ਕਦੇ ਵੀ ਡਿੱਗ ਸਕਦੀ ਹੋਟਲ ਦੀ ਜ਼ਰਜ਼ਰ ਇਮਾਰਤ, ਵਿਧਾਇਕ ਕੁੰਵਰ ਵਿਜੇ ਪ੍ਰਤਾਪ ਨੇ ਅਧਿਕਾਰੀਆਂ ਨੂੰ ਲਿਆ ਆੜੇ ਹੱਥੀਂ

05/18/2022 1:03:33 PM

ਅੰਮ੍ਰਿਤਸਰ (ਰਮਨ)- ਰੇਲਵੇ ਸਟੇਸ਼ਨ ਸਾਹਮਣੇ ਕੁਇੰਜ਼ ਰੋਡ ਡਿੱਗੀ ਹੋਟਲ ਦੀ ਇਮਾਰਤ ਅਤੇ ਲੋਕਾਂ ਦੇ ਧੱਸੇ ਫਰਸ਼ ’ਤੇ ਆਈਆਂ ਕੰਧਾਂ ਦੀਆਂ ਤਰੇੜਾਂ ਨੂੰ ਲੈ ਕੇ ਹਲਕਾ ਉੱਤਰੀ ਦੇ ਵਿਧਾਇਕ ਡਾ. ਕੁੰਵਰ ਵਿਜੇ ਪ੍ਰਤਾਪ ਸਿੰਘ ਮੌਕੇ ’ਤੇ ਪੁੱਜੇ ਅਤੇ ਅਧਿਕਾਰੀਆਂ ਨੂੰ ਆੜ੍ਹੇ ਹੱਥੀਂ ਲਿਆ। ਉਨ੍ਹਾਂ ਕਿਹਾ ਕਿ ਇਹ ਮੇਰਾ ਆਪਣਾ ਮਸਲਾ ਹੈ। ਇਸ ਨੂੰ ਹੱਲ ਕਰਵਾਉਣਾ ਮੇਰੀ ਜ਼ਿੰਮੇਵਾਰੀ ਹੈ, ਕਿਉਂਕਿ ਮੈਂ ਹਲਕੇ ਦਾ ਵਿਧਾਇਕ ਹਾਂ।

ਦੱਸਣਯੋਗ ਹੈ ਕਿ ਸ਼ਹਿਰ ’ਚ ਮੀਂਹ ਅਤੇ ਤੂਫਾਨ ਦਾ ਮੌਸਮ ਬਣਿਆ ਹੋਇਆ, ਜਿਸ ਨੂੰ ਲੈ ਕੇ ਕਾਲੋਨੀ ਵਾਸੀਆਂ ’ਚ ਦਹਿਸ਼ਤ ਦਾ ਮਾਹੌਲ ਪਾਇਆ ਜਾ ਰਿਹਾ ਹੈ। ਜੇਕਰ ਅਜਿਹਾ ਹੁੰਦਾ ਹੈ ਤਾਂ ਹੋਟਲ ਦੀ ਇਕ ਕੰਧ ਜੋ ਡਿੱਗਣ ਦੇ ਕੰਡੇ ਹੈ, ਜੋ ਕਦੇ ਢਹਿ-ਢੇਰੀ ਹੋ ਸਕਦੀ ਹੈ, ਜਿਸ ਨਾਲ ਵੱਡਾ ਹਾਦਸਾ ਵਾਪਰ ਸਕਦਾ ਹੈ। ਵਿਧਾਇਕ ਨੇ ਕਿਹਾ ਕਿ ਕਿਸੇ ਅਧਿਕਾਰੀ ਨੂੰ ਬਖਸ਼ਿਆਂ ਨਹੀਂ ਜਾਵੇਗਾ। ਇਸ ਮਾਮਲੇ ਨੂੰ ਲੈ ਕੇ ਮੁੱਖ ਮੰਤਰੀ ਪੰਜਾਬ ਨਾਲ ਵੀ ਗੱਲਬਾਤ ਹੋ ਚੁਕੀ ਹੈ। ਜਿਨ੍ਹਾਂ ਲੋਕਾਂ ਦੇ ਘਰਾਂ ਦਾ ਨੁਕਸਾਨ ਹੋਇਆ ਹੈ, ਉਨ੍ਹਾਂ ਨੂੰ ਮੁਆਵਜ਼ਾ ਤੁਰੰਤ ਦਿੱਤਾ ਜਾਵੇ ਤਾਂ ਜੋ ਉਹ ਆਪਣਾ ਘਰ ਦੁਬਾਰਾ ਤੋਂ ਬਣਾਉਣਾ ਸ਼ੁਰੂ ਕਰਨ।

ਵੀਡੀਓ ਹੋ ਰਹੀ ਵਾਇਰਲ, ਟਰੈਕਟਰ ਨਾਲ ਢਾਹੀ ਜਾ ਰਹੀ ਉਸਾਰੀ
ਦੂਸਰੇ ਪਾਸੇ ਸ਼ੋਸਲ ਮੀਡੀਆ ’ਤੇ ਇਕ ਵੀਡੀਓ ਵਾਇਰਲ ਹੋ ਰਹੀ ਹੈ, ਜਿਸ ’ਚ ਟਰੈਕਟਰ ਦੇ ਨਾਲ ਉਸਾਰੀ ਢਾਹੀ ਜਾ ਰਹੀ ਹੈ। ਇਸ ’ਚ ਹੋਟਲ ਵਾਲੇ ਪਾਸਿਓਂ ਉਸਾਰੀ ਡੇਗੀ ਜਾ ਰਹੀ ਹੈ। ਦਰਸਾਇਆ ਜਾ ਰਿਹਾ ਹੈ ਕਿ ਗ਼ਲਤ ਤਰੀਕੇ ਨਾਲ ਨਿਰਮਾਣ ਡਿੱਗਣ ਕਰ ਕੇ ਇਹ ਘਟਨਾ ਵਾਪਰੀ ਹੈ। ਬਿਲਡਰ ਵਿਜੇ ਸ਼ਰਮਾ ਨੇ ਵੀ ਕਿਹਾ ਕਿ ਕੋਈ ਨਿਰਮਾਣ ਟਰੈਕਟਰ ਦੇ ਨਾਲ ਨਹੀਂ ਢਾਹਿਆ ਜਾ ਸਕਦਾ ਹੈ, ਜਿਸ ਦੇ ਨਾਲ ਘਰ ਬਣੇ ਹੋਏ ਹਨ ਅਤੇ ਨਾਲ ਬੇਸਮੈਂਟ ਪੁੱਟੀ ਹੋਵੇ। ਟਰੈਕਟਰ ਨਾਲ ਨਿਰਮਾਣ ਢਹਾਉਣ ਦਾ ਮਾਮਲਾ ਮੀਡੀਆ ਵੱਲੋਂ ਵਿਧਾਇਕ ਡਾ. ਕੁੰਵਰ ਸਾਹਮਣੇ ਉਠਾਇਆ ਗਿਆ ਅਤੇ ਦੱਸਿਆ ਕਿ ਇਸ ’ਤੇ ਜਾਂਚ ਹੋਵੇਗੀ। ਇਸ ਨੂੰ ਲੈ ਕੇ ਹੋਟਲ ਮਾਲਕ ਪ੍ਰਤੀਕ੍ਰਮ ਦਿੱਤਾ ਗਿਆ ਕਿ ਇਹ ਵੀਡੀਓ ਪੁਰਾਣੀ ਹੈ।

ਸਾਡਾ ਹੱਲ ਕੌਣ ਕਰੇਗਾ
ਜਿਸ ਜਗ੍ਹਾ ’ਤੇ ਹੋਟਲ ਦੀ ਇਮਾਰਤ ਡਿੱਗੀ ਹੈ। ਕਾਲੋਨੀ ਦਾ ਪਹਿਲਾਂ ਘਰ ਜਿਸ ਦੇ ਨਾਲ ਹੋਟਲ ਦੀ ਕੰਧ ਖੜ੍ਹੀ ਹੈ, ਜੋ ਕਦੇ ਡਿੱਗ ਸਕਦੀ ਹੈ। ਇਸ ਨੂੰ ਲੈ ਕੇ ਘਰ ਦੇ ਮਾਲਕ ਕਰਨਵੀਰ ਸਿੰਘ ਵੱਲੋਂ ਕਿਹਾ ਗਿਆ ਕਿ ਸਾਡਾ ਮਸਲਾ ਕੌਣ ਹੱਲ ਕਰੇਗਾ। ਭਾਵੇਂ ਬੇਸਮੈਂਟ ਪੁੱਟੀ ਅਤੇ ਹੋਟਲ ਦੀ ਇਮਾਰਤ ਸੁੱਟੀ ਗਈ ਹੈ ਪਰ ਨੁਕਸਾਨ ਘਰਾਂ ਦਾ ਹੋਇਆ ਹੈ, ਜਿਸ ਦਾ ਖਮਿਆਜ਼ਾ ਉੁਨ੍ਹਾਂ ਨੂੰ ਭੁਗਤਣਾ ਪੈ ਰਿਹਾ ਹੈ। ਇਸ ਸਮੇਂ ਜੋ ਉਨ੍ਹਾਂ ਨਾਲ ਬੀਤ ਰਹੀ ਹੈ, ਇਹ ਤਾਂ ਉਹੀ ਹੀ ਜਾਣਦੇ ਹਨ। ਸਾਡੇ ਵੱਲ ਧਿਆਨ ਦਿੱਤਾ ਜਾਵੇ ਅਤੇ ਮਸਲੇ ਦਾ ਹੱਲ ਕੀਤਾ ਜਾਵੇ ਤਾਂ ਜੋ ਆਉਣ ਵਾਲੇ ਦਿਨਾਂ ’ਚ ਮੀਂਹ ਜਾ ਤੂਫਾਨ ਆਵੇ ਤਾ ਉਨ੍ਹਾਂ ਦਾ ਕੋਈ ਜਾਨੀ ਨੁਕਸਾਨ ਨਾ ਹੋਵੇ।

ਹੋਟਲ ਦੀ ਇਮਾਰਤ ਅਤੇ ਨੇੜਲੇ ਘਰਾਂ ਨੂੰ ਖ਼ਤਰਾ
ਆਉਣ ਵਾਲੇ ਦਿਨਾਂ ’ਚ ਜਿਸ ਤਰ੍ਹਾਂ ਹਨੇਰੀ ਅਤੇ ਮੀਂਹ ਦਾ ਮੌਸਮ ਬਣ ਰਿਹਾ ਹੈ, ਉਸ ਨਾਲ ਹੋਟਲ ਦੀ ਇਮਾਰਤ ਅਤੇ ਨੇੜਲੇ ਘਰਾਂ ਨੂੰ ਵੱਡਾ ਨੁਕਸਾਨ ਪੁੱਜ ਸਕਦਾ ਹੈ, ਕਿਉਂਕਿ ਹੋਟਲ ਦੀ ਇਮਾਰਤ ਜ਼ਰਜ਼ਰ ਹੁੰਦੀ ਜਾ ਰਹੀ ਹੈ। ਇਸ ਨੂੰ ਲੈ ਕੇ ਨਿਗਮ ਪ੍ਰਸਾਸ਼ਨ ਵਲੋਂ ਅਨਸੇਵ ਇਮਾਰਤ ਦਾ ਨੋਟਿਸ ਜਾਰੀ ਕੀਤਾ ਜਾ ਚੁੱਕਾ ਹੈ। ਜੇਕਰ ਇਮਾਰਤ ਕੁਇੰਜ਼ ਰੋਡ ਵੱਲ ਡਿੱਗਦੀ ਹੈ ਤਾਂ ਬਹੁਤ ਵੱਡੀ ਘਟਨਾ ਵਾਪਰ ਸਕਦੀ ਹੈ। ਜ਼ਿਲ੍ਹਾ ਪ੍ਰਸ਼ਾਸਨ ਇਸ ਸਮੇਂ ਕੁੰਭਕਰਨ ਦੀ ਨੀਂਦ ’ਚ ਸੁੱਤਾ ਹੋਇਆ ਹੈ, ਜੋ ਵੱਡੇ ਹਾਦਸੇ ਦੀ ਉਡੀਕ ਕਰ ਰਿਹਾ ਹੈ।

rajwinder kaur

This news is Content Editor rajwinder kaur