ਭਾਰੀ ਮਾਤਰਾ ''ਚ ਅਲਕੋਹਲ ਅਤੇ ਲਾਹਣ ਬਰਾਮਦ

11/17/2017 7:40:13 AM

ਵਲਟੋਹਾ/ਅਮਰਕੋਟ,   (ਜ.ਬ./ਅਮਰਗੌਰ)-  ਐਕਸਾਈਜ਼ ਵਿਭਾਗ ਵੱਲੋਂ ਭਾਰੀ ਮਾਤਰਾ 'ਚ ਅਲਕੋਹਲ  ਅਤੇ ਲਾਹਣ ਬਰਾਮਦ ਕਰਨ ਦਾ ਸਮਾਚਾਰ ਪ੍ਰਾਪਤ ਹੋਇਆ ਹੈ। 
ਜਾਣਕਾਰੀ ਅਨੁਸਾਰ ਕਸਬਾ ਅਲਗੋਕੋਠੀ ਦੇ ਆਸ-ਪਾਸ ਦੇ ਇਲਾਕੇ ਵਿਚ ਦੇਸੀ ਸ਼ਰਾਬ ਦੇ ਨਾਜਾਇਜ਼ ਕਾਰੋਬਾਰੀਆਂ 'ਤੇ ਸ਼ਿਕੰਜਾ ਕੱਸਦਿਆਂ ਐਕਸਾਈਜ਼ ਵਿਭਾਗ ਦੇ ਇੰਸਪੈਕਟਰ ਹਰਭਜਨ ਸਿੰਘ ਮੰਡ ਅਤੇ ਇੰਸਪੈਕਟਰ ਮਨਜਿੰਦਰ ਸਿੰਘ ਦੀ ਸਾਂਝੀ ਟੀਮ ਵੱਲੋਂ ਵੱਖ-ਵੱਖ ਪਿੰਡਾਂ ਭਾਈ ਲੱਧੂ ਤੋਂ 2 ਡਰੰਮ ਲਾਹਣ, 200 ਲੀਟਰ ਅਲਕੋਹਲ, 50 ਬੋਤਲਾਂ 
ਦੇਸੀ ਸ਼ਰਾਬ ਸਣੇ ਇਕ ਵਿਅਕਤੀ ਨੂੰ ਕਾਬੂ ਕੀਤਾ ਗਿਆ ਹੈ। 
ਇਸੇ ਤਰ੍ਹਾਂ ਪਿੰਡ ਭੈਣੀ ਗੁਰਮੁੱਖ ਸਿੰਘ ਤੋਂ ਤਿੰਨ ਡਰੰਮ ਲਾਹਣ, ਆਸਲ ਉਤਾੜ ਤੋਂ 20 ਬੋਤਲਾਂ ਦੇਸੀ ਸ਼ਰਾਬ, ਘਰਿਆਲਾ ਬਹਿਕਾ ਤੋਂ 2 ਪਤੀਲੇ ਤੇ 2 ਡਰੰਮ ਲਾਹਣ ਤੇ 15 ਬੋਤਲਾਂ ਦੇਸੀ ਸ਼ਰਾਬ ਬਰਾਮਦ ਕੀਤੀ ਗਈ। ਇੰਸਪੈਕਟਰ ਮਨਜਿੰਦਰ ਸਿੰਘ ਨੇ ਮਾਮਲਾ ਦਰਜ ਕਰ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।