ਗੁਰਦਾਸਪੁਰ ਜ਼ਿਲ੍ਹੇ 'ਚ ਕੋਰੋਨਾ ਕਾਰਣ ਇਕ ਹੋਰ ਵਿਅਕਤੀ ਦੀ ਮੌਤ, 13 ਨਵੇਂ ਮਰੀਜ਼ਾਂ ਦੀ ਪੁਸ਼ਟੀ

10/31/2020 2:16:48 AM

ਗੁਰਦਾਸਪੁਰ,(ਹਰਮਨ)- ਜ਼ਿਲ੍ਹਾ ਗੁਰਦਾਸਪੁਰ 'ਚ ਕੋਰੋਨਾ ਵਾਇਰਸ ਨਾਲ ਇਕ ਹੋਰ ਵਿਅਕਤੀ ਦੀ ਜਾਨ ਚਲੀ ਗਈ ਹੈ, ਜਿਸ ਨਾਲ ਜਿਲ੍ਹੇ ਅੰਦਰ ਮਰਨ ਵਾਲਿਆਂ ਦਾ ਅੰਕੜਾ 199 ਤੱਕ ਪਹੁੰਚ ਗਿਆ ਹੈ। ਸਿਵਲ ਸਰਜਨ ਡਾ. ਵਰਿੰਦਰ ਜਗਤ ਦੱਸਿਆ ਕਿ ਹੁਣ ਤੱਕ ਜ਼ਿਲ੍ਹੇ ਅੰਦਰ 164982 ਸ਼ੱਕੀ ਮਰੀਜ਼ਾਂ ਦੀ ਸੈਂਪਲਿੰਗ ਕੀਤੀ ਗਈ, ਜਿਸ 'ਚੋਂ 157371 ਨੈਗੇਟਿਵ ਪਾਏ ਗਏ ਹਨ ਅਤੇ 1550 ਰਿਪੋਰਟਾਂ ਪੈਂਡਿੰਗ ਹਨ। ਉਨ੍ਹਾਂ ਦੱਸਿਆ ਕਿ ਅੱਜ 13 ਮਰੀਜ਼ ਹੋਰ ਆਉਣ ਨਾਲ ਜ਼ਿਲੇ ਅੰਦਰ ਪਾਜ਼ੇਟਿਵ ਪਾਏ ਗਏ ਕੁਲ ਮਰੀਜ਼ਾਂ ਦੀ ਗਿਣਤੀ 6878 ਤੱਕ ਪਹੁੰਚ ਗਈ ਹੈ। ਉਨ੍ਹਾਂ ਦੱਸਿਆ ਕਿ ਗੁਰਦਾਸਪੁਰ 'ਚ 3, 55 ਹੋਰ ਜ਼ਿਲਿਆਂ 'ਚ, 1 ਕੇਂਦਰੀ ਜੇਲ ਵਿਚ ਅਤੇ ਤਿੱਬੜੀ ਹਸਪਤਾਲ ਵਿਖੇ 3 ਪੀੜਤ ਦਾਖਲ ਹਨ।

6518 ਵਿਅਕਤੀਆਂ ਨੇ ਕੀਤੀ ਕੋਰੋਨਾ 'ਤੇ ਫਤਿਹ ਹਾਸਲ
ਕੋਰੋਨਾ ਵਾਇਰਸ ਨਾਲ ਪੀੜਤ 6518 ਵਿਅਕਤੀਆਂ ਨੇ ਫਤਿਹ ਹਾਸਲ ਕਰ ਲਈ ਹੈ, ਇਨ੍ਹਾਂ ਵਿਚ 6367 ਪੀੜਤ ਠੀਕ ਹੋਏ ਹਨ ਅਤੇ 151 ਪੀੜਤਾਂ ਨੂੰ ਡਿਸਚਾਰਜ ਕਰਕੇ ਘਰ 'ਚ ਏਕਾਂਤਵਾਸ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ 99 ਪੀੜਤਾਂ ਨੂੰ ਲੱਛਣ ਨਾ ਹੋਣ ਕਾਰਨ ਘਰਾਂ 'ਚ ਏਕਾਂਤਵਾਸ ਕੀਤਾ ਗਿਆ ਹੈ। ਜ਼ਿਲੇ ਅੰਦਰ ਐਕਟਿਵ ਕੇਸਾਂ ਦੀ ਗਿਣਤੀ 161 ਹੈ।
 


Deepak Kumar

Content Editor

Related News