490 ਗ੍ਰਾਮ ਹੈਰੋਇਨ, ਅਸਲੇ ਅਤੇ ਡਰੱਗ ਮਨੀ ਸਮੇਤ ਇਕ ਸਮਗਲਰ ਗ੍ਰਿਫ਼ਤਾਰ

03/13/2021 12:26:49 PM

ਤਰਨਤਾਰਨ (ਰਾਜੂ, ਜ.ਬ) - ਜ਼ਿਲ੍ਹਾ ਤਰਨਤਾਰਨ ਦੇ ਐੱਸ.ਐੱਸ.ਪੀ. ਧਰੂਮਨ ਐੱਚ ਨਿੰਬਾਲੇ ਵਲੋਂ ਨਸ਼ਿਆਂ ਦੇ ਸੌਦਾਗਰਾਂ ਨੂੰ ਨੱਥ ਪਾਉਣ ਲਈ ਵਿੱਢੀ ਹੋਈ ਮੁਹਿੰਮ ਤਹਿਤ ਥਾਣਾ ਸਿਟੀ ਪੱਟੀ ਨੇ ਭਾਰੀ 490 ਗ੍ਰਾਮ ਹੈਰੋਇਨ, 2 ਪਿਸਟਲ ਸਮੇਤ ਮੈਗਜ਼ੀਨ, 2 ਇਲੈਕਟ੍ਰੋਨਿਕ ਕੰਡੇ ਅਤੇ 47 ਹਜ਼ਾਰ ਦੀ ਡਰੱਗ ਮਨੀ ਸਮੇਤ ਇਕ ਸਮਗਲਰ ਨੂੰ ਗ੍ਰਿਫ਼ਤਾਰ ਕਰਨ ਵਿਚ ਸਫਲਤਾ ਹਾਸਲ ਕੀਤੀ ਹੈ। 

ਇਸ ਸਬੰਧੀ ਐੱਸ.ਐੱਚ.ਓ. ਲਖਬੀਰ ਸਿੰਘ ਨੇ ਦੱਸਿਆ ਕਿ ਦੱਸਿਆ ਕਿ ਉਨ੍ਹਾਂ ਨੂੰ ਮੁਖਬਰ ਖਾਸ ਨੇ ਇਤਲਾਹ ਦਿੱਤੀ ਸੀ ਕਿ ਗੁਰਚੇਤ ਸਿੰਘ ਉਰਫ ਚੇਤੀ ਪੁੱਤਰ ਗਿਆਨ ਸਿੰਘ ਵਾਸੀ ਬੰਗਲਾ ਰਾਏ ਹੈਰੋਇਨ ਵੇਚਣ ਦਾ ਧੰਦਾ ਕਰਦਾ ਹੈ ਅਤੇ ਅੱਜ ਪੱਟੀ ਇਲਾਕੇ ਵਿਚ ਹੈਰੋਇਨ ਦੀ ਸਪਲਾਈ ਕਰਨ ਲਈ ਆ ਰਿਹਾ ਹੈ। ਜਿਸ ’ਤੇ ਤੁਰੰਤ ਕਾਰਵਾਈ ਕਰਦਿਆਂ ਉਨ੍ਹਾਂ ਪੁਲਸ ਪਾਰਟੀ ਸਮੇਤ ਨਾਕਾਬੰਦੀ ਕਰਕੇ ਇੱਕ ਕਾਰ ਨੰਬਰ ਪੀ.ਬੀ.03.ਬੀ.ਐੱਫ.1456 ’ਤੇ ਸਵਾਰ ਹੋ ਕੇ ਆ ਰਹੇ ਗੁਰਚੇਤ ਸਿੰਘ ਉਰਫ ਚੇਤੀ ਨੂੰ ਕਾਬੂ ਕਰ ਲਿਆ।

ਤਲਾਸ਼ੀ ਲੈਣ ’ਤੇ 450 ਗ੍ਰਾਮ ਹੈਰੋਇਨ, 1 ਪਿਸਟਲ 32 ਬੋਰ ਸਮੇਤ ਮੈਗਜ਼ੀਨ, 11 ਰੋਂਦ 32 ਬੋਰ, 1 ਦੇਸੀ ਪਿਸਟਲ ਸਮੇਤ 2 ਮੈਗਜ਼ੀਨ ਅਤੇ 15 ਰੋਂਦ, 2 ਇਲੈਕਟ੍ਰੋਨਿਕ ਕੰਡੇ ਅਤੇ 47 ਹਜ਼ਾਰ ਰੁਪਏ ਭਾਰਤੀ ਕਰੰਸੀ ਡਰੱਗ ਮਨੀ ਦੇ ਰੂਪ ਵਿਚ ਬਰਾਮਦ ਹੋਈ। ਐੱਸ.ਐੱਚ.ਓ. ਲਖਬੀਰ ਸਿੰਘ ਨੇ ਦੱਸਿਆ ਕਿ ਗ੍ਰਿਫ਼ਤਾਰ ਕੀਤੇ ਉਕਤ ਮੁਲਜ਼ਮ ਖ਼ਿਲਾਫ਼ ਮੁਕੱਦਮਾ ਨੰਬਰ 39 ਧਾਰਾ 21/22/61/85 ਐੱਨ.ਡੀ.ਪੀ.ਐੱਸ. ਐਕਟ, 25/54/59 ਅਸਲਾ ਐਕਟ ਅਧੀਨ ਕੇਸ ਦਰਜ ਕਰਕੇ ਮਾਨਯੋਗ ਅਦਾਲਤ ਵਿਚ ਪੇਸ਼ ਕਰਕੇ ਰਿਮਾਂਡ ਹਾਸਲ ਕੀਤਾ ਜਾ ਰਿਹਾ ਹੈ, ਜਿਸ ਦੌਰਾਨ ਹੋਰ ਵੀ ਖੁਲਾਸੇ ਹੋਣ ਦੀ ਸੰਭਾਵਨਾ ਹੈ।


rajwinder kaur

Content Editor

Related News