ਅਣਪਛਾਤੇ ਵਿਅਕਤੀ ਦੀ ਲਾਸ਼ ਬਰਾਮਦ

02/19/2020 4:08:13 PM

ਝਬਾਲ (ਨਰਿੰਦਰ) : ਜਗਤਪੁਰ ਨਹਿਰ ਦੇ ਪੁਲ ਨੇੜਿਓਂ ਪੁਲਸ ਵਲੋਂ ਇਕ ਅਣਪਛਾਤੇ ਨੌਜਵਾਨ ਦੀ ਲਾਸ਼ ਬਰਾਮਦ ਕੀਤੇ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ। ਇਸ ਸਬੰਧੀ ਜਾਣਕਾਰੀ ਦਿੰਦਿਆ ਥਾਣਾ ਮੁਖੀ ਪ੍ਰਭਜੀਤ ਸਿੰਘ ਨੇ ਦੱਸਿਆ ਕਿ ਇਕ ਵਿਅਕਤੀ ਨੇ ਝਬਾਲ ਪੁਲਸ ਨੂੰ ਸੂਚਨਾ ਦਿੱਤੀ ਕਿ ਪੁਲ ਨਹਿਰ ਜਗਤਪੁਰਾ ਨੇੜੇ ਖੇਤਾਂ 'ਚ ਇਕ ਨੌਜਵਾਨ ਦੀ ਲਾਸ਼ ਪਈ ਹੋਈ। ਇਸ ਉਪਰੰਤ ਤੁਰੰਤ ਐਡੀਸ਼ਨਲ ਥਾਣਾ ਮੁਖੀ ਬਲਜੀਤ ਕੌਰ ਨੇ ਪੁਲਸ ਪਾਰਟੀ ਸਮੇਤ ਮੌਕੇ 'ਤੇ ਪਹੁੰਚਕੇ ਲਾਸ਼ ਨੂੰ ਕਬਜ਼ੇ 'ਚ ਲੈ ਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ। 

ਇਸ ਸਬੰਧੀ ਥਾਣਾ ਮੁਖੀ ਬਲਜੀਤ ਕੌਰ ਨੇ ਦੱਸਿਆ ਕਿ ਮ੍ਰਿਤਕ ਨੌਜਵਾਨ ਪ੍ਰਵਾਸੀ ਬਾਹਰਲੀ ਸਟੇਟ ਦਾ ਰਹਿਣ ਵਾਲਾ ਲੱਗਦਾ ਹੈ, ਜਿਸ ਦੀ ਮੌਕੇ 'ਤੇ ਸ਼ਨਾਖਤ ਨਹੀਂ ਹੋ ਸਕੀ। ਇਸ ਕਰਕੇ ਲਾਸ਼ ਨੂੰ ਪਛਾਣ ਲਈ ਮੁਰਦਾ ਘਰ 'ਚ ਰੱਖਿਆ ਗਿਆ ਹੈ।


Baljeet Kaur

Content Editor

Related News