ਪਿੰਡ ਭਗਤਾਣਾ ਬੋਹੜ ਵਡਾਲਾ ਵਿਖੇ ਖੇਤਾਂ ’ਚੋਂ ਹੈਰੋਇਨ ਬਰਾਮਦ

01/18/2024 11:33:33 AM

ਬਟਾਲਾ/ਕਲਾਨੌਰ/ਡੇਰਾ ਬਾਬਾ ਨਾਨਕ (ਬੇਰੀ, ਮਨਮੋਹਨ, ਜ. ਬ.)-ਬੀ. ਐੱਸ. ਐੱਫ. ਦੀ ਬੀ. ਓ. ਪੀ. ਮੇਤਲਾ ਨਾਲ ਲੱਗਦੇ ਪਿੰਡ ਭਗਤਾਣਾ ਬੋਹੜ ਵਡਾਲਾ ਵਿਖੇ ਇਕ ਕਿਸਾਨ ਦੇ ਖੇਤਾਂ ’ਚੋਂ ਬਰਸੀਨ ਦੀ ਵਾਢੀ ਦੌਰਾਨ ਸ਼ੱਕੀ ਹਾਲਤ ’ਚ 2 ਪੈਕੇਟ ਬਰਾਮਦ ਹੋਏ, ਜਿਨ੍ਹਾਂ ’ਚ ਇਕ ਪੈਕੇਟ ’ਤੇ ਲਾਈਟ ਵਾਲੀ ਚੀਜ਼ ਲੱਗੀ ਹੋਈ ਸੀ।

ਇਹ ਵੀ ਪੜ੍ਹੋ : ਯੂਰਪ ਦੇ ਵੱਖ-ਵੱਖ ਦੇਸ਼ਾਂ 'ਚ ਹਿੰਦੂ ਸੰਸਥਾਵਾਂ 'ਤੇ ਪ੍ਰਾਣ ਪ੍ਰਤਿਸ਼ਠਾ ਸਮਾਰੋਹ ਨੂੰ ਮਨਾਉਣ ਲਈ ਬਣ ਰਹੀਆਂ ਯੋਜਨਾਵਾਂ

ਜਾਣਕਾਰੀ ਅਨੁਸਾਰ ਬੀ. ਐੱਸ. ਐੱਫ. ਦੀ ਬੀ. ਓ. ਪੀ. ਮੇਤਲਾ ਨਾਲ ਲੱਗਦੇ ਪਿੰਡ ਭਗਤਾਣਾ ਬੋਹੜ ਵਡਾਲਾ ਵਿਖੇ ਕਿਸਾਨ ਗੁਰਬਚਨ ਸਿੰਘ ਵੱਲੋਂ ਆਪਣੇ ਖੇਤਾਂ ’ਚ ਬਰਸੀਨ ਦੀ ਵਾਢੀ ਕਰਵਾਈ ਜਾ ਰਹੀ ਸੀ। ਇਸ ਦੌਰਾਨ ਖ਼ੇਤਾਂ ’ਚੋਂ 2 ਪੈਕੇਟ ਬਰਾਮਦ ਹੋਏ, ਜਿਨ੍ਹਾਂ ’ਚੋਂ ਇਕ ਪੈਕੇਟ ’ਤੇ ਲਾਈਟ ਵਾਲੀ ਚੀਜ਼ ਲੱਗੀ ਹੋਈ ਸੀ ਅਤੇ ਇਸ ਪੈਕੇਟ ’ਚ ਧਮਾਕੇ ਵਾਲੀ ਸਮੱਗਰੀ ਹੋਣ ਦਾ ਸ਼ੱਕ ਜ਼ਾਹਿਰ ਹੋਣ ’ਤੇ ਥਾਣਾ ਡੇਰਾ ਬਾਬਾ ਨਾਨਕ ਦੇ ਐੱਸ. ਐੱਚ. ਓ. ਬਿਕਰਮਜੀਤ ਸਿੰਘ ਵੱਲੋਂ ਦੋਵੇਂ ਪੈਕੇਟ ਜ਼ਬਤ ਕਰਨ ਤੋਂ ਬਾਅਦ ਐੱਸ. ਐੱਸ. ਪੀ. ਬਟਾਲਾ ਅਸ਼ਵਿਨੀ ਗੋਟਿਆਲ ਦੀ ਦੇਖ ਰੇਖ ਹੇਠ ਬੰਬ ਡਿਫਿਊਜ਼ ਟੀਮ ਨਾਲ ਉਕਤ ਪੈਕੇਟ ਖੋਲ੍ਹੇ ਗਏ, ਜਿਨ੍ਹਾਂ ’ਚੋਂ ਹੈਰੋਇਨ ਬਰਾਮਦ ਹੋਈ।

ਇਹ ਵੀ ਪੜ੍ਹੋ : ਚੱਲਦੀ ਕਾਰ ਨੂੰ ਅਚਾਨਕ ਲੱਗੀ ਅੱਗ, ਅੰਦਰ ਸਵਾਰ ਸਨ ਪਰਿਵਾਰ ਦੇ ਪੰਜ ਮੈਂਬਰ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

Shivani Bassan

This news is Content Editor Shivani Bassan