੜੇ ਅੰਮ੍ਰਿਤਸਰ ਰੋਡ 'ਤੇ ਬਣ ਰਹੇ ਟੋਲ ਪਲਾਜ਼ਾ ਵਾਲੀ ਜਗ੍ਹਾ 'ਤੇ ਟੋਲ ਪਲਾਜ਼ਾ ਵਾਲਿਆਂ ਵਲੋਂ ਕੋਈ ਲਾਈਟ ਦਾ ਪ੍ਰਬੰਧ ਨਾ ਕਰਨ ਕਾਰਨ ਅਤੇ ਅਚਾਨਕ ਪਈ ਸੰਘਣੀ ਧੁੰਦ ਕਰਨ ਇਕ ਫ਼ਾਰਚੂਨਰ ਗੱਡੀ ਸਿੱਧੀ ਬਣ ਰਹੇ ਟੋਲ ਪਲਾਜ਼ਾ 'ਚ ਵੱਜਣ ਨਾਲ ਭਿਆਨਕ ਹਾਦਸਾ ਵਾਪਰ ਗਿਆ, ਜਿਸ ਕਾਰਨ ਇਕ ਜਲੰਧਰ ਨੇੜੇ ਦਾ ਵਸਨੀਕ ਦਾ ਮੌਕੇ 'ਤੇ ਹੀ ਦਿਹਾਂਤ ਹੋ ਗਿਆ, ਜਦੋਂ ਕਿ ਇਕ ਵਿਅਕਤੀ ਗੰਭੀਰ ਜ਼ਖ਼ਮੀ ਹੋ ਗਿਆ।

ਇਹ ਵੀ ਪੜ੍ਹੋ :  ਮੌਤ ਤੋਂ ਪਹਿਲਾਂ ਲਈ ਜ਼ਿੰਦਗੀ ਦੀ ਆਖ਼ਰੀ ਸੈਲਫ਼ੀ, ਡਿਲਿਵਰੀ ਵਾਲੇ ਦਿਨ ਹੋਇਆ ਪੋਸਟਮਾਰਟਮ

ਪ੍ਰਾਪਤ ਕੀਤੀ ਜਾਣਕਾਰੀ ਅਨੁਸਾਰ ਜਲੰਧਰ ਨੇੜੇ ਵਰਨਾਲਾ ਦਾ ਵਸਨੀਕ ਹਰਿੰਦਰ ਸਿੰਘ ਪੁੱਤਰ ਕੁਲਵਿੰਦਰ ਸਿੰਘ ਆਪਣੀ ਫ਼ਾਰਚੂਨਰ ਗੱਡੀ 'ਤੇ ਆਪਣੇ ਇਕ ਸਾਥੀ ਪ੍ਰਭਜੀਤ ਸਿੰਘ ਪੁੱਤਰ ਜਸਵਿੰਦਰ ਸਿੰਘ ਵਾਸੀ ਅਮਰਕੋਟ ਨਾਲ ਅੰਮ੍ਰਿਤਸਰ ਤੋਂ ਅਮਰਕੋਟ ਨੂੰ ਰਾਤ ਸਮੇਂ ਜਾ ਰਹੇ ਸਨ ਕਿ ਅਚਾਨਕ ਪਈ ਸੰਘਣੀ ਧੁੰਦ ਕਾਰਣ ਪਿੰਡ ਮੰਨਣ ਨੇੜੇ ਬਣ ਰਹੇ ਟੋਲ ਪਲਾਜ਼ਾ, ਜਿੱਥੇ ਕੋਈ ਲਾਈਟ ਦਾ ਇੰਤਜ਼ਾਮ ਨਾ ਹੋਣ ਘੁੱਪ ਹਨੇਰਾ ਹੋਣ ਕਾਰਨ ਸਿੱਧੀ ਬਣ ਰਹੀ ਟੋਲ ਪਲਾਜ਼ਾ ਦੀ ਬਿਲਡਿੰਗ 'ਚ ਵੱਜ ਕੇ ਪੂਰੀ ਤਰ੍ਹਾਂ ਤਬਾਹ ਹੋ ਗਈ। ਇਸ ਕਾਰਨ ਹਰਿੰਦਰ ਸਿੰਘ ਵਾਸੀ ਵਰਨਾਲਾ ਜ਼ਿਲ੍ਹਾ ਜਲੰਧਰ ਦੀ ਮੌਕੇ 'ਤੇ ਹੀ ਮੌਤ ਹੋ ਗਈ ਜਦੋਂ ਕਿ ਦੂਸਰਾ ਅਮਰਕੋਟ ਵਾਸੀ ਪ੍ਰਭਜੀਤ ਸਿੰਘ ਗੰਭੀਰ ਜ਼ਖ਼ਮੀ ਹੋ ਗਿਆ, ਜਿਸ ਨੂੰ ਤੁਰੰਤ ਅੰਮ੍ਰਿਤਸਰ ਦੇ ਪ੍ਰਾਈਵੇਟ ਹਸਪਤਾਲ ਦਾਖ਼ਲ ਕਰਵਾਇਆ ਹੈ। ਘਟਨਾ ਦਾ ਪਤਾ ਚੱਲਦਿਆਂ ਹੀ ਥਾਣੇਦਾਰ ਗੁਰਮੀਤ ਸਿੰਘ ਮੌਕੇ 'ਤੇ ਪਹੁੰਚੇ ਜਿੰਨ੍ਹਾਂ ਲਾਸ਼ ਨੂੰ ਕਬਜ਼ੇ 'ਚ ਲੈ ਕੇ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

ਇਹ ਵੀ ਪੜ੍ਹੋ : ਕੰਗਣਾ ਦੀਆਂ ਵਧੀਆਂ ਮੁਸ਼ਕਲਾਂ, ਮੋਗਾ ਦੇ ਐਡਵੋਕੇਟ ਨੇ ਭੇਜਿਆ ਕਾਨੂੰਨੀ ਨੋਟਿਸ

Baljeet Kaur

This news is Content Editor Baljeet Kaur