ਗੁਰਦੁਆਰਾ ਬਾਬਾ ਚਰਨਦਾਸ ਜੀ ਦੀ ਸੇਵਾ ਨੂੰ ਲੈ ਕੇ ਆਹਮੋ-ਸਾਹਮਣੇ ਹੋਈਆਂ 2 ਧਿਰਾਂ

04/06/2021 4:37:50 PM

ਪੱਟੀ (ਸੋਢੀ) - ਗੁਰਦੁਆਰਾ ਬਾਬਾ ਚਰਨਦਾਸ ਜੀ ਪੱਟੀ ਮੋੜ ਵਿਖੇ ਗੁਰਦੁਆਰੇ ਨੂੰ ਲੈ ਕੇ 2 ਧਿਰਾਂ ’ਚ ਵਿਵਾਦ ਪੈਦਾ ਹੋ ਗਿਆ ਅਤੇ ਇਕ ਧਿਰ ਵਲੋਂ ਸੰਗਤ ਨੂੰ ਨਾਲ ਲੈ ਕੇ ਪੱਟੀ ਮੌੜ ਵਿਖੇ ਧਰਨਾ ਲਗਾ ਦਿੱਤਾ ਗਿਆ। ਇਸ ਮੌਕੇ ਨਰਿੰਦਰ ਸਿੰਘ ਸਰਪੰਚ, ਬਲਵਿੰਦਰ ਸਿੰਘ ਚੇਅਰਮੈਨ, ਬਾਬਾ ਬਲਜਿੰਦਰ ਸਿੰਘ ਡਾਇਰੈਕਟਰ ਪੀ. ਏ. ਡੀ. ਬੈਂਕ ਪੱਟੀ, ਮੇਜਰ ਸਿੰਘ ਧਾਰੀਵਾਲ, ਰਸਾਲ ਸਿੰਘ ਸਾਬਕਾ ਸਰਪੰਚ, ਸੁਰਿੰਦਰਪਾਲ ਸਿੰਘ ਘਰਿਆਲੀ ਸਰਪੰਚ, ਨਿਰਭੈ ਸਿੰਘ ਸਰਪੰਚ ਚੀਮਾ, ਸਤਬੀਰ ਸਿੰਘ ਰੰਮੀ ਸਰਪੰਚ, ਹਰਜਿੰਦਰ ਸਿੰਘ ਸਰਪੰਚ, ਵਿਰਸਾ ਸਿੰਘ ਧਾਰੀਵਾਲ, ਬੋਹੜ ਸਿੰਘ ਆਦਿ ਮੌਜੂਦ ਸਨ। ਇਨ੍ਹਾਂ ਨੇ ਦੱਸਿਆ ਕਿ ਇਸ ਗੁਰਦੁਆਰਾ ਸਾਹਿਬ ਵਿਖੇ ਮੁੱਖ ਸੇਵਾਦਾਰ ਬਾਬਾ ਤਾਰਾ ਸਿੰਘ ਜੀ ਪਿਛਲੇ ਮਹੀਨੇ ਅਕਾਲ ਚਲਾਨਾ ਕਰ ਗਏ ਸਨ। ਇਸ ਗੁਰਦੁਆਰਾ ਸਾਹਿਬ ਵਿਖੇ ਕਰੀਬ 5 ਕਿੱਲੇ ਜ਼ਮੀਨ ਤੇ ਪਿੰਡ ਚੂਸਲੇਵੜ ਵਾਸੀਆਂ ਨੇ ਗੁਰਦੁਆਰਾ ਸਾਹਿਬ ਦੇ ਨਾਂ ਕੀਤੀ ਹੋਈ ਹੈ। 

ਪੜ੍ਹੋ ਇਹ ਵੀ ਖਬਰ - ਹੋਟਲ ’ਚ ਪ੍ਰੇਮੀ ਨਾਲ ਰੰਗਰਲੀਆਂ ਮਨਾ ਰਹੀ ਸੀ ਪਤਨੀ, ਅਚਾਨਕ ਪੁੱਜੇ ਪਤੀ ਨੇ ਚਾੜ੍ਹਿਆ ਕੁਟਾਪਾ, ਵੇਖੋ ਵੀਡੀਓ

ਬਾਬਾ ਤਾਰਾ ਸਿੰਘ ਜੀ ਨੇ ਆਪਣੇ ਜਿਊਂਦੇ ਜੀਅ ਆਪਣੇ ਪੁੱਤਰ ਬਾਬਾ ਲੱਖਾ ਸਿੰਘ ਨੂੰ ਇਸ ਗੁਰਦੁਆਰਾ ਸਾਹਿਬ ਦਾ ਮੁੱਖੀ ਥਾਪਿਆ ਸੀ ਅਤੇ ਉਨ੍ਹਾਂ ਦੇ ਅਕਾਲ ਚਲਾਨੇ ਤੋਂ ਬਾਅਦ ਭੋਗ ਵਾਲੇ ਦਿਨ ਸਮੂਹ ਸਿੱਖ ਸੰਗਤਾਂ ਤੇ ਵੱਖ-ਵੱਖ ਦਲਾਂ ਦੇ ਮੁੱਖੀਆਂ ਵਲੋ ਬਾਬਾ ਲੱਖਾ ਸਿੰਘ ਨੂੰ ਗੁਰਦੁਆਰਾ ਸਾਹਿਬ ਦੇ ਸੇਵਾ ਕਰਨ ਦੀ ਅਗਿਆ ਦਿੱਤੀ ਸੀ। ਪਿਛਲੇ ਕੁਝ ਦਿਨਾਂ ਤੋਂ ਬਾਬਾ ਤਾਰਾ ਸਿੰਘ ਜੀ ਝਾੜ ਸਾਹਿਬ ਵਾਲੇ ਅਤੇ ਉਨ੍ਹਾਂ ਦੇ ਪੈਰੋਕਾਰਾਂ ਵਲੋਂ ਇਸ ਗੁਰਦੁਆਰਾ ਸਾਹਿਬ ’ਤੇ ਕਬਜ਼ਾ ਕਰਨ ਦੀ ਨੀਅਤ ਨਾਲ ਡੇਰਾ ਜਮਾਂ ਲਿਆ ਹੈ ਅਤੇ ਹੋਲੀ-ਹੋਲੀ ਕਬਜ਼ਾ ਕਰਨਾ ਸ਼ੁਰੂ ਕਰ ਦਿੱਤਾ ਗਿਆ ਹੈ, ਜੋ ਕਿ ਸਿੱਖ ਸੰਗਤਾਂ ਨੂੰ ਨਾਮੰਜ਼ੂਰ ਹੈ ।

ਪੜ੍ਹੋ ਇਹ ਵੀ ਖਬਰ - ਵੱਡੀ ਖ਼ਬਰ : ਟਿਕਰੀ ਬਾਰਡਰ ‘ਤੇ ਪਿੰਡ ਢਿੱਲਵਾਂ ਦੇ ਕਿਸਾਨ ਦਾ ਦੋਸਤ ਵਲੋਂ ਕਤਲ

ਇਸ ਮੌਕੇ ਰੋਸ ’ਚ ਆਈਆਂ ਸੰਗਤਾਂ ਅਤੇ ਵੱਖ-ਵੱਖ ਪਿੰਡ ਨਿਵਾਸੀਆਂ ਵਲੋਂ ਪੱਟੀ ਮੌੜ ’ਤੇ ਧਰਨਾ ਦਿੱਤਾ ਜਾ ਰਿਹਾ ਹੈ। ਇਸ ਮੌਕੇ ਬਾਬਾ ਸੱਜਣ ਸਿੰਘ, ਗੁਰਮੀਤ ਸਿੰਘ ਚੀਮਾ, ਦਿਲਬਾਗ ਸਿੰਘ ਚੀਮਾ, ਪਰਮਜੀਤ ਸਿੰਘ, ਜਰਨੈਲ ਸਿੰਘ, ਰਾਜ ਸਿੰਘ, ਸੰਤੋਖ ਸਿੰਘ ਮੈਂਬਰ, ਹਰਦਿਆਲ ਸਿੰਘ, ਹਰੀ ਸਿੰਘ, ਜੁਗਰਾਜ ਸਿੰਘ ਪੂਨੀਆ, ਸਰਵਨ ਸਿੰਘ ਆਦਿ ਸਮੇਤ ਪਿੰਡ ਦੀਆਂ ਜਨਾਨੀਆਂ ਨੇ ਵੀ ਭਾਗ ਲਿਆ । ਇਸ ਤੋਂ ਇਲਾਵਾ ਘਟਨਾ ਦੀ ਸੂਚਨਾ ਮਿਲਣ ’ਤੇ ਡੀ. ਐੱਸ. ਪੀ. ਪੱਟੀ ਕੁਲਜਿੰਦਰ ਸਿੰਘ, ਥਾਣਾ ਮੁੱਖੀ ਸਦਰ ਹਰਿੰਦਰ ਸਿੰਘ ਸਮੇਤ ਪੁਲਸ ਪਾਰਟੀ ਮੌਕੇ ਹਾਜ਼ਰ ਸਨ, ਜੋ ਸਾਰੀ ਸਥਿਤੀ ’ਤੇ ਨਜ਼ਰ ਬਣਾਈ ਬੈਠੀਆਂ ਸਨ। ਦੋਹਾਂ ਧਿਰਾਂ ਨਾਲ ਗੱਲਬਾਤ ਕੀਤੀ ਜਾ ਰਹੀ ਸੀ।

ਪੜ੍ਹੋ ਇਹ ਵੀ ਖਬਰ - ਜੀਜੇ ਨੇ ਰਿਸ਼ਤਾ ਕੀਤਾ ਤਾਰ-ਤਾਰ: ਸਾਲੇ ਨੂੰ ਬੰਧਕ ਬਣਾ ਗਰਭਵਤੀ ਸਾਲੇਹਾਰ ਨਾਲ ਕੀਤਾ ਜਬਰ-ਜ਼ਿਨਾਹ

ਦੂਸਰੇ ਪਾਸੇ ਬਾਬਾ ਬੀਰ ਸਿੰਘ ਦਲ ਦੇ ਮੁੱਖੀ ਸੰਤ ਬਾਬਾ ਤਾਰਾ ਸਿੰਘ ਜੀ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਨੇ ਦੱਸਿਆ ਕਿ ਇਸ ਗੁਰਦੁਆਰਾ ਸਾਹਿਬ ਅਤੇ ਜ਼ਮੀਨ ਦਾ ਵਸੀਅਤ ਨਾਮਾ 11 ਪਿੰਡਾਂ ਦੇ 250 ਤੋਂ ਵਧੇਰੇ ਲੋਕਾਂ ਵਲੋਂ ਸੰਨ 1962 ’ਚ ਦਲ ਬਾਬਾ ਬੀਰ ਸਿੰਘ ਦੇ ਨਾਮ ਲਿਖ ਦਿੱਤਾ ਗਿਆ ਸੀ ਅਤੇ ਗਿਰਦਵਾਰੀ ਬਾਬਾ ਸਿੰਗਾਰ ਸਿੰਘ ਜੀ ਦੇ ਨਾਮ ਉਸ ਸਮੇਂ ਤੋਂ ਚਲਦੀ ਆ ਰਹੀ ਹੈ।

ਪੜ੍ਹੋ ਇਹ ਵੀ ਖਬਰ - ਜਲਾਲਾਬਾਦ ’ਚ ਗੁੰਡਾਗਰਦੀ ਦਾ ਨੰਗਾ ਨਾਚ : ਤੇਜ਼ਧਾਰ ਹਥਿਆਰਾਂ ਨਾਲ 2 ਸਕੇ ਭਰਾਵਾਂ ’ਤੇ ਕਾਤਲਾਨਾ ਹਮਲਾ (ਤਸਵੀਰਾਂ)

ਉਨ੍ਹਾਂ ਨੇ ਕਿਹਾ ਕਿ ਇਸ ਗੁਰਦੁਆਰਾ ਸਾਹਿਬ ਤੇ ਉਸਦੀ ਜ਼ਮੀਨ ਕਿਸੇ ਵਿਸ਼ੇਸ ਵਿਅਕਤੀ ਜਾਂ ਪਰਿਵਾਰ ਨੂੰ ਨਹੀਂ ਦਿੱਤੀ ਜਾ ਸਕਦੀ, ਕਿਉਂਕਿ ਦਲ ਤੇ ਪੰਥ ਦੇ ਨਾਂ ਹੋਈ ਜ਼ਮੀਨ ਸਿਰਫ਼ ਪੰਥ ਦਲ ਕੋਲ ਰਹਿ ਸਕਦੀ ਹੈ। ਇਸ ਮੌਕੇ ਬਾਬਾ ਰਾਣਾ ਸਿੰਘ, ਹਰਪਾਲ ਸਿੰਘ, ਲੱਖਾ ਸਿੰਘ, ਰੇਸਮ ਸਿੰਘ, ਗੁਰਮੇਲ ਸਿੰਘ, ਸੁਰਜੀਤ ਸਿੰਘ, ਅਵਤਾਰ ਸਿੰਘ ਜੰਡ ਸਰਪੰਚ, ਜਰਨੈਲ ਸਿੰਘ ਤੂਤ ਸਮੇਤ ਹੋਰ ਵਿਅਕਤੀ ਹਾਜ਼ਰ ਸਨ।

ਪੜ੍ਹੋ ਇਹ ਵੀ ਖਬਰ - ਗੁਰਦਾਸਪੁਰ : ਸਾਬਕਾ ਅਕਾਲੀ ਸਰਪੰਚ ਦੇ ਘਰ ’ਤੇ ਹੋਈ ਅਨ੍ਹੇਵਾਹ ਫਾਇਰਿੰਗ, ਦਹਿਸ਼ਤ ਦਾ ਮਾਹੌਲ 

rajwinder kaur

This news is Content Editor rajwinder kaur