ਗੁਰਦੁਆਰੇ ਦੇ ਸੇਵਾਦਾਰ ਵਲੋਂ ਜਬਰ-ਜ਼ਿਨਾਹ ਦੀ ਕੋਸ਼ਿਸ਼

02/27/2021 2:43:59 PM

ਅੰਮਿ੍ਰਤਸਰ (ਸੰਜੀਵ): ਸ਼ੁੱਕਰਵਾਰ ਸ਼ਾਮ ਸੇਵਾ ਕਰਨ ਗਈ ਜਨਾਨੀ ਦੇ ਨਾਲ ਗੁਰਦੁਆਰੇ ਦੇ ਸੇਵਾਦਾਰ ਵਲੋਂ ਜਬਰ-ਜ਼ਿਨਾਹ ਦੀ ਕੋਸ਼ਿਸ਼ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਉਸ ਵਲੋਂ ਰੌਲਾ ਪਾਉਣ ’ਤੇ ਸ਼ਰਧਾਲੂ ਇਕੱਠੇ ਹੋ ਗਏ ਅਤੇ ਸੇਵਾਦਾਰ ਮੌਕੇ ਤੋਂ ਫ਼ਰਾਰ ਹੋ ਗਿਆ। ਇਸ ਸਬੰਧ ’ਚ ਥਾਣਾ ਸਦਰ ਦੀ ਪੁਲਸ ਨੇ ਕੇਸ ਦਰਜ ਕਰ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। 

ਇਸ ਸਬੰਧੀ ਪਰਿਵਾਰ ਨੇ ਦੱਸਿਆ ਕਿ ਉਨ੍ਹਾਂ ਦੀ ਧੀ ਦਾ ਅਜੇ ਵਿਆਹ ਨਹੀਂ ਹੋਇਆ ਸੀ। ਪਿਛਲੇ ਕੁਝ ਸਾਲਾਂ ਤੋਂ ਉਹ ਮਾਨਸਿਕ ਤਣਾਅ ਦਾ ਸ਼ਿਕਾਰ ਹੈ ਅਤੇ ਗੁਰਦੁਆਰਾ ਸਾਹਿਬ ਵਿਚ ਨਿਤਨੇਮ ਨਾਲ ਸੇਵਾ ਕਰਨ ਜਾਂਦੀ ਹੈ। ਸ਼ੁੱਕਰਵਾਰ ਸ਼ਾਮ ਉਨ੍ਹਾਂ ਦੀ ਧੀ ਜਦੋਂ ਗੁਰਦੁਆਰਾ ਸਾਹਿਬ ਪਹੁੰਚੀ ਤਾਂ ਉਥੇ ਤਾਇਨਾਤ ਸੇਵਾਦਾਰ ਜਸਮੇਹਰ ਸਿੰਘ ਦੀ ਨੀਅਤ ਬਦਨੀਅਤ ਹੋ ਗਈ। ਉਨ੍ਹਾਂ ਦੀ ਬੇਟੀ ਜਦੋਂ ਮੱਥਾ ਟੇਕਣ ਲਈ ਸੁੱਖ ਆਸਣ ਵਾਲੇ ਕਮਰੇ ਵਿਚ ਪਹੁੰਚੀ ਤਾਂ ਮੌਕਾ ਮਿਲਦੇ ਹੀ ਦੋਸ਼ੀ ਉਸ ਨਾਲ ਅਸ਼ਲੀਲ ਹਰਕਤਾਂ ਕਰਨ ਲੱਗਾ।

ਪਰਿਵਾਰਕ ਮੈਂਬਰਾਂ ਮੁਤਾਬਕ ਜਦੋਂ ਜਨਾਨੀ ਨੇ ਰੌਲਾ ਪਾਇਆ ਤਾਂ ਉਸ ਨੇ ਉਸ ਨੂੰ ਜਾਨੋਂ ਮਾਰਨ ਦੀ ਧਮਕੀ ਵੀ ਦਿੱਤੀ। ਉਹ ਉਸ ਨੂੰ ਆਪਣੀ ਹਵਸ ਦਾ ਸ਼ਿਕਾਰ ਬਣਾਉਣਾ ਚਾਹੁੰਦਾ ਸੀ। ਪਰ ਰੌਲਾ ਸੁਣ ਕੇ ਹੋਰ ਸ਼ਰਧਾਲੂ ਵੀ ਸੁੱਖ ਆਸਣ ਵਾਲੇ ਕਮਰੇ ਵਿਚ ਪਹੁੰਚ ਗਏ। ਜਨਾਨੀ ਪਹਿਲਾਂ ਤੋਂ ਹੀ ਵਿਰੋਧ ਕਰ ਰਹੀ ਸੀ। ਹੋਰ ਸ਼ਰਧਾਲੂਆਂ ਨੂੰ ਦੇਖ ਦੇ ਸੇਵਾਦਾਰ ਮੌਕੇ ਤੋਂ ਫਰਾਰ ਹੋ ਗਿਆ।

Shyna

This news is Content Editor Shyna