ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਜੀਵਨ ਯਾਤਰਾ ਤੋਂ ਜਾਣੂੰ ਕਰਵਾਏਗੀ ਇਹ ਕਿਤਾਬ : ਗੁਰਜੀਤ ਸਿੰਘ ਔਜਲਾ

05/01/2021 5:01:35 PM

ਅੰਮ੍ਰਿਤਸਰ (ਵਿਪਨ ਅਰੋੜਾ)- ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 400 ਸਾਲਾ ਪ੍ਰਕਾਸ਼ ਪੁਰਬ ਮੌਕੇ ਉਨ੍ਹਾਂ ਦੀ ਯਾਦ ਵਿੱਚ ਐਡਵੋਕੇਟ ਹਰਪ੍ਰੀਤ ਸੰਧੂ ਵੱਲੋਂ ਵਿਸ਼ੇਸ਼ ਤੌਰ ’ਤੇ ਆਪਣੀਆਂ ਤਸਵੀਰਾਂ ਨਾਲ ਤਿਆਰ ਕੀਤੀ ਗਈ ਕੌਫ਼ੀ ਟੇਬਲ ਬੁੱਕ ਨੂੰ ਅੱਜ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿੱਚ ਲੋਕਸਭਾ ਮੈਂਬਰ ਗੁਰਜੀਤ ਸਿੰਘ ਔਜਲਾ ਅਤੇ ਪ੍ਰਦੂਸ਼ਣ ਕੰਟਰੋਲ ਬੋਰਡ ਪੰਜਾਬ ਦੇ ਚੇਅਰਮੈਨ ਪ੍ਰੋ. ਐੱਸ. ਐੱਸ. ਮਰਵਾਹਾ ਵੱਲੋਂ ਲੋਕ ਅਰਪਿਤ ਕੀਤਾ ਗਿਆ। 

ਇਸ ਮੌਕੇ ਵਿਧਾਇਕ ਸੁਨੀਲ ਦੱਤੀ, ਡਿਪਟੀ ਕਮਿਸ਼ਨਰ ਗੁਰਪ੍ਰੀਤ ਸਿੰਘ ਖਹਿਰਾ, ਪੁਲਸ ਕਮਿਸ਼ਨਰ ਡਾ. ਸੁਖਚੈਨ ਸਿੰਘ ਗਿੱਲ, ਕਮਿਸ਼ਨਰ ਕਾਰਪੋਰੇਸ਼ਨ ਕੋਮਲ ਮਿੱਤਲ, ਚੇਅਮਰੈਨ ਜੁਗਲ ਕਿਸ਼ੋਰ ਅਤੇ ਹੋਰ ਸਖ਼ਸ਼ੀਅਤਾਂ ਹਾਜ਼ਰ ਸਨ। ਔਜਲਾ ਨੇ ਇਸ ਮੌਕੇ ਕਿਤਾਬ ਸੰਪਾਦਿਤ ਕਰਨ ਲਈ ਐਡਵੋਕੇਟ ਹਰਪ੍ਰੀਤ ਸੰਧੂ ਦੀ ਸਰਾਹਨਾ ਕਰਦਿਆਂ ਕਿਹਾ ਕਿ ਸਾਨੂੰ ਖ਼ੁਸ਼ੀ ਹੈ ਕਿ ਇਨਾਂ ਦੁਆਰਾ ਤਿਆਰ ਕੀਤੀ ਇਹ ਕੀਤਾਬ ਆਉਣ ਵਾਲੀਆਂ ਪੀੜ੍ਹੀਆਂ ਨੂੰ ਗੁਰੂ ਸਾਹਿਬ ਦੇ ਪਵਿੱਤਰ ਜੀਵਨ ਯਾਤਰਾ ਤੋਂ ਰੂ-ਬ-ਰੂ ਕਰਵਾਏਗੀ। 
ਇਹ ਵੀ ਪੜ੍ਹੋ : ਸ਼ਨੀਵਾਰ ਤੇ ਐਤਵਾਰ ਨੂੰ ਜਲੰਧਰ ਜ਼ਿਲ੍ਹੇ ’ਚ ਨਹੀਂ ਹੋ ਸਕਣਗੇ ਵਿਆਹ, ਡੀ. ਸੀ. ਨੇ ਲਾਈਆਂ ਇਹ ਪਾਬੰਦੀਆਂ

ਉਨ੍ਹਾਂ ਕਿਹਾ ਕਿ ਕਿਤਾਬ ਵਿੱਚ ਗੁਰੂ ਸਾਹਿਬਾਨ ਨਾਲ ਸਬੰਧਤ ਗੁਰੂਦੁਆਰਿਆਂ ਦੀਆਂ ਐਡਵੋਕੇਟ ਸੰਧੂ ਦੁਆਰਾ ਖਿੱਚੀਆਂ ਗਈਆਂ ਖ਼ੂਬਸੂਰਤ ਤਸਵੀਰਾਂ ਕੀਤਾਬ ਨੂੰ ਹੋਰ ਵੀ ਸ਼ਾਨਦਾਰ ਬਣਾ ਦਿੰਦੀਆਂ ਹਨ। ਔਜਲਾ ਨੇ ਕਿਹਾ ਕਿ ਸਾਨੂੰ ਮਾਣ ਹੈ ਕਿ ਅਸੀਂ ਗੁਰੂ ਸਾਹਿਬ ਜੀ ਦੀ ਜਨਮ ਧਰਤੀ ਦੇ ਵਾਸੀ ਹਾਂ। ਅੱਜ ਪੰਜਾਬ ਸਰਕਾਰ ਵਿਸ਼ੇਸ਼ ਤੌਰ ਉਤੇ ਇਹ ਦਿਹਾੜਾ ਮਨਾ ਰਹੀ ਹੈ। 

ਇਸ ਮੌਕੇ ਵਿਧਾਇਕ  ਸੁਨੀਲ ਦੱਤੀ ਨੇ ਐਡਵੋਕੇਟ ਸੰਧੂ ਨੂੰ ਵਧਾਈ ਦਿੰਦੇ ਇਸ ਉਪਰਾਲੇ ਦੀ ਪ੍ਰਸੰਸ਼ਾ ਕੀਤੀ। ਡਿਪਟੀ ਕਮਿਸ਼ਨ ਗੁਰਪ੍ਰੀਤ ਸਿੰਘ ਖਹਿਰਾ ਨੇ ਆਪਣੇ ਸੰਬੋਧਨ ਵਿੱਚ ਗੁਰੂ ਸਾਹਿਬ ਨੂੰ ਯਾਦ ਕਰਦਿਆਂ ਕਿਹਾ ਕਿ ਮੈਨੂੰ ਖ਼ੁਸ਼ੀ ਹੈ ਕਿ 400 ਸਾਲਾ ਪ੍ਰਕਾਸ਼ ਪੁਰਬ ਮਨਾਉਣ ਦਾ ਸਾਨੂੰ ਮਿਲਿਆ ਹੈ। ਉਨ੍ਹਾਂ ਕਿਹਾ ਕਿ ਗੁਰੂ ਸਾਹਿਬ ਕਿਰਪਾ ਕਰਨ ਅਤੇ ਸਾਨੂੰ ਇਸ ਕੋਰੋਨਾ ਦੇ ਸੰਕਟ ਵਿਚੋਂ ਕੱਢਣ। ਇਸ ਮੌਕੇ ਲਾਇਬ੍ਰੇਰੀਅਨ ਪ੍ਰਭਜੋਤ ਕੌਰ, ਲੈਫਟੀਨੇਟ ਜੇ. ਐੱਸ. ਢਿਲੋਂ, ਬਾਬਾ ਸੁਖਵਿੰਦਰ ਸਿੰਘ ਕਾਰ ਸੇਵਾ ਭੂਰੀ ਵਾਲੇ ਅਤੇ ਹੋਰ ਪਤਵੰਤੇ ਹਾਜ਼ਰ ਸਨ।

ਇਹ ਵੀ ਪੜ੍ਹੋ : ਜਲੰਧਰ ਸ਼ਹਿਰ ’ਚ ‘ਵੀਕੈਂਡ ਲਾਕਡਾਊਨ’ ਦੌਰਾਨ ਪਸਰਿਆ ਸੰਨਾਟਾ, ਜਾਣੋ ਕੀ-ਕੀ ਹੈ ਖੁੱਲ੍ਹਾ ਤੇ ਕੀ ਹੈ ਬੰਦ


shivani attri

Content Editor

Related News