ਪੁਰਾਣੀ ਤਕਰਾਰ ਦੇ ਚੱਲਦਿਆਂ ਵਿਅਕਤੀ ਨੂੰ ਸੱਟਾਂ ਮਾਰ ਕੇ ਕੀਤਾ ਜ਼ਖਮੀ

10/06/2020 10:27:03 AM

ਤਰਨਤਾਰਨ(ਰਾਜੂ)-ਥਾਣਾ ਹਰੀਕੇ ਪੁਲਸ ਨੇ ਪੁਰਾਣੀ ਤਕਰਾਰ ਦੇ ਚੱਲਦਿਆਂ ਇਕ ਵਿਅਕਤੀ ਨੂੰ ਸੱਟਾਂ ਮਾਰ ਕੇ ਜ਼ਖਮੀ ਕਰਨ ਦੇ ਦੋਸ਼ 'ਚ 20 ਵਿਅਕਤੀਆਂ ਖ਼ਿਲਾਫ਼ ਕੇਸ ਦਰਜ ਕੀਤਾ ਹੈ। ਪੁਲਸ ਨੂੰ ਦਰਜ ਕਰਵਾਏ ਬਿਆਨਾਂ 'ਚ ਬਲਵਿੰਦਰ ਸਿੰਘ ਪੁੱਤਰ ਜੋਗਿੰਦਰ ਸਿੰਘ ਵਾਸੀ ਨਦੋਹਰ ਨੇ ਦੱਸਿਆ ਕਿ ਬੀਤੀ ਸ਼ਾਮ ਉਹ ਆਪਣੇ ਘਰ 'ਚ ਮੌਜੂਦ ਸੀ ਤਾਂ ਪਿੰਡ ਦੇ ਹੀ ਰਣਜੀਤ ਸਿੰਘ ਨੇ ਆਪਣੇ 15-20 ਸਾਥੀਆਂ ਨਾਲ ਹਥਿਆਰਾਂ ਨਾਲ ਲੈਸ ਹੋ ਕੇ ਉਸ ਨੂੰ ਸੱਟਾਂ ਮਾਰੀਆਂ ਅਤੇ ਜ਼ਖਮੀ ਕਰ ਦਿੱਤਾ। ਕਾਰਨ ਇਹ ਸੀ ਕਿ ਕਰੀਬ 2 ਮਹੀਨੇ ਪਹਿਲਾਂ ਉਕਤ ਰਣਜੀਤ ਸਿੰਘ ਦਾ  ਉਸ ਦੇ ਲੜਕੇ ਨਾਲ ਮਾਮੂਲੀ ਝਗੜਾ ਹੋਇਆ ਸੀ। ਜਿਸ ਦੀ ਰੰਜਿਸ਼ ਰੱਖਦਿਆਂ ਉਕਤ ਮੁਲਜ਼ਮ ਨੇ ਹਮਲਾ ਕੀਤਾ। ਇਸ ਸਬੰਧੀ ਏ. ਐੱਸ. ਆਈ. ਪਲਵਿੰਦਰ ਸਿੰਘ ਨੇ ਦੱਸਿਆ ਕਿ ਮੁਦਈ ਦੇ ਬਿਆਨਾਂ 'ਤੇ ਰਣਜੀਤ ਸਿੰਘ ਪੁੱਤਰ ਨਿੰਦਰ ਸਿੰਘ, ਗੁਰਜੀਤ ਸਿੰਘ ਪੁੱਤਰ ਨਿੰਦਰ ਸਿੰਘ, ਨਿੰਦਰ ਸਿੰਘ ਪੁੱਤਰ ਮੱਖਣ ਸਿੰਘ, ਕੁਲਦੀਪ ਕੌਰ ਪਤਨੀ ਨਿੰਦਰ ਸਿੰਘ, ਸੁਖਵਿੰਦਰ ਕੌਰ ਪਤਨੀ ਰਣਜੀਤ ਸਿੰਘ ਵਾਸੀਆਨ ਨਦੋਹਰ ਅਤੇ 15 ਅਣਪਛਾਤੇ ਵਿਅਕਤੀਆਂ ਖਿਲਾਫ ਕੇਸ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।


Aarti dhillon

Content Editor

Related News