ਸ਼ਹਿਰ ''ਚ ਧੜੱਲੇ ਨਾਲ ਬਣ ਰਹੀਆਂ ਨਾਜਾਇਜ਼ ਬਿਲਡਿੰਗਾਂ, ਨਿਗਮ ਵਿਭਾਗ ਨੂੰ ਲੱਗ ਰਿਹੈ ਲੱਖਾਂ ਦਾ ਚੂਨਾ

08/05/2022 12:48:28 AM

ਅੰਮ੍ਰਿਤਸਰ (ਸਰਬਜੀਤ) : ਗੁਰੂ ਨਗਰੀ 'ਚ ਪਿਛਲੇ ਲੰਬੇ ਸਮੇਂ ਤੋਂ ਨਾਜਾਇਜ਼ ਉਸਾਰੀ ਹੇਠ ਧੜਾਧੜ ਬਿਲਡਿੰਗਾਂ ਬਣ ਰਹੀਆਂ ਹਨ। ਅੰਦਰੂਨੀ ਸ਼ਹਿਰ 'ਚ ਜਿੱਥੇ ਕੋਈ ਵੀ ਬਿਲਡਿੰਗ ਬਣਾਉਣ ਵਾਸਤੇ ਫਾਰਮੈਲਿਟੀ ਪੂਰੀ ਨਹੀਂ ਹੋ ਸਕਦੀ, ਉਥੇ ਵੀ ਇਨ੍ਹਾਂ ਰਸੂਖਦਾਰਾਂ ਵੱਲੋਂ ਵੱਡੀਆਂ-ਵੱਡੀਆਂ ਬਿਲਡਿੰਗਾਂ ਖੜ੍ਹੀਆਂ ਕੀਤੀਆਂ ਜਾ ਰਹੀਆਂ ਹਨ। ਜਾਣਕਾਰੀ ਅਨੁਸਾਰ ਗੁਰਦੁਆਰਾ ਸ਼ਹੀਦ ਗੰਜ ਦੇ ਅੰਦਰੂਨੀ ਬਾਜ਼ਾਰ ਢਾਬ ਖਟੀਕਾ ਲੂਣ ਮੰਡੀ ਚੌਕ ਬਾਜ਼ਾਰ ਪੇਠੇ ਵਾਲਾ ਦੇ ਗਲਿਆਰੇ ਦੇ ਆਲੇ-ਦੁਆਲੇ ਨਾਜਾਇਜ਼ ਉਸਾਰੀਆਂ/ਬਿਲਡਿੰਗਾਂ ਧੜਾਧੜ ਬਣ ਰਹੀਆਂ ਹਨ, ਜਿਸ ਨਾਲ ਨਿਗਮ ਵਿਭਾਗ ਨੂੰ ਵੱਡਾ ਘਾਟਾ ਪੈ ਰਿਹਾ ਹੈ। ਇਨ੍ਹਾਂ ਸਾਰੀਆਂ ਚੱਲ ਰਹੀਆਂ ਉਸਾਰੀਆਂ ਬਾਰੇ ਨਿਗਮ ਦੇ ਸਬੰਧਿਤ ਅਫ਼ਸਰਾਂ ਨੂੰ ਸਭ ਕੁਝ ਪਤਾ ਹੁੰਦੇ ਵੀ ਅੱਖਾਂ ਬੰਦ ਕਰੀ ਬੈਠੇ ਹਨ।

ਇਹ ਵੀ ਪੜ੍ਹੋ : ਅਕਾਲੀ ਦਲ ਨਾਲ ਗਠਜੋੜ ਨੂੰ ਲੈ ਕੇ ਬਸਪਾ ਪ੍ਰਧਾਨ ਜਸਵੀਰ ਗੜ੍ਹੀ ਨੇ ਕਹੀ ਇਹ ਵੱਡੀ ਗੱਲ

ਇਹ ਵੀ ਦੱਸਣਯੋਗ ਹੈ ਕਿ ਇਨ੍ਹਾਂ ਬਿਲਡਿੰਗਾਂ ਬਣਾਉਣ ਵਾਲਿਆਂ ਦੀ ਉੱਚੀ ਪਹੁੰਚ ਕਰਕੇ ਇਸ ਵੱਲ ਵਿਭਾਗ ਦੇ ਅਫ਼ਸਰ ਝੂਮਦੇ ਹੋਏ ਵੀ ਕੋਈ ਕਾਰਵਾਈ ਨਹੀਂ ਕਰ ਸਕਦੇ ਹਨ। ਦੱਸਿਆ ਜਾਂਦਾ ਹੈ ਕਿ ਇਨ੍ਹਾਂ ਬਿਲਡਿੰਗਾਂ ਦੀ ਨਾ ਤਾਂ ਮਾਲਕਾਂ ਕੋਲ ਐੱਨ.ਓ.ਸੀ. ਹੈ ਤੇ ਨਾ ਹੀ ਕੋਈ ਨਕਸ਼ਾ ਪਾਸ ਹੈ। ਸੱਚ ਤਾਂ ਇਹ ਹੈ ਕਿ ਇਨ੍ਹਾਂ ਅੰਦਰੂਨੀ ਬਾਜ਼ਾਰਾਂ ਵਿੱਚ ਨਾ ਤਾਂ ਕੋਈ ਪਾਰਕਿੰਗ ਤੇ ਨਾ ਹੀ ਬਹੁ-ਮੰਜ਼ਿਲਾ ਬਿਲਡਿੰਗ ਤਿਆਰ ਕੀਤੀ ਜਾ ਸਕਦੀ ਹੈ। ਹੁਣ ਦੇਖਣਾ ਇਹ ਹੈ ਕਿ ਵਿਭਾਗ ਦੇ ਅਧਿਕਾਰੀ ਇਸ ਸਬੰਧੀ ਕੋਈ ਕਾਰਵਾਈ ਕਰਦੇ ਹਨ ਜਾਂ ਫਿਰ ਇਹ ਰਸੂਖ਼ਦਾਰ ਆਪਣੇ ਚੰਮ ਦੀਆਂ ਚਲਾਈ ਜਾਣਗੇ।

ਖ਼ਬਰ ਇਹ ਵੀ : ਜਲੰਧਰ 'ਚ ਬੰਦੂਕ ਦੀ ਨੋਕ ’ਤੇ ਲੁੱਟੀ ਬੈਂਕ, ਉਥੇ ਮਾਨ ਸਰਕਾਰ ਵੱਲੋਂ ਬਕਾਇਆ ਬਿਜਲੀ ਬਿੱਲ ਮੁਆਫ਼, ਪੜ੍ਹੋ TOP 10

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।

Mukesh

This news is Content Editor Mukesh