ਗੁਰਜੀਤ ਔਜਲਾ ਨੇ ਕੇਂਦਰੀ ਜਲ ਮੰਤਰੀ ਸ਼ੇਖਾਵਤ ਨਾਲ ਕੀਤੀ ਮੁਲਾਕਾਤ, ਪੱਤਰ ਸੌਂਪ ਕੀਤੀ ਇਹ ਮੰਗ

04/07/2022 5:44:23 PM

ਅੰਮ੍ਰਿਤਸਰ (ਸਾਗਰ, ਸਰਬਜੀਤ, ਕਮਲ ਕਾਂਸਲ) - ਸਾਂਸਦ ਗੁਰਜੀਤ ਸਿੰਘ ਔਜਲਾ ਨੇ ਅੱਜ ਕੇਂਦਰ ਸਰਕਾਰ ਦੇ ਜਲ ਮੰਤਰੀ ਗਜਿੰਦਰ ਸਿੰਘ ਸ਼ੇਖਾਵਤ ਨਾਲ ਮੁਲਾਕਾਤ ਕੀਤੀ। ਇਸ ਦੌਰਾਨ ਔਜਲਾ ਨੇ ਅੱਪਰ ਬਾਰੀ ਦੁਆਬ ਨਹਿਰ (ਯੂ.ਬੀ.ਡੀ.ਸੀ.) ਦੀ ਲਾਈਨਿੰਗ (ਬੰਨ੍ਹੇ) ਦਾ ਵਿਕਾਸ ਕਰਨ ਲਈ ਸ਼ੇਖਾਵਤ ਨੂੰ ਮੰਗ ਪੱਤਰ ਦਿੱਤਾ। ਮੰਗ ਪੱਤਰ ’ਚ ਉਨ੍ਹਾਂ ਨੇ ਲਿਖਿਆ ਕਿ 400 ਕਿਲੋਮੀਟਰ ਲੰਬਾਈ ਦੀ ਯੂ.ਬੀ.ਡੀ.ਸੀ 1853 ਵਿਚ ਬਣਾਈ ਗਈ ਸੀ, ਜੋ ਪਠਾਨਕੋਟ, ਗੁਰਦਾਸਪੁਰ, ਅੰਮ੍ਰਿਤਸਰ ਅਤੇ ਤਰਨ ਤਾਰਨ ਆਦਿ ਜ਼ਿਲ੍ਹਿਆਂ ਦੇ 13 ਲੱਖ 50 ਹਜ਼ਾਰ ਏਕੜ ਦੀ ਸੰਚਾਈ ਲਈ ਵਿਕਸਤ ਕੀਤੀ ਗਈ ਸੀ।

ਪੜ੍ਹੋ ਇਹ ਵੀ ਖ਼ਬਰ - ਸਰਹੱਦ ਪਾਰ: ਪਰਮਾਤਮਾ ਨੇ ਬਖ਼ਸ਼ੀ ਧੀ ਪਰ ਪੁੱਤਰ ਦੀ ਚਾਹਤ ਰੱਖਣ ਵਾਲੇ ਪਿਓ ਨੇ ਮਾਂ-ਧੀ ਨੂੰ ਜ਼ਿੰਦਾ ਦਫ਼ਨਾਇਆ

ਉਨ੍ਹਾਂ ਕਿਹਾ ਕਿ ਰਾਵੀ ਦਰਿਆ ਤੋਂ ਚਾਰ ਹਜ਼ਾਰ ਕਿਓਸਿਕਸ ਪਾਣੀ ਨੂੰ ਸੱਤ ਛੋਟੀਆਂ ਨਹਿਰਾਂ ਅਤੇ 247 ਸ਼ਾਖਾਵਾਂ ਰਾਹੀਂ 2400 ਕਿਲੋਮੀਟਰ ਮੈਦਾਨੀ ਇਲਾਕੇ ਵਿਚ ਪਹੁੰਚਾਉਣ ਲਈ ਸਹਾਈ ਹੁੰਦੀ ਹੈ। ਪੱਕੇ ਬੰਨ੍ਹੇ ਨਾ ਹੋਣ ਕਾਰਨ 60-80% ਪਾਣੀ ਦਾ ਨੁਕਸਾਨ ਹੁੰਦਾ ਹੈ, ਜਿਸ ਕਰਕੇ ਇਸ ਨਹਿਰ ਵਿੱਚ ਤਕਰੀਬਨ 18000 ਕਿਓਸਿਕ ਪਾਣੀ ਹੀ ਛੱਡਿਆ ਜਾ ਰਿਹਾ ਹੈ। ਇਸ ਨਾਲ 8.5 ਲੱਖ ਏਕੜ ਜ਼ਮੀਨ ਹੀ ਸੰਚਾਈ ਜਾ ਰਹੀ ਹੈ। ਕੇਂਦਰੀ ਜਲ ਕਮਿਸ਼ਨ ਅਤੇ ਪੰਜਾਬ ਸੰਚਾਈ ਵਿਭਾਗ ਵੱਲੋਂ ਸਾਲ 2017 ਵਿੱਚ ਯੂ.ਬੀ. ਡੀ.ਸੀ. ਦੇ ਬੰਨ੍ਹੇ ਪੱਕੇ ਕਰਨ ਲਈ 1112 ਕਰੋੜ ਰੁਪਏ ਦੀ ਕੇਂਦਰ ਕੋਲੋ ਮੰਗ ਕੀਤੀ ਗਈ ਸੀ। 

ਪੜ੍ਹੋ ਇਹ ਵੀ ਖ਼ਬਰ - ਸ਼ਰਬਤ ਸਮਝ ਜ਼ਹਿਰ ਪੀਣ ਨਾਲ ਮਾਸੂਮ ਭੈਣ-ਭਰਾ ਦੀ ਮੌਤ, ਸਦਮਾ ਨਾ ਸਹਾਰਨ ’ਤੇ ਮਾਂ ਨੇ ਚੁੱਕਿਆ ਖ਼ੌਫ਼ਨਾਕ ਕਦਮ

ਉਨ੍ਹਾਂ ਕਿਹਾ ਕਿ ਪੰਜ ਸਾਲ ਦੀ ਦੇਰੀ ਹੋਣ ਕਾਰਨ ਇਸ ਪ੍ਰਾਜੈਕਟ ’ਤੇ ਖ਼ਰਚਾ ਵੱਧ ਕੇ 1600 ਕਰੋੜ ਹੋ ਗਿਆ ਹੈ। ਔਜਲਾ ਨੇ ਕੇਂਦਰੀ ਮੰਤਰੀ ਨਾਲ ਮੁਲਾਕਾਤ ਦੌਰਾਨ ਮੰਗ ਰੱਖੀ ਕਿ ਇਸ ਮਹੱਤਵਪੂਰਨ ਪ੍ਰਾਜੈਕਟ ਨੂੰ ਪਾਸ ਕਰਕੇ ਜਲਦ ਤੋਂ ਜਲਦ ਮੁਕੰਮਲ ਕਰਵਾਇਆ ਜਾਵੇ, ਤਾਂ ਹੋ ਇਹ ਨਹਿਰ ਸੰਚਾਈ ਦੇ ਟੀਚਿਆਂ ਦੇ ਨਾਲ ਨਾਲ ਪੀਣ ਵਾਲੇ ਪਾਣੀ ਦੀ ਪੂਰਤੀ ਕਰ ਸਕੇ। ਇਸ ਮੰਗ ’ਤੇ ਮੰਤਰੀ ਸਾਹਿਬ ਵੱਲੋਂ ਸਕਰਾਤਮਕ ਆਸ਼ਵਾਸਨ ਦਿੱਤਾ ਗਿਆ ਹੈ।

ਪੜ੍ਹੋ ਇਹ ਵੀ ਖ਼ਬਰ -  6 ਮਹੀਨੇ ਦੀ ਧੀ ਨੂੰ ਛੱਡ ਬਾਥਰੂਮ ਕਰਨ ਗਈ ਮਾਂ ਨਹੀਂ ਪਰਤੀ, ਪੁਲਸ ਨੇ ਖੰਘਾਲੇ ਕੈਮਰੇ ਤਾਂ ਸਾਹਮਣੇ ਆਈ ਇਹ ਗੱਲ

 


rajwinder kaur

Content Editor

Related News