ਗੁਰੂ ਨਗਰੀ ਦੇ ਵੱਖ-ਵੱਖ ਮੰਦਰਾਂ ਤੇ ਗਲੀ ਮੁਹੱਲਿਆਂ ''ਚ ਮਨਾਈ ਹੋਲੀ, ਦੇਖੋ ਖੂਬਸੂਰਤ ਤਸਵੀਰਾਂ

03/25/2024 3:20:18 PM

ਅੰਮ੍ਰਿਤਸਰ (ਸਰਬਜੀਤ)- ਗੁਰੂ ਨਗਰੀ 'ਚ ਹੋਲੀ ਦਾ ਤਿਉਹਾਰ ਵੱਖ-ਵੱਖ ਪ੍ਰਸਿੱਧ ਮੰਦਰਾਂ ਅਤੇ ਗਲੀ ਮੁਹੱਲਿਆਂ 'ਚ ਬੜੀ ਹੀ ਸ਼ਰਧਾ ਉਤਸ਼ਾਹ ਨਾਲ ਮਨਾਇਆ ਗਿਆ । ਇਸ ਦੌਰਾਨ ਮਾਡਲ ਟਾਊਨ ਸਥਿਤ ਮੰਦਿਰ ਮਾਤਾ ਲਾਲ ਦੇਵੀ 'ਚ ਆਏ ਸ਼ਰਧਾਲੂਆਂ ਵੱਲੋਂ ਬੜੇ ਹੀ ਚਾਵਾਂ ਨਾਲ ਹੋਲੀ ਖੇਡੀ ਗਈ।

ਇਹ ਵੀ ਪੜ੍ਹੋ : ਪੰਜਾਬ ਦੇ ਸਰਕਾਰੀ ਸਕੂਲਾਂ 'ਚ ਪੜ੍ਹਨ ਵਾਲੀਆਂ ਕੁੜੀਆਂ ਨਾਲ ਜੁੜੀ ਅਹਿਮ ਖ਼ਬਰ, ਬਣਾਈ ਗਈ ਵਿਸ਼ੇਸ਼ ਨੀਤੀ

ਇਸ ਦੌਰਾਨ ਸ੍ਰੀ ਦੁਰਗਿਆਣਾ ਤੀਰਥ ਸਥਿਤ ਲਕਸ਼ਮੀ ਨਰਾਇਣ ਮੰਦਰ ਤੋਂ ਦੁਰਗਿਆਣਾ ਕਮੇਟੀ ਦੇ ਅਹੁਦੇਦਾਰਾਂ ਤੇ ਹੋਰ ਮੈਂਬਰਾਂ ਵੱਲੋਂ ਕੱਢੀ ਗਈ ਪਾਲਕੀ ਦੌਰਾਨ ਸ਼ਰਧਾਲੂਆਂ ਵੱਲੋਂ ਅੱਜ ਬਰਿਜ ਵਿੱਚ ਹੋਲੀ ਰੇ ਰੱਸੀਆ ਤੋਂ ਇਲਾਵਾ ਹੋਰ ਵੀ ਹੋਲੀ ਦੇ ਗੀਤ ਗਾ ਕੇ ਖੂਬ ਰੰਗ ਉਡਾਏ ਗਏ।

ਇਹ ਵੀ ਪੜ੍ਹੋ :ਪੈਟਰੋਲ ਪੰਪ ’ਤੇ 100 ਦੀ ਬਜਾਏ 90 ਅਤੇ 110 ਦਾ ਪਵਾਇਆ ਜਾਂਦੈ ਤੇਲ, ਜਾਣੋ ਕੀ ਹੈ ਕਾਰ

ਇਸ ਮੌਕੇ ਵਿਦੇਸ਼ੀ ਮਹਿਮਾਨਾਂ ਵੱਲੋਂ ਵੀ ਮੰਦਰ ਦੇ ਸ਼ਰਧਾਲੂਆਂ ਨਾਲ ਗੁਲਾਲ ਲਗਾ ਕੇ ਹੋਲੀ ਦੀ ਵਧਾਈ ਦਿੱਤੀ ਗਈ, ਇਸ ਤੋਂ ਇਲਾਵਾ ਰਾਣੀ ਕਾ ਬਾਗ ਸਥਿਤ ਸ਼ਿਵਾਲਾ ਮੰਦਰ ਤੋਂ ਠਾਕੁਰ ਜੀ ਦੀ ਸ਼ੋਭਾ ਯਾਤਰਾ ਕੱਢੀ ਗਈ ਅਤੇ ਸ਼ਰਧਾਲੂਆਂ ਵੱਲੋਂ ਗੁਲਾਲ ਉਡਾ ਕੇ ਠਾਕੁਰ ਜੀ ਦਾ ਗੁਣਗਾਨ ਕੀਤਾ ਗਿਆ ਅਤੇ ਅੰਤ ਵਿੱਚ ਨੌਜਵਾਨਾਂ ਵੱਲੋਂ ਮਟਕੀ ਤੋੜਨ ਦਾ ਸਮਾਗਮ ਵਿੱਚ ਹਿੱਸਾ ਲਿਆ ਗਿਆ। ਇਸ ਪ੍ਰੋਗਰਾਮ ਵਿੱਚ ਰਾਧਾ ਕ੍ਰਿਸ਼ਨ ਦੀ ਵੇਸ਼ ਭੂਸ਼ਾ ਵਿੱਚ ਸੱਜੇ ਕਲਾਕਾਰਾਂ ਵੱਲੋਂ ਆਏ ਸ਼ਰਧਾਲੂਆਂ ਨਾਲ ਡਾਂਡੀਆ ਖੇਡ ਕੇ ਹੋਲੀ ਦਾ ਤਿਉਹਾਰ ਮਨਾਇਆ ਗਿਆ।

ਇਹ ਵੀ ਪੜ੍ਹੋ : ਪੰਜਾਬ 'ਚ ਵੱਡੀ ਵਾਰਦਾਤ, 15-20 ਨੌਜਵਾਨਾਂ ਨੇ ਤੇਜ਼ਧਾਰ ਹਥਿਆਰਾਂ ਨਾਲ ਕੀਤਾ ਨੌਜਵਾਨ ਦਾ ਕਤਲ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

Shivani Bassan

This news is Content Editor Shivani Bassan