ਜੰਮੂ ’ਚ ਡਿਊਟੀ ਦੇ ਰਹੇ ਭਾਰਤੀ ਫੌਜ ਦੇ ਹੌਲਦਾਰ ਦੀ ਦਿਲ ਦਾ ਦੌਰਾ ਪੈਣ ਨਾਲ ਮੌਤ

01/31/2020 12:03:30 AM

ਤਰਨਤਾਰਨ/ਵਲਟੋਹਾ, (ਬਲਵਿੰਦਰ ਕੌਰ/ਗੁਰਮੀਤ)- ਭਾਰਤੀ ਫੌਜ ’ਚ ਤਾਇਨਾਤ ਹੌਲਦਾਰ ਦੀਵਾਨ ਸਿੰਘ ਦੀ ਬੀਤੇ ਦਿਨੀਂ ਜੰਮੂ ਦੇ ਕਠੂਆ ਸੈਕਟਰ ਵਿਖੇ ਡਿਊਟੀ ਦੌਰਾਨ ਦਿਲ ਦਾ ਦੌਰਾ ਪੈਣ ਨਾਲ ਮੌਤ ਹੋ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਹੌਲਦਾਰ ਦੀਵਾਨ ਸਿੰਘ ਦੀ ਮ੍ਰਿਤਕ ਦੇਹ ਅੱਜ ਉਨ੍ਹਾਂ ਦੇ ਪਿੰਡ ਨੂਰਦੀ ਜ਼ਿਲਾ ਤਰਨਤਾਰਨ ਵਿਖੇ ਪਹੁੰਚੀ। ਜਿੱਥੇ ਭਾਰਤੀ ਫੌਜ ਦੀ ਟੁਕਡ਼ੀ ਵਲੋਂ ਮੌਕੇ ’ਤੇ ਪਹੁੰਚ ਕੇ ਸਰਕਾਰੀ ਸਨਮਾਨਾਂ ਨਾਲ ਹੌਲਦਾਰ ਦੀਵਾਨ ਸਿੰਘ ਦਾ ਅੰਤਿਮ ਸੰਸਕਾਰ ਕਰ ਦਿੱਤਾ ਗਿਆ। ਜ਼ਿਕਰਯੋਗ ਹੈ ਕਿ ਹੌਲਦਾਰ ਦੀਵਾਨ ਸਿੰਘ ਮੁੱਢਲੀ ਪਡ਼੍ਹਾਈ ਕਰਨ ਉਪਰੰਤ ਹੀ ਫੌਜ ’ਚ ਭਰਤੀ ਹੋ ਗਏ ਸਨ ਅਤੇ ਦੇਸ਼ ਦੀ ਸੇਵਾ ਦਾ ਜਜ਼ਬਾ ਰੱਖਦਿਆਂ ਸਰਹੱਦਾਂ ਉੱਪਰ ਤਾਇਨਾਤ ਰਹੇ। ਇਨ੍ਹੀਂ ਦਿਨੀਂ ਉਹ ਜੰਮੂ ਕਸ਼ਮੀਰ ਦੇ ਕਠੂਆ ਸੈਕਟਰ ’ਚ ਤਾਇਨਾਤ ਸਨ ਅਤੇ ਬੀਤੇ ਦਿਨੀਂ ਡਿਊਟੀ ਦੌਰਾਨ ਹੀ ਉਨ੍ਹਾਂ ਦੀ ਛਾਤੀ ’ਚ ਦਰਦ ਉੱਠਿਆ, ਜਿਸ ਨਾਲ ਉਨ੍ਹਾਂ ਦੀ ਮੌਤ ਹੋ ਗਈ। ਮ੍ਰਿਤਕ ਦੀਵਾਨ ਸਿੰਘ ਆਪਣੇ ਪਿੱਛੇ ਪਤਨੀ ਅਤੇ ਦੋ ਬੱਚੀਆਂ ਨੂੰ ਛੱਡ ਗਏ ਹਨ।


Bharat Thapa

Content Editor

Related News