ਹਿੰਦ-ਪਾਕਿ ਬਾਰਡਰ ’ਤੇ ਸਥਿਤ ਪਿੰਡਾਂ ’ਚ ਪੁਲਸ ਵੱਲੋਂ 11 ਮੈਂਬਰੀ ਕਮੇਟੀ ਨਿਗਰਾਨ ਕਰੇਗੀ : ਐੱਸ.ਐੱਸ.ਪੀ

07/05/2021 12:44:22 PM

ਗੁਰਦਾਸਪੁਰ (ਸਰਬਜੀਤ) - ਡਾਇਰੈਕਟਰ ਜਨਰਲ ਪੁਲਸ ਆਫ ਪੰਜਾਬ ਦਿਨਕਰ ਗੁਪਤਾ ਦੇ ਨਿਰਦੇਸ਼ਾ ਤਹਿਤ ਸੀਨੀਅਰ ਪੁਲਸ ਕਪਤਾਨ ਡਾ. ਨਾਨਕ ਸਿੰਘ ਗੁਰਦਾਸਪੁਰ ਵੱਲੋਂ ਬਾਰਡਰ ਬੈਲਟ ਦੇ ਪਿੰਡਾਂ ਵਿੱਚ 11 ਮੈਂਬਰੀ ਪੁਲਸ ਦੀ ਕਮੇਟੀ ਤੈਨਾਤ ਕੀਤੀ ਗਈ ਹੈ। ਇਹ ਪੁਲਸ ਕਮੇਟੀ 24 ਘੰਟੇ ਹਿੰਦ ਪਾਕ ’ਤੇ ਸਥਿਤ ਪਿੰਡਾਂ ’ਤੇ ਨਿਗਰਾਨੀ ਰੱਖੇਗੀ ਤਾਂ ਜੋ ਪਾਕਿਸਤਾਨ ਵੱਲੋਂ ਜੋ ਭਾਰਤ ਵੱਲ ਡਰੋਨ ਭੇਜ ਕੇ ਖੂਫੀਆ ਜਾਣਕਾਰੀ ਲੈਣ ਦੀ ਕੋਸ਼ਿਸ਼ ਕਰਦੇ ਹਨ, ਉਨ੍ਹਾਂ ਦੇ ਮਨਸੂਬੇ ਕਾਮਯਾਬ ਨਹੀਂ ਹੋਣ ਦਿੱਤੇ ਜਾਣਗੇ। 

ਪੜ੍ਹੋ ਇਹ ਵੀ ਖ਼ਬਰ - ਵਿਦੇਸ਼ ਜਾਣ ਦੀ ਚਾਹਤ ’ਚ ILETS ਪਾਸ ਕੁੜੀ ਨਾਲ ਕਰਵਾਇਆ ਸੀ ਵਿਆਹ, ਹੁਣ ਗੱਲ ਵੀ ਨੀਂ ਕਰਦੀ (ਵੀਡੀਓ)

ਐੱਸ.ਐੱਸ.ਪੀ ਨੇ ਕਿਹਾ ਕਿ ਪਹਿਲਾਂ ਹੀ ਪੰਜਾਬ ਦੇ ਲੋਕ ਅੱਤਵਾਦ ਦਾ ਸੰਤਾਪ ਭੋਗ ਚੁੱਕੇ ਹਨ। ਪਾਕਿਸਤਾਨ ਆਪਣੀਆਂ ਕੋਝੀਆਂ ਚਾਲਾਂ ਸਦਕਾ ਮੁੜ ਪੰਜਾਬ ਵਿੱਚ ਅੱਤਵਾਦ ਨੂੰ ਸੁਰਜੀਤ ਕਰ ਸਕਦਾ ਹੈ। ਪੰਜਾਬ ਪੁਲਸ ਅਤੇ ਪੰਜਾਬ ਦੇ ਸੂਰਬੀਰ ਲੋਕ ਇਕੱਠੇ ਹੋ ਕੇ ਅੱਤਵਾਦ ਦਾ ਮੁਕਾਬਲਾ ਕਰਨਗੇ ਅਤੇ ਮੁੜ ਅਣਸੁੱਖਾਵੇਂ ਹਾਲਾਤ ਸੂਬੇ ਵਿੱਚ ਪੈਦਾ ਨਹੀਂ ਹੋਣ ਦੇਣਗੇ। 

ਪੜ੍ਹੋ ਇਹ ਵੀ ਖ਼ਬਰ - ਬਟਾਲਾ ਗੋਲੀਕਾਂਡ ਮਾਮਲਾ : ਜਾਣੋਂ ਕਿਉਂ ਕਾਂਗਰਸੀ ਆਗੂ ਨੇ ਇਕੋ ਪਰਿਵਾਰ ਦੇ 4 ਜੀਆਂ ਦਾ ਕੀਤਾ ਕਤਲ 

ਉਨ੍ਹਾਂ ਕਿਹਾ ਕਿ ਜੋ ਬੁੱਧੀਜੀਵੀ ਲੋਕ ਬਾਰਡਰ ਬੈਲਟ ’ਤੇ ਰਹਿੰਦੇ ਹਨ, ਉਨ੍ਹਾਂ ਨਾਲ ਮੀਟਿੰਗਾਂ ਕੀਤੀਆਂ ਜਾ ਰਹੀਆਂ ਹਨ ਤਾਂ ਜੋ ਪੁਲਸ ਅਤੇ ਆਮ ਲੋਕਾਂ ਦਾ ਤਾਲਮੇਲ ਸੁਚੱਜੇ ਢੰਗ ਨਾਲ ਚੱਲਦਾ ਰਹੇ ਅਤੇ ਅੱਤਵਾਦ ਦੇ ਵੱਖਵਾਦ ਨੂੰ ਮੁੜ ਪੈਦਾ ਨਾ ਹੋਣ ਦਈਏ। ਇਸ ਮੌਕੇ ਉਨ੍ਹਾਂ ਨਾਲ ਐੱਸ.ਪੀ ਇੰਵੈਸਟੀਗੇਸ਼ਨ ਹਰਵਿੰਦਰ ਸਿੰਘ ਸੰਧੂ ਵੀ ਮੌਜੂਦ ਸਨ।

ਪੜ੍ਹੋ ਇਹ ਵੀ ਖ਼ਬਰ -  ਬਟਾਲਾ ’ਚ ਵੱਡੀ ਵਾਰਦਾਤ: ਚੜ੍ਹਦੀ ਸਵੇਰ ਪਿੰਡ ਬੱਲੜਵਾਲ ’ਚ ਚੱਲੀਆਂ ਅਨ੍ਹੇਵਾਹ ਗੋਲੀਆਂ, ਪਰਿਵਾਰ ਦੇ 4 ਜੀਆਂ ਦੀ ਮੌਤ

rajwinder kaur

This news is Content Editor rajwinder kaur