ਆਇਲੈਟਸ ਸੈਂਟਰ ’ਤੇ ਪੜ੍ਹਾਈ ਕਰਨ ਆਉਂਦਾ ਨੌਜਵਾਨ ਰਿਸੈਪਸ਼ਨਿਸਟ ਨੂੰ ਲੈ ਕੇ ਹੋਇਆ ਫ਼ਰਾਰ

05/23/2022 5:50:05 PM

ਤਰਨਤਾਰਨ (ਰਾਜੂ) - ਸਥਾਨਕ ਬੱਸ ਸਟੈਂਡ ਦੇ ਨਜ਼ਦੀਕ ਇਕ ਆਇਲੈਟਸ ਸੈਂਟਰ ’ਚ ਬਤੌਰ ਰਿਸੈਪਸ਼ਨਿਸਟ ਵਜੋਂ ਕੰਮ ਕਰਦੀ ਕੁੜੀ ਨੂੰ ਸੈਂਟਰ ’ਤੇ ਆਇਲੈਟਸ ਦੀ ਪੜ੍ਹਾਈ ਕਰਨ ਆਉਂਦੇ ਨੌਜਵਾਨ ਵਲੋਂ ਵਰਗਲਾ ਕੇ ਆਪਣੇ ਨਾਲ ਲੈ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਸਬੰਧੀ ਥਾਣਾ ਸਿਟੀ ਤਰਨਤਾਰਨ ਦੀ ਪੁਲਸ ਨੇ ਨੌਜਵਾਨ ਖ਼ਿਲਾਫ਼ ਕੇਸ ਦਰਜ ਕਰਕੇ ਜਾਂਚ ਕਰਨੀ ਸ਼ੁਰੂ ਕਰ ਦਿੱਤੀ ਹੈ। ਪੁਲਸ ਨੂੰ ਦਰਜ ਕਰਵਾਏ ਬਿਆਨ ’ਚ ਤਰਨਤਾਰਨ ਨਿਵਾਸੀ ਮਹਿਲਾ ਨੇ ਦੱਸਿਆ ਕਿ ਉਸ ਦੀ 21 ਸਾਲ ਦੀ ਕੁੜੀ ਬੱਸ ਸਟੈਂਡ ਤਰਨਤਾਰਨ ਦੇ ਨਜ਼ਦੀਕ ਆਇਲੈਟਸ ਸੈਂਟਰ ਵਿਚ ਰਿਸੈਪਸ਼ਨ ’ਤੇ ਕੰਮ ਕਰਦੀ ਸੀ, ਜੋ ਬੀਤੀ 18 ਮਈ ਨੂੰ ਘਰੋਂ ਸੈਂਟਰ ’ਤੇ ਚਲੀ ਗਈ ਪਰ ਦੁਪਹਿਰ ਸਮੇਂ ਸੈਂਟਰ ਤੋਂ ਫੋਨ ਆਇਆ ਕਿ ਅੱਜ ਉਨ੍ਹਾਂ ਦੀ ਕੁੜੀ ਸੈਂਟਰ ’ਤੇ ਨਹੀਂ ਆਈ।

ਪੜ੍ਹੋ ਇਹ ਵੀ ਖ਼ਬਰ: ਭਿੱਖੀਵਿੰਡ ’ਚ ਸੁਨਿਆਰੇ ਨੂੰ ਅਗਵਾ ਕਰ ਬੇਰਹਿਮੀ ਨਾਲ ਕੀਤਾ ਕਤਲ, ਪਿੰਡ ਰੈਸ਼ੀਆਣਾ ਨੇੜਿਓ ਬਰਾਮਦ ਹੋਈ ਲਾਸ਼

ਪੀੜਤ ਪਰਿਵਾਰ ਨੇ ਆਪਣੇ ਰਿਸ਼ਤੇਦਾਰਾਂ ਨਾਲ ਮਿਲ ਕੇ ਕੁੜੀ ਦੀ ਭਾਲ ਕਰਨੀ ਸ਼ੁਰੂ ਕੀਤੀ ਤਾਂ ਪਤਾ ਲੱਗਾ ਕਿ ਸੈਂਟਰ ’ਤੇ ਪੜ੍ਹਨ ਵਾਲਾ ਜਰਮਨਪ੍ਰੀਤ ਸਿੰਘ ਨਾਮਕ ਨੌਜਵਾਨ ਉਸ ਦੀ ਕੁੜੀ ਨੂੰ ਵਰਗਲਾ ਕੇ ਆਪਣੇ ਨਾਲ ਲੈ ਗਿਆ ਹੈ। ਇਸ ਦੀ ਸ਼ਿਕਾਇਤ ਉਨ੍ਹਾਂ ਤੁਰੰਤ ਪੁਲਸ ਨੂੰ ਕਰ ਦਿੱਤੀ। ਇਸ ਸਬੰਧੀ ਏ.ਐੱਸ.ਆਈ. ਕਰਨੈਲ ਸਿੰਘ ਨੇ ਦੱਸਿਆ ਕਿ ਮੁੱਦਈਆ ਦੇ ਬਿਆਨ ’ਤੇ ਜਰਮਨਪ੍ਰੀਤ ਸਿੰਘ ਪੁੱਤਰ ਸੁਖਦੇਵ ਸਿੰਘ ਵਾਸੀ ਖਵਾਸਪੁਰ ਖ਼ਿਲਾਫ਼ ਕੇਸ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।

ਪੜ੍ਹੋ ਇਹ ਵੀ ਖ਼ਬਰ: ਤਰਨਤਾਰਨ ਵਿਖੇ ਪ੍ਰੇਮੀ ਜੋੜੇ ਨੇ ਕੀਤੀ ਖ਼ੁਦਕੁਸ਼ੀ, ਨੌਜਵਾਨ ਦਾ ਡੇਢ ਮਹੀਨਾ ਪਹਿਲਾਂ ਹੋਇਆ ਸੀ ਵਿਆਹ


rajwinder kaur

Content Editor

Related News