ਸਿਹਤ ਵਿਭਾਗ ਦੀ ਲਾਪਹਵਾਹੀ, ਪਾਬੰਦੀ ਦੇ ਬਾਵਜੂਦ ਧੱੜਲੇ ਨਾਲ ਇਸਤੇਮਾਲ ਹੋ ਰਹੇ ਹਨ ਪਲਾਸਟਿਕ ਦੇ ਲਿਫ਼ਾਫ਼ੇ

08/08/2022 10:28:44 AM

ਅੰਮ੍ਰਿਤਸਰ (ਰਮਨ)- ਸਰਕਾਰ ਵੱਲੋਂ ਜਦੋਂ ਤੋਂ ਸਿੰਗਲ ਯੂਜ ਪਲਾਸਟਿਕ ’ਤੇ ਬੈਨ ਲਾਇਆ ਹੈ ਉਦੋਂ ਤੋਂ ਕੇਵਲ ਨਿਗਮ ਦੇ ਸਿਹਤ ਵਿਭਾਗ ਵੱਲੋਂ ਜਾਂ ਤਾਂ ਚਲਾਨ ਕੱਟੇ ਜਾ ਰਹੇ ਹਨ ਜਾਂ ਸਿਰਫ਼ ਲੋਕਾਂ ਨੂੰ ਜਾਗਰੂਕ ਕੀਤਾ ਜਾ ਰਿਹਾ ਹੈ। ਹਕੀਕਤ ਤਾਂ ਇਹ ਹੈ ਕਿ ਸ਼ਹਿਰ ਦੇ ਵਿਚ ਪਲਾਸਟਿਕ ਲਿਫ਼ਾਫ਼ੇ ਖੁੱਲ੍ਹੇਆਮ ਇਸਤੇਮਾਲ ਕੀਤੇ ਜਾ ਰਹੇ ਹਨ। ਅਧਿਕਾਰੀਆਂ ਵੱਲੋਂ ਕੇਵਲ ਖਾਨਾਪੂਰਤੀ ਲਈ ਸਿਰਫ਼ ਛੋਟੇ ਮੋਟੇ ਚਲਾਨ ਕੱਟੇ ਜਾ ਰਹੇ ਹਨ। ਸਰਕਾਰ ਅਤੇ ਪ੍ਰਸ਼ਾਸਨਿਕ ਅਧਿਕਾਰੀਆਂ ਵੱਲੋਂ ਸਿੰਗਲ ਯੂਜ ਪਲਾਸਟਿਕ ਨੂੰ ਲੈ ਕੇ ਸਖ਼ਤੀ ਵਰਤਣ ਦੇ ਆਦੇਸ਼ ਦਿੱਤੇ ਗਏ ਹਨ ਲੇਕਿਨ ਅਧਿਕਾਰੀ ਉਨ੍ਹਾਂ ਦੇ ਆਦੇਸ਼ਾਂ ਦੀ ਪ੍ਰਵਾਹ ਨਹੀਂ ਕਰ ਰਹੇ ਹਨ। ਨਿਗਮ ਦੇ ਸਿਹਤ ਵਿਭਾਗ ਵੱਲੋਂ 15 ਦਿਨ ਪਹਿਲਾਂ ਆਈ. ਡੀ. ਐੱਚ ਮਾਰਕੀਟ ਵਿਚ ਜਾ ਕੇ ਐਸੋਸੀਏਸ਼ਨਾਂ ਨੂੰ ਜਾਗਰੂਕ ਕੀਤਾ ਗਿਆ ਸੀ।

ਪੜ੍ਹੋ ਇਹ ਵੀ ਖ਼ਬਰ: ਤਰਨਤਾਰਨ ’ਚ ਸ਼ਰਮਸਾਰ ਹੋਈ ਮਾਂ ਦੀ ਮਮਤਾ, ਕੂੜੇ ਦੇ ਢੇਰ ’ਚੋਂ ਮਿਲੀ ਨਵ-ਜਨਮੀ ਬੱਚੀ ਦੀ ਲਾਸ਼

ਸ਼ਹਿਰ ਦੇ ਸ਼ਾਪਿੰਗ ਮਾਲ ਵਿਚ ਨਹੀਂ ਵਰਤਿਆ ਜਾ ਰਿਹਾ ਸਿੰਗਲ ਪਲਾਸਟਿਕ
ਸ਼ਹਿਰ ਦੇ ਮਾਲਾ ਵਿਚ ਦੇਖਿਆ ਜਾ ਰਿਹਾ ਹੈ ਕਿ ਉਥੇ ਸਿੰਗਲ ਯੂਜ਼ ਪਲਾਸਟਿਕ ਤੇ ਬੈਨ ਲਗਾ ਦਿੱਤਾ ਗਿਆ ਹੈ। ਜੋ ਕੋਈ ਵਿਅਕਤੀ ਮਾਲ ਵਿੱਚ ਸ਼ਾਪਿੰਗ ਕਰਦਾ ਹੈ ਤਾਂ ਉਸ ਨੂੰ ਜਾਂ ਤਾਂ ਕੱਪਡੇ ਦਾ ਬੈਗ ਦਿੱਤਾ ਜਾਂਦਾ ਹੈ ਜਾਂ ਕਾਗਜ਼ ਦੇ ਬਣੇ ਹੋਏ ਲਿਫਾਫੇ ਦਿੱਤੇ ਜਾਂਦੇ ਹਨ।

ਦੁਕਾਨਾਂ ’ਤੇ ਸਪਲਾਈ ਹੋ ਰਿਹਾ ਸਿੰਗਲ ਯੂਜ਼ ਪਲਾਸਟਿਕ
ਸ਼ਹਿਰ ਦੀ ਚਾਹੇ ਕਰਿਆਨੇ ਦੀ ਦੁਕਾਨ, ਰੈਸਟੋਰੈਂਟ ਮਨਿਆਰੀ, ਡੇਅਰੀ, ਰੇਹੜੀ ਵਾਲਾ ਚਾਹੇ ਕੋਈ ਹੋਰ ਦੁਕਾਨ ਹੋਣ ਹਰ ਥਾਂ ਤੇ ਪਲਾਸਟਿਕ ਦੇ ਲਿਫਾਫਿਆਂ ਵਿਚ ਸਾਮਾਨ ਦਿੱਤਾ ਜਾ ਰਿਹਾ ਹੈ। ਪਲਾਸਟਿਕ ਲਿਫਾਫਿਆਂ ਦਾ ਵਪਾਰ ਕਰਨ ਵਾਲੇ ਦੁਕਾਨਦਾਰ ਲੋਕਾਂ ਨੂੰ ਡੋਰ ਟੂ ਡੋਰ ਲਿਫ਼ਾਫ਼ਿਆਂ ਦੀ ਡਿਲਵਰੀ ਦੇ ਰਹੇ ਹਨ। ਹਾਲਾਂਕਿ ਕੁਝ ਦੁਕਾਨਦਾਰ ਸਰਕਾਰ ਵੱਲੋਂ ਦਿੱਤੀਆਂ ਹਦਾਇਤਾਂ ਅਤੇ ਉਨ੍ਹਾਂ ਵੱਲੋਂ ਦਰਸਾਏ ਗਏ ਮਾਪਦੰਡ ’ਤੇ ਹੀ ਪਲਾਸਟਿਕ ਦੇ ਲਿਫ਼ਾਫ਼ੇ ਯੂਜ਼ ਕਰ ਰਹੇ ਹਨ। ਸਿੰਗਲ ਯੂਜ ਪਲਾਸਟਿਕ ਨੂੰ ਲੈ ਕੇ ਸਰਕਾਰ ਵੱਲੋਂ ਪਾਬੰਦੀ ਲਾਉਣ ਤੋਂ ਬਾਅਦ ਸ਼ਹਿਰ ਦੇ ਕਈ ਵਪਾਰੀਆਂ ਵੱਲੋਂ ਉਸ ਦਾ ਅਲਟਰਨੇਟ ਡਿਸਪੋਜ਼ਲ ਜਿਵੇਂ ਪਲੇਟਾਂ, ਗਲਾਸ, ਚਮਚ ਆਦਿ ਮਾਰਕੀਟ ’ਚ ਲੈ ਆਉਂਦੇ ਹਨ ਅਤੇ ਪਹਿਲਾਂ ਪਲਾਸਟਿਕ ਨਾਲੋਂ ਕਈ ਗੁਣਾ ਵਧੀਆ ਹਨ।

ਪੜ੍ਹੋ ਇਹ ਵੀ ਖ਼ਬਰ: ਸੈਂਟਰਲ ਜੇਲ੍ਹ ਲੁਧਿਆਣਾ ’ਚ ਸਿੱਖਿਅਤ ਵਿਦੇਸ਼ੀ ਨਸਲ ਦੇ 3 ਕੁੱਤੇ ਤਾਇਨਾਤ, ਸੁੰਘ ਕੇ ਦੱਸਣਗੇ ਕਿਸ ਕੋਲ ਹੈ ਮੋਬਾਇਲ

ਨਿਗਮ ਦਾ ਸਿਹਤ ਵਿਭਾਗ ਕਿਉਂ ਨਹੀਂ ਫੜ ਰਿਹਾ ਵੱਡੇ ਮਗਰਮੱਛਾਂ ਨੂੰ
ਸ਼ਹਿਰ ਵਿੱਚ ਹਜ਼ਾਰਾਂ ਦੁਕਾਨਾਂ ’ਤੇ ਅੱਜ ਵੀ ਸਿੰਗਲ ਯੂਜ਼ ਪਲਾਸਟਿਕ ਦਾ ਇਸਤੇਮਾਲ ਕੀਤਾ ਜਾ ਰਿਹਾ ਹੈ ਅਤੇ ਪਲਾਸਟਿਕ ਦੇ ਲਿਫਾਫੇ ਇਸਤੇਮਾਲ ਕੀਤੇ ਜਾ ਰਹੇ ਹਨ। ਰੇਹੜੀਆਂ ਅਤੇ ਦੁਕਾਨਾਂ ’ਤੇ ਕੌਣ ਸਪਲਾਈ ਕਰ ਰਿਹਾ ਹੈ ਪਲਾਸਟਿਕ ਦੇ ਲਿਫ਼ਾਫ਼ੇ, ਨਗਰ ਨਿਗਮ ਦਾ ਸਿਹਤ ਵਿਭਾਗ ਕਿਉਂ ਨਹੀਂ ਵੱਡੇ ਮਗਰਮੱਛਾਂ ਨੂੰ ਫੜਨ ਵਿੱਚ ਅਸਫਲ ਹੋ ਰਿਹਾ ਹੈ। ਇਹ ਸਿਹਤ ਵਿਭਾਗ ’ਤੇ ਵੱਡਾ ਸਵਾਲੀਆ ਨਿਸ਼ਾਨ ਖੜ੍ਹਾ ਹੋ ਗਿਆ ਹੈ। ਜਦੋਂ ਤਕ ਪ੍ਰਸ਼ਾਸਨ ਸਪਲਾਈ ਕਰਨ ਵਾਲਿਆਂ ’ਤੇ ਨਕੇਲ ਨਹੀਂ ਕੱਸੇਗਾ, ਉਦੋਂ ਤੱਕ ਸਿੰਗਲ ਯੂਜ਼ ਪਲਾਸਟਿਕ ’ਤੇ ਰੋਕ ਲਾਉਣਾ ਅਸੰਭਵ ਹੋਵੇਗਾ।

ਪੜ੍ਹੋ ਇਹ ਵੀ ਖ਼ਬਰ: ਡੇਰਾ ਬਾਬਾ ਨਾਨਕ ਤੋਂ ਦੁਖ਼ਦ ਖ਼ਬਰ: ਧੀ ਤੋਂ ਬਾਅਦ ਜ਼ਿੰਦਗੀ ਤੇ ਮੌਤ ਦੀ ਲੜਾਈ ਲੜ ਰਹੇ ਮਾਂ-ਪੁੱਤ ਦੀ ਵੀ ਹੋਈ ਮੌਤ

ਸ਼ਹਿਰ ਦੇ ਸੀਵਰੇਜ ਸਿਸਟਮ ਜਾਮ ਹੋਣ ਦਾ ਕਾਰਨ ਹੈ ਪੋਲੀਥੀਨ
ਜਦੋਂ ਵੀ ਸੀਵਰੇਜ ਸਿਸਟਮ ਜਾਮ ਹੋਣ ਦੀ ਗੱਲ ਹੁੰਦੀ ਹੈ ਤਾਂ ਛੋਟੇ ਜਾਂ ਵੱਡੇ ਸਤਰ ਤੇ ਇੱਕੋ ਹੀ ਕਾਰਨ ਨਜਰ ਆਉਂਦਾ ਹੈ ਉਹ ਹੈ ਪਲਾਸਟਿਕ ਦਾ ਪੋਲੋਥੀਨ। ਜਦੋਂ ਵੀ ਲੋਕ ਪੌਲੀਥੀਨ ਖੁੱਲ੍ਹੇਆਮ ਬਾਹਰ ਸੁੱਟ ਦਿੰਦੇ ਹਨ ਤੇ ਬਰਸਾਤੀ ਪਾਣੀ ਜਾ ਹੋਰ ਕਿਸੇ ਤਰੀਕੇ ਨਾਲ ਉਹ ਲਿਫ਼ਾਫ਼ਾ ਸੀਵਰੇਜ ਦੇ ਮੇਨ ਹੋਲ ਵਿਚ ਚਲਾ ਜਾਂਦਾ ਹੈ, ਜਿਸ ਕਾਰਨ ਉਹ ਸੀਵਰੇਜ ਜਾਮ ਹੋ ਜਾਂਦਾ ਹੈ। ਹਿਮਾਚਲ ਵਰਗੇ ਰਾਜਾਂ ਦੇ ਪਲਾਸਟਿਕ ਲਿਫਾਫੇ ’ਤੇ ਪਹਿਲਾਂ ਹੀ ਬੈਨ ਲਗਾਇਆ ਗਿਆ ਹੈ।
 


rajwinder kaur

Content Editor

Related News