ਘਰ ਦੇ ਬਾਹਰ ਖ਼ੇਡ ਰਹੀ 5 ਸਾਲਾ ਬੱਚੀ ਨੂੰ ਕੁੱਤੇ ਨੇ ਨੋਚਿਆ, ਗੰਭੀਰ ਜ਼ਖ਼ਮੀ

07/18/2022 8:01:46 PM

ਗੁਰਦਾਸਪੁਰ (ਹੇਮੰਤ) - ਗੁਰਦਾਸਪੁਰ ਦੀ ਰਹਿਣ ਵਾਲੀ ਇਕ 5 ਸਾਲਾ ਬੱਚੀ, ਜੋ ਘਰ ਦੇ ਬਾਹਰ ਖ਼ੇਡ ਰਹੀ ਸੀ, ਨੂੰ ਕੁੱਤੇ ਨੇ ਵੱਢ ਕੇ ਗੰਭੀਰ ਤੌਰ ’ਤੇ ਜ਼ਖ਼ਮੀ ਕਰ ਦਿੱਤਾ ਹੈ। ਜ਼ਖ਼ਮੀ ਹਾਲਤ ’ਚ ਬੱਚੀ ਨੂੰ ਇਲਾਜ ਲਈ ਉਸ ਦੇ ਪਰਿਵਾਰ ਨੇ ਸਿਵਲ ਹਸਪਤਾਲ ਗੁਰਦਾਸਪੁਰ ’ਚ ਦਾਖਲ ਕਰਵਾਇਆ ਹੈ।

ਜਾਣਕਾਰੀ ਦਿੰਦਿਆ ਜ਼ਖ਼ਮੀ ਬੱਚੀ ਸ਼ਬਾਨਾ ਵਾਸੀ ਗੁਰਦਾਸਪੁਰ ਦੇ ਪਿਤਾ ਸਾਰਜਦੀਨ ਨੇ ਦੱਸਿਆ ਕਿ ਉਸਦੀ ਬੱਚੀ ਘਰ ਦੇ ਬਾਹਰ ਖੇਡ ਰਹੀ ਸੀ। ਇਸ ਦੌਰਾਨ ਅਚਾਨਕ ਕੁੱਤੇ ਨੇ ਉਸ ’ਤੇ ਹਮਲਾ ਕਰ ਦਿੱਤਾ ਅਤੇ ਬੱਚੀ ਦੇ ਬੁੱਲ੍ਹ ਬੁਰੀ ਤਰ੍ਹਾਂ ਨਾਲ ਨੌਚ ਲਏ। ਬੱਚੀ ਦੀਆਂ ਚੀਕਾਂ ਸੁਣ ਕੇ ਜਦੋਂ ਉਹ ਘਰੋਂ ਬਾਹਰ ਆਇਆ ਤਾਂ ਦੇਖਿਆ ਕਿ ਕੁੱਤਾ ਬੱਚੀ ਨੂੰ ਬੁਰੀ ਤਰ੍ਹਾਂ ਨਾਲ ਨੌਚ ਰਿਹਾ ਸੀ। ਉਸ ਨੇ ਕਾਫੀ ਜੱਦੋ-ਜਹਿਦ ਤੋਂ ਬਾਅਦ ਆਪਣੀ ਬੱਚੀ ਨੂੰ ਕੁੱਤੇ ਤੋਂ ਛੁਡਵਾਇਆ ਅਤੇ ਗੰਭੀਰ ਹਾਲਤ ਵਿਚ ਸਿਵਲ ਹਸਪਤਾਲ ਦਾਖਲ ਕਰਵਾਇਆ।

rajwinder kaur

This news is Content Editor rajwinder kaur