ਆਪਦਾ ਦੀ ਘੜੀ ''ਚ ਲੋਕਾਂ ਦੀ ਜਾਨ ਬਚਾਉਣ ਲਈ ਕੋਰੋਨਾ ਸਾਹਮਣੇ ਖੜ੍ਹੇ ਸਿਹਤ ਵਿਭਾਗ ਦੇ ਜੋਧੇ

04/04/2020 7:28:55 PM

ਅੰਮ੍ਰਿਤਸਰ,(ਦਲਜੀਤ ਸ਼ਰਮਾ)- ਕੋਰੋਨਾ ਵਾਇਰਸ ਦੇ ਕਾਰਨ ਜਿੱਥੇ ਲੋਕਾਂ 'ਚ ਭਾਰੀ ਦਹਿਸ਼ਤ ਹੈ, ਉਥੇ ਹੀ ਸਿਹਤ ਵਿਭਾਗ ਦੇ ਜੋਧੇ ਸੀਨਾ ਤਾਣ ਕੇ ਖੜੇ ਹਨ । ਵਿਭਾਗ ਦਾ ਇੱਕ ਜੋਧਾ ਜਿਲਾ ਮਲੇਰੀਆ ਅਧਿਕਾਰੀ ਅਤੇ ਕੋਰੋਨਾ ਇੰਨਫੈਕਸ਼ਨ ਦੇ ਨੋਡਲ ਅਧਿਕਾਰੀ ਮਦਨ ਮੋਹਨ ਇਕ ਅਜਿਹੇ ਡਾਕਟਰ ਹਨ, ਜੋ ਕੋਰੋਨਾ ਵਾਇਰਸ ਦੀ ਪ੍ਰਵਾਹ ਨਾ ਕਰਦੇ ਹੋਏ ਆਪਣੇ ਪਰਿਵਾਰਿਕ ਮੈਂਬਰਾਂ ਨੂੰ ਛੱਡ ਕੇ ਫੀਲਡ ਵਿਚ ਲੋਕਾਂ ਦੀ ਮਦਦ ਲਈ ਦਿਨ ਰਾਤ ਕੰਮ ਕਰ ਰਹੇ ਹਨ । ਜਾਣਕਾਰੀ ਮੁਤਾਬਕ ਕੋਰੋਨਾ ਦੇ ਕਾਰਨ ਹਰ ਕੋਈ ਘਬਰਾ ਰਿਹਾ ਹੈ, ਅਫਵਾਹਾਂ ਦਾ ਦੌਰ ਜਾਰੀ ਹੈ ਅਤੇ ਪੰਜਾਬ ਵਿਚ 50 ਪੋਜ਼ੀਟਿਵ ਮਰੀਜ਼ ਜਿੱਥੇ ਸਾਹਮਣੇ ਆ ਚੁੱਕੇ ਹਨ, ਉਥੇ ਹੀ 5 ਲੋਕਾਂ ਦੀ ਵਾਇਰਸ ਨਾਲ ਮੌਤ ਹੋ ਗਈ ਹੈ । ਅਫਵਾਹਾਂ ਅਤੇ ਅਸਲੀਅਤ ਦੋਵਾਂ ਤੋਂ ਹੀ ਸਹਿਮ ਬਰਕਰਾਰ ਹੈ । ਘਰਾਂ 'ਚ ਰਹਿ ਕੇ ਲੋਕ ਰੱਬ ਨੂੰ ਅਰਦਾਸ ਕਰ ਰਹੇ ਹਨ ਕਿ ਇਸ ਮੁਸ਼ਕਲ ਘੜੀ 'ਚੋਂ ਬਚਾਓ ਅਤੇ ਸ਼ਹਿਰ ਵਿਚ ਹਵਨ ਵੀ ਕੀਤੇ ਜਾ ਰਹੇ ਹਨ ।  
ਦੂਜੇ ਪਾਸੇ ਇਸ ਆਪਦਾ ਤੋਂ ਲੋਕਾਂ ਨੂੰ ਬਚਾਉਣ ਲਈ ਸਿਹਤ ਵਿਭਾਗ ਦੇ ਜੋਧੇ ਜਿਲਾ ਮਲੇਰੀਆ ਅਧਿਕਾਰੀ ਤੇ ਕੋਰੋਨਾ ਵਾਇਰਸ ਦੇ ਨੋਡਲ ਅਧਿਕਾਰੀ ਡਾ. ਮਦਨ ਮੋਹਨ ਕੋਲ ਇਨ੍ਹਾਂ ਦਿਨਾਂ 'ਚ ਆਪਣਿਆਂ ਲਈ ਬਿਲਕੁੱਲ ਸਮਾਂ ਨਹੀਂ ਹੈ । ਉਹ ਰਾਤ ਦਿਨ ਦੇ ਕੁਆਰੰਟਾਇਨ ਕੀਤੇ ਗਏ ਲੋਕਾਂ ਦੇ ਘਰ ਦੇ ਚੱਕਰ ਲਗਾ ਰਹੇ ਹਨ ਤਾਂ ਕਿ ਗਾਇਡਲਾਇੰਸ ਦੀ ਪਾਲਣਾ ਕਰਵਾਈ ਜਾ ਸਕੇ ਅਤੇ ਉਥੇ ਹੀ ਸਿਵਲ ਸਰਜਨ ਦਫ਼ਤਰ ਵਿਚ ਬੈਠਕੇ ਸਟਾਫ ਨਾਲ ਤਾਲਮੇਲ ਕਾਇਮ ਕੀਤੇ ਹੋਏ ਹਨ । ਕੋਰੋਨਾ ਦੇ ਕਾਰਨ ਨਾ ਸਵੇਰੇ ਠੀਕ ਢੰਗ ਨਾਲ ਨਾਸ਼ਤਾ ਕਰਦੇ ਹਨ ਅਤੇ ਨਾ ਹੀ ਰਾਤ ਨੂੰ ਠੀਕ ਢੰਗ ਨਾਲ ਡਿਨਰ ਕਰਦੇ ਹਨ । ਸਾਰਾ ਦਿਨ ਅਤੇ ਰਾਤ ਲੋਕਾਂ ਦੀ ਮਦਦ ਲਈ ਫੋਨ 'ਤੇ ਮੌਜੂਦ ਰਹਿੰਦੇ ਹਨ ।  ਡਾ. ਮਦਨ ਦਾ ਕਹਿਣਾ ਹੈ ਕਿ ਉਹ ਸੰਸਾਰਿਕ ਵਾਇਰਸ ਪਤਾ ਨਹੀਂ ਕਦੋਂ ਕਿਸ ਨੂੰ ਆਪਣੀ ਲਪੇਟ ਵਿਚ ਲੈ ਲਵੇ । ਸਿਹਤ ਵਿਭਾਗ ਪ੍ਰਯਾਸਰਤ ਹੈ ਕਿ ਇਸ ਵਾਇਰਸ ਨਾਲ ਸਥਾਪਤ ਵਿਅਕਤੀ ਨੂੰ ਬਾਹਰ ਹੀ ਰੋਕ ਕੇ ਆਈਸੋਲੇਟ ਕੀਤਾ ਜਾਵੇ । ਉਨ੍ਹਾਂ ਕਿਹਾ ਕਿ ਅੱਜ ਦੀ ਹਾਲਤ ਵਿਚ ਮੇਰੇ ਲਈ ਪਰਿਵਾਰ ਬਾਅਦ ਵਿਚ ਹੈ ਅਤੇ ਲੋਕਾਂ ਦੀ ਸੁਰੱਖਿਆ ਪਹਿਲਾਂ । ਪਿਛਲੇ ਇੱਕ ਮਹੀਨੇ ਤੋਂ ਨਾ ਖਾਣ  ਦਾ ਸਮਾਂ ਹੈ ਨਾ ਸੋਣ ਦਾ । ਉਨ੍ਹਾਂ ਦੱਸਿਆ ਕਿ ਰਾਤ ਨੂੰ ਕਦੇ ਘਰ ਜਾਣ ਦਾ ਮੌਕਾ ਮਿਲਦਾ ਹੈ ਤਾਂ ਅੱਖਾਂ ਬੰਦ ਕਰਨ ਦੀ ਕੋਸ਼ਿਸ਼ ਕਰਦਾ ਹਾਂ ਪਰ ਫਿਰ ਮਨ ਅਤੇ ਦਿਮਾਗ ਵਿਚ ਇਹ ਗੱਲ ਉੱਭਰ ਆਉਂਦੀ ਹੈ ਕਿ ਕਿਤੇ ਕੋਰੋਨਾ ਵਾਇਰਸ ਸ਼ਹਿਰ 'ਤੇ ਅਟੈਕ ਨਾ ਕਰ ਦੇਵੇ। ਡਾਕਟਰ ਮਦਨ ਨੇ ਦੱਸਿਆ ਕਿ ਫੀਲਡ ਵਿਚ ਸਟਾਫ ਕੰਮ ਕਰ ਰਹੇ, ਸਟਾਫ ਨਾਲ ਵੀ 24 ਘੰਟੇ ਬਾਅਦ ਸੰਪਰਕ ਵਿਚ ਰਹਿੰਦੇ ਹਨ ਅਤੇ ਵਿਭਾਗ ਦੀ ਸਮੇਂ-ਸਮੇਂ 'ਤੇ ਆਉਣ ਵਾਲੀ ਗਾਇਡਲਾਇਨ ਦੇ ਬਾਰੇ ਵਿਚ ਕਰਮਚਾਰੀਆਂ ਅਤੇ ਅਧਿਕਾਰੀਆਂ ਨੂੰ ਜਾਣੂ ਕਰਵਾਉਂਦੇ ਰਹਿੰਦੇ ਹਨ । ਉਨ੍ਹਾਂ ਨੇ ਦੱਸਿਆ ਕਿ ਗੁਰੂ ਨਾਨਕ ਦੇਵ ਹਸਪਤਾਲ ਪ੍ਰਸ਼ਾਸਨ ਨਾਲ ਵੀ ਲਗਾਤਾਰ ਤਾਲਮੇਲ ਪੈਦਾ ਕਰਕੇ ਉੱਚ ਅਧਿਕਾਰੀਆਂ ਨੂੰ ਰਿਪੋਰਟ ਭੇਜੀ ਜਾ ਰਹੀ ਹੈ । ਡਾਕਟਰ ਮਦਨ ਨੇ ਦੱਸਿਆ ਕਿ ਉਨ੍ਹਾਂ ਦੇ ਪਰਿਵਾਰ 'ਚ ਬੇਟੇ ਅਤੇ ਪਤਨੀ ਹੈ, ਜਿਨ੍ਹਾਂ ਨੂੰ ਉਹ ਘਰ ਤੋਂ ਨਿਕਲਣ ਤੋਂ ਪਹਿਲਾਂ  ਉਨ੍ਹਾਂ ਨੂੰ ਕੋਰੋਨਾ ਤੋਂ ਬਚਣ ਲਈ ਸਾਰੇ ਟਿਪਸ ਦੇ ਕੇ ਆਉਂਦੇ ਹਨ । ਲੋਕਾਂ ਨੂੰ ਵੀ ਸੇਨੇਟਾਈਜ਼ਰ ਨਾਲ ਹੱਥ ਧੋਵੋਂ, ਮਾਸਕ ਪਾਉਣ ਦੀ ਨਸੀਹਤ ਦਿੰਦੇ ਹਨ।  

 


Bharat Thapa

Content Editor

Related News