ਮਹਿੰਗਾਈ ਖ਼ਿਲਾਫ਼ ਹਲਕਾ ਰਾਜਾਸਾਂਸੀ ਦੇ ਯੂਥ ਅਕਾਲੀ ਵਰਕਰਾਂ ਨੇ ਕੇਂਦਰ ਦਾ ਪੁਤਲਾ ਫੂਕ ਕੀਤੀ ਨਾਅਰੇਬਾਜ਼ੀ

02/21/2021 3:09:29 PM

ਰਾਜਾਸਾਂਸੀ (ਰਾਜਵਿੰਦਰ ਹੁੰਦਲ) - ਕਸਬਾ ਰਾਜਾਸਾਂਸੀ ਵਿਖੇ ਅੱਜ ਕੇਂਦਰ ਸਰਕਾਰ ਵੱਲੋਂ ਤੇਲ ਅਤੇ ਗੈਸ ਦੀਆਂ ਕੀਮਤਾਂ ’ਚ ਕੀਤੇ ਬੇਲੋੜੇ ਵਾਧੇ ਕਾਰਨ ਜਥੇ: ਵੀਰ ਸਿੰਘ ਲੋਪਕੇ ਜ਼ਿਲ੍ਹਾ ਪ੍ਰਧਾਨ ਅਕਾਲੀ ਦਲ ਦਿਹਾਤੀ ਦੇ ਦਿਸ਼ਾ ਨਿਰਦੇਸ਼ ਹੇਠ ਅਮਨਦੀਪ ਸਿੰਘ ਲਾਰਾ ਪ੍ਰਧਾਨ ਯੂਥ ਅਕਾਲੀ ਦਲ ਹਲਕਾ ਰਾਜਾਸਾਂਸੀ ਦੀ ਅਗਵਾਈ ’ਚ ਸੈਕੜੇਂ ਯੂਥ ਅਕਾਲੀ ਵਰਕਰਾਂ ਤੇ ਆਲੇ-ਦੁਆਲੇ ਦੇ ਪਿੰਡਾਂ ਦੇ ਆਮ ਲੋਕਾਂ ਨੇ ਰਾਜਾਸਾਂਸੀ ਦੇ ਵੱਖ-ਵੱਖ ਬਜ਼ਾਰਾਂ ’ਚ ਰੋਸ ਮਾਰਚ ਕੀਤਾ। ਰੋਸ ਮਾਰਟ ਤੋਂ ਬਾਅਦ ਅਜਨਾਲਾ ਅੰਮ੍ਰਿਤਸਰ ਮੁੱਖ ਰੋਡ ’ਤੇ ਮੋਦੀ ਸਰਕਾਰ ਦਾ ਪੁਤਲਾ ਫੂਕ ਉਨ੍ਹਾਂ ਨੇ ਨਾਅਰੇਬਾਜ਼ੀ ਵੀ ਕੀਤੀ। 

ਪੜ੍ਹੋ ਇਹ ਵੀ ਖ਼ਬਰ - ਪੰਜਾਬ ਦੇ ਨੌਜਵਾਨ ਦੀ ਇਟਲੀ ’ਚ ਭੇਤਭਰੇ ਹਾਲਾਤਾਂ ’ਚ ਮੌਤ, ਭੁੱਬਾਂ ਮਾਰ ਰੋਇਆ ਪਰਿਵਾਰ

ਪੜ੍ਹੋ ਇਹ ਵੀ ਖ਼ਬਰ - ਰੇਲਵੇ ਲਾਈਨ ’ਤੇ ਨੌਜਵਾਨ ਦੀ ਹੋਈ ਮੌਤ ਦੇ ਮਾਮਲੇ ’ਚ ਆਇਆ ਨਵਾਂ ਮੋੜ, ਲਾਏ ਕਤਲ ਦੇ ਦੋਸ਼

ਇਸ ਮੌਕੇ ਸੰਬੋਧਨ ਕਰਦਿਆਂ ਪ੍ਰਧਾਨ ਲਾਰਾ, ਯੂਥ ਆਗੂ ਬੱਬੂ ਸ਼ਾਹ, ਪ੍ਰਧਾਨ ਰਾਹੁਲ, ਮੰਡਲ ਪ੍ਰਧਾਨ ਸ੍ਰੀ ਰਾਮ ਤੇ ਸੀਨੀਅਰ ਮੀਤ ਪ੍ਰਧਾਨ ਐੱਸ.ਸੀ.ਵਿੰਗ ਦਿਆਲ ਸਿੰਘ ਰਾਜਾਸਾਂਸੀ ਨੇ ਕਿਹਾ ਕਿ ਕੇਂਦਰ ਦੀ ਮੋਦੀ ਸਰਕਾਰ ਨੇ ਦੇਸ਼ ਭਰ ’ਚ ਡੀਜ਼ਲ, ਪੈਟਰੋਲ ਤੇ ਘਰੇਲੂ ਗੈਸ ਮਹਿੰਗੀਆਂ ਕਰਕੇ ਗਰੀਬ ਲੋਕਾਂ ਦਾ ਲੱਕ ਤੋੜ ਦਿੱਤਾ। ਦੂਜੇ ਪਾਸੇ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਕਾਂਗਰਸ ਸਰਕਾਰ ਨੇ ਵੀ ਲੋਕਾਂ ਨਾਲ ਕੀਤੇ ਵਾਅਦੇ ਪੂਰੇ ਕਰਨ ਦੀ ਥਾਂ ਇੱਕ ਲੀਟਰ ’ਤੇ 30-35 ਰੁਪਏ ਪ੍ਰਤੀ ਲੀਟਰ ਵੈਟ ਲਗਾ ਕੇ ਲੋਕਾਂ ਦਾ ਕੰਜੂਬਰ ਕੱਢਣ ’ਚ ਕੋਈ ਕਸਰ ਨਹੀਂ ਛੱਡੀ ਜਾ ਰਹੀ।

ਪੜ੍ਹੋ ਇਹ ਵੀ ਖ਼ਬਰ - ਕੰਮ ਕਰਨ ਦੇ ਬਾਵਜੂਦ ਤਨਖ਼ਾਹ ਨਾ ਮਿਲਣ ’ਤੇ ਟਰੱਕ ਚਾਲਕ ਨੇ ਟਰੱਕ ’ਚ ਫਾਹਾ ਲਾ ਕੀਤੀ ਖੁਦਕਸ਼ੀ

ਪੜ੍ਹੋ ਇਹ ਵੀ ਖ਼ਬਰ - ਪਾਕਿ ਸਮਰਥਿਤ ਅੱਤਵਾਦੀਆਂ ਅਤੇ ਭਾਰਤੀ ਸਮੱਗਲਰਾਂ ਤੋਂ ‘ਨਾਜਾਇਜ਼ ਹਥਿਆਰਾਂ ਦੀ ਵਧ ਰਹੀ ਬਰਾਮਦਗੀ’

ਉਨ੍ਹਾਂ ਕਿਹਾ ਕਿ ਭਾਵੇਂ ਕਿਸਾਨਾਂ, ਮਜਦੂਰਾਂ ਜਾਂ ਦੇਸ਼ ਦੇ ਕਿਸੇ ਵੀ ਵਰਗ ਦੇ ਹਿੱਤਾਂ ਦੀ ਗੱਲ ਹੋਵੇ ਅਕਾਲੀ ਦਲ ਹਮੇਸ਼ਾ ਸੰਘਰਸ਼ ਕਰਦਾ ਰਿਹਾ ਹੈ। ਇਸ ਮੌਕੇ ਹਰਦੀਪ ਸਿੰਘ ਰਾਜੂ, ਸੁਨੀਲ ਦੱਤ, ਸੁਧੀਰ ਰਾਜਾਸਾਂਸੀ, ਸੁਖਪਾਲ ਸਿੰਘ, ਹਨੀ ਭਲਵਾਨ, ਸੁਰਿੰਦਰ ਸਿੰਘ, ਦਿਲਬਾਗ ਸਿੰਘ, ਅਵਤਾਰ ਸਿੰਘ, ਨੰਨੂ, ਸਾਹਿਲ ਕੁਮਾਰ, ਯੋਗੇਸ਼ ਯੋਗੀ, ਸੰਜੇ ਆਰੀਆ, ਡਾ.ਰਣਜੋਧ ਰਾਜਾਸਾਂਸੀ, ਮੰਨਾ ਭੱਟੀ, ਡਿੰਪਲ, ਸ਼ਾਲੂ ਕੁਮਾਰ ਆਦਿ ਤੋਂ ਇਲਾਵਾ ਵੱਡੀ ਗਿਣਤੀ ’ਚ ਲੋਕ ਹਾਜ਼ਰ ਸਨ।  

ਪੜ੍ਹੋ ਇਹ ਵੀ ਖ਼ਬਰ - ਦਿੱਲੀ ਧਰਨੇ ’ਤੋਂ ਵਾਪਸ ਪਰਤ ਰਹੇ ਕਿਸਾਨ ਦੀ ਸਿਹਤ ਖ਼ਰਾਬ ਹੋਣ ਕਰਕੇ ਰਸਤੇ ’ਚ ਹੋਈ ਮੌਤ


rajwinder kaur

Content Editor

Related News