ਸਰਕਾਰੀ ਅਧਿਆਪਕ ਦਾ ਕਾਰਾ, ਕੁੱਟ-ਕੁੱਟ ਬੱਚਿਆਂ ਦੇ ਪਾਏ ਨੀਲ

09/17/2019 3:19:30 PM

ਗੁਰਦਾਸਪੁਰ (ਗੁਰਪ੍ਰੀਤ ਚਾਵਲਾ) : ਅਧਿਆਪਕ ਨੂੰ ਭਗਵਾਨ ਦਾ ਦਰਜਾ ਦਿੱਤਾ ਜਾਂਦਾ ਪਰ ਗੁਰਦਾਸਪੁਰ ਦੇ ਪਿੰਡ ਪੈਣੀ ਪਸਵਾਲ ਦੇ ਸਰਕਾਰੀ ਪ੍ਰਾਇਮਰੀ ਸਕੂਲ ਦਾ ਅਧਿਆਪਕ ਬੱਚਿਆਂ ਲਈ ਹੈਵਾਨ ਬਣ ਗਿਆ। ਬੱਚਿਆਂ ਦਾ ਦੋਸ਼ ਹੈ ਕਿ ਮਾਸਟਰ ਬਲਦੇਵ ਸਿੰਘ ਨੇ 5ਵੀਂ ਜਮਾਤ ਦਾ ਸਵਾਲ ਚੌਥੀ ਜਮਾਤ ਦੇ ਵਿਦਿਆਰਥੀਆਂ ਨੂੰ ਹੱਲ ਕਰਨ ਲਈ ਕਿਹਾ ਤੇ ਜਦੋਂ ਉਹ ਸਵਾਲ ਹੱਲ ਨਾ ਕਰ ਸਕੇ ਤਾਂ ਉਨ੍ਹਾਂ ਨੂੰ ਮੋਟੇ ਡੰਡੇ ਨਾਲ ਕੁੱਟਿਆ ਗਿਆ। ਬੱਚਿਆਂ ਨਾਲ ਸਕੂਲ ਪਹੁੰਚੇ ਮਾਪਿਆਂ ਨੇ ਦੱਸਿਆ ਕਿ ਇਕ ਸਾਲ ਪਹਿਲਾਂ ਵੀ ਇਸੇ ਅਧਿਆਪਕ ਨੇ ਇਕ ਬੱਚੇ ਨੂੰ ਕੁੱਟਿਆ ਸੀ। ਮਾਪਿਆਂ ਨੇ ਦੋਸ਼ ਲਾਇਆ ਕਿ ਬਲਵੀਰ ਬੱਚਿਆਂ ਤੋਂ ਮਾਲਸ਼ਾਂ ਕਰਵਾਉਂਦਾ ਤੇ ਸਿਰ ਘੁਟਵਾਉਂਦਾ ਹੈ।



ਉਧਰ ਪੁਲਸ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਕੋਈ ਸ਼ਿਕਾਇਤ ਨਹੀਂ ਮਿਲੀ ਪਰ ਡਾਕਟਰੀ ਰਿਪੋਰਟ ਮੁਤਾਬਕ ਉਨ੍ਹਾਂ ਆਪਣੇ ਤੌਰ 'ਤੇ ਮਾਮਲਾ ਦਰਜ ਕਰ ਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਫਿਲਹਾਲ ਅਧਿਆਪਕ ਸੂਕਲ ਤੋਂ ਗੈਰ ਹਾਜ਼ਰ ਹੈ, ਜਿਸ ਕਾਰਣ ਉਸਦਾ ਪੱਖ ਨਹੀਂ ਲਿਆ ਜਾ ਸਕਿਆ।

cherry

This news is Content Editor cherry