ਬੀਮਾਰੀ ਦੇ ਚੱਲਦਿਆਂ ਪਰੇਸ਼ਾਨ ਵਿਅਕਤੀ ਨੇ ਲਾਇਸੈਂਸੀ ਰਿਵਾਲਵਰ ਨਾਲ ਮਾਰੀ ਖ਼ੁਦ ਨੂੰ ਗੋਲੀ, ਹੋਈ ਮੌਤ

08/11/2022 3:06:37 PM

ਪੱਟੀ (ਸੌਰਭ)- ਸ਼ਹਿਰ ਦੀ ਵਾਰਡ ਨੰ:17 ਦੇ ਵਸਨੀਕ ਵਿਅਕਤੀ ਨੇ ਬੀਮਾਰੀ ਦੇ ਚੱਲਦਿਆਂ ਪ੍ਰੇਸ਼ਾਨੀ ਦੀ ਹਾਲਤ ’ਚ ਆਪਣੇ ਆਪ ਨੂੰ ਲਾਇਸੈਂਸੀ 32 ਬੋਰ ਰਿਵਾਲਵਰ ਨਾਲ ਗੋਲੀ ਮਾਰ ਕੇ ਆਤਮ ਹੱਤਿਆ ਕਰ ਲਈ ਹੈ। ਜਾਣਕਾਰੀ ਅਨੁਸਾਰ ਮ੍ਰਿਤਕ ਹਰਜਿੰਦਰ ਸਿੰਘ ਪੁੱਤਰ ਅਵਤਾਰ ਸਿੰਘ (50) ਵਾਸੀ ਵਾਰਡ ਨੰ: 17 ਕੋਰਟ ਰੋਡ ਤੋਂ ਨਿੱਜੀ ਸਕੂਲ ਨੇੜੇ ਬਿਜਲੀ ਦੀ ਦੁਕਾਨ ਕਰਦਾ ਸੀ। ਉਕਤ ਵਿਅਕਤੀ ਕੋਰੋਨਾਕਾਲ ਦੌਰਾਨ ਬੀਮਾਰ ਹੋਇਆ ਸੀ। 

ਪੜ੍ਹੋ ਇਹ ਵੀ ਖ਼ਬਰ: ਅੰਮ੍ਰਿਤਸਰ ’ਚ ਵੱਡੀ ਵਾਰਦਾਤ: ਪੈਟਰੋਲ ਪੰਪ ਦੇ ਮਾਲਕ ਦਾ ਦੇਰ ਰਾਤ ਗੋਲੀਆਂ ਮਾਰ ਕੀਤਾ ਕਤਲ

ਮਿਲੀ ਜਾਣਕਾਰੀ ਅਨੁਸਾਰ ਗੁਰਦੇ ਦੀ ਬੀਮਾਰੀ ਤੋਂ ਪੀੜਤ ਹੋਣ ਕਰਕੇ ਉਕਤ ਵਿਅਕਤੀ ਮੰਗਲਵਾਰ ਨੂੰ ਡਾਇਲਸਸ ਕਰਵਾ ਕੇ ਆਇਆ ਸੀ। ਪ੍ਰੇਸ਼ਾਨੀ ਦੀ ਹਾਲਤ ’ਚ ਚੱਲਦਿਆਂ ਉਸ ਵਲੋਂ ਬੁੱਧਵਾਰ ਨੂੰ ਦੇਰ ਸ਼ਾਮ ਆਪਣੇ ਹੀ 32 ਬੋਰ ਲਾਇਸੈਂਸੀ ਰਿਵਾਲਵਰ ਨਾਲ ਸਿਰ ’ਚ ਗੋਲੀ ਮਾਰ ਲਈ, ਜਿਸ ਕਾਰਨ ਉਸ ਦੀ ਮੌਕੇ ’ਤੇ ਮੌਤ ਹੋ ਗਈ। ਇਸ ਘਟਨਾ ਸਬੰਧੀ ਪੁਲਸ ਥਾਣਾ ਸਿਟੀ ਪੱਟੀ ਦੇ ਥਾਣੇਦਾਰ ਬਲਜਿੰਦਰ ਸਿੰਘ ਵਲੋਂ ਲਾਸ਼ ਕਬਜ਼ੇ ਵਿਚ ਲੈ ਕੇ ਸਿਵਲ ਹਸਪਤਾਲ ਪੱਟੀ ਦੀ ਮੌਰਚਰੀ ’ਚ ਰਖਵਾ ਦਿੱਤੀ ਹੈ। ਉਨ੍ਹਾਂ ਕਿਹਾ ਕਿ ਪਰਿਵਾਰਕ ਮੈਂਬਰਾਂ ਦੇ ਬਿਆਨਾਂ ’ਤੇ ਬਣਦੀ ਕਾਰਵਾਈ ਕੀਤੀ ਜਾ ਰਹੀ ਹੈ। ਮ੍ਰਿਤਕ ਆਪਣੇ ਮਗਰ ਪਤਨੀ ਤੇ ਮੁੰਡਾ ਛੱਡ ਗਿਆ ਹੈ।


rajwinder kaur

Content Editor

Related News