ਸਰਹੱਦ ਪਾਰ: ਪਤੀ ਦੀ ਸ਼ਰਮਨਾਕ ਕਰਤੂਤ, 5 ਦੋਸਤਾਂ ਕੋਲੋਂ ਕਰਵਾਇਆ ਪਤਨੀ ਦਾ ਜਬਰ-ਜ਼ਿਨਾਹ

04/02/2022 5:09:17 PM

ਗੁਰਦਾਸਪੁਰ (ਜ.ਬ.) - ਪਾਕਿਸਤਾਨ ਦੇ ਚੱਕ ਜਮੂਰੀਆ ਸ਼ਹਿਰ ’ਚ ਨਜ਼ਦੀਕੀ ਪਿੰਡ ਰਸੂਲਪੁਰ ਗਾਦਰੀ ਨਿਵਾਸੀ ਅਲੀ ਰਾਜ ਨਾਂ ਦੇ ਵਿਅਕਤੀ ਨੇ ਆਪਣੀ ਨਵ-ਵਿਆਹੁਤਾ ਪਤਨੀ ਦਾ ਆਪਣੇ 5 ਦੋਸਤਾਂ ਤੋਂ ਸਮੂਹਿਕ ਜਬਰ-ਜ਼ਨਾਹ ਕਰਵਾਇਆ। ਨਵ-ਵਿਆਹੁਤਾ ਨੇ ਪੁਲਸ ਨੂੰ ਦਿੱਤੀ ਸ਼ਿਕਾਇਤ ’ਚ ਦੋਸ਼ ਲਾਇਆ ਕਿ ਉਸ ਦਾ ਨਿਕਾਹ 21 ਨਵੰਬਰ ਨੂੰ ਅਲੀ ਰਾਜ ਨਾਲ ਹੋਇਆ ਸੀ , ਜਦ ਉਸ ਨੇ ਉਸ ਨਾਲ ਨਿਕਾਹ ਕੀਤਾ ਤਾਂ ਖੁਦ ਨੂੰ ਕੁਆਰਾ ਦੱਸਿਆ ਸੀ, ਜਦਕਿ ਉਸ ਦਾ ਪਹਿਲਾਂ ਹੀ ਨਿਕਾਹ ਹੋ ਚੁੱਕਿਆ ਸੀ।

ਪੜ੍ਹੋ ਇਹ ਵੀ ਖ਼ਬਰ - ਸ਼ਰਬਤ ਸਮਝ ਜ਼ਹਿਰ ਪੀਣ ਨਾਲ ਮਾਸੂਮ ਭੈਣ-ਭਰਾ ਦੀ ਮੌਤ, ਸਦਮਾ ਨਾ ਸਹਾਰਨ ’ਤੇ ਮਾਂ ਨੇ ਚੁੱਕਿਆ ਖ਼ੌਫ਼ਨਾਕ ਕਦਮ

ਆਰਥਿਕ ਤੰਗੀ ਕਾਰਨ ਉਹ ਉਸ ਨੂੰ ਗਲਤ ਰਸਤੇ ’ਤੇ ਧੱਕਣ ਦੀ ਕੋਸ਼ਿਸ਼ ਕਰਨ ਲੱਗਾ ਪਰ ਉਸ ਨੇ ਮਨ੍ਹਾ ਕਰ ਦਿੱਤਾ। 29 ਮਾਰਚ ਨੂੰ ਉਹ ਉਸ ਨੂੰ ਖੇਤ ਵਿਖਾਉਣ ਦੇ ਬਹਾਨੇ ਉੱਥੇ ਬਣੇ ਡੇਰੇ ’ਚ ਲੈ ਗਿਆ, ਜਿੱਥੇ ਉਸ ਦੇ ਦੋਸਤ ਸ਼ਬੀਰ, ਅਰਕਾਮ, ਇਫਤਕਾਰ ਤੇ 2 ਅਣਪਛਾਤੇ ਵਿਅਕਤੀ ਪਹਿਲਾਂ ਤੋਂ ਬੈਠੇ ਸਨ, ਜਿਨ੍ਹਾਂ ਨੇ ਬੰਦੂਕ ਦੀ ਨੋਕ ’ਤੇ ਉਸ ਨਾਲ ਸਮੂਹਿਕ ਜਬਰ-ਜ਼ਨਾਹ ਕੀਤਾ।

ਪੜ੍ਹੋ ਇਹ ਵੀ ਖ਼ਬਰ - ਦੁਖ਼ਦ ਖ਼ਬਰ: ਅੰਮ੍ਰਿਤਸਰ ਏਅਰਪੋਰਟ ਪੁੱਜੀਆਂ 2 ਨੌਜਵਾਨਾਂ ਦੀਆਂ ਲਾਸ਼ਾਂ, 25 ਦਿਨ ਪਹਿਲਾਂ ਦੁਬਈ ’ਚ ਹੋਈ ਸੀ ਮੌਤ


rajwinder kaur

Content Editor

Related News