ਗੁਰਦਾਸਪੁਰ ਜ਼ਿਲ੍ਹੇ ’ਚ ਕੋਰੋਨਾ ਦੇ 46 ਨਵੇਂ ਮਾਮਲੇ ਆਏ ਸਾਹਮਣੇ

10/05/2020 3:13:37 AM

ਗੁਰਦਾਸਪੁਰ,(ਹਰਮਨ)- ਕੋਰੋਨਾ ਵਾਇਰਸ ਦੇ ਨਿਰੰਤਰ ਵਧ ਰਹੇ ਪ੍ਰਕੋਪ ਕਾਰਣ ਅੱਜ ਜ਼ਿਲਾ ਗੁਰਦਾਸਪੁਰ ’ਚ 2 ਹੋਰ ਵਿਅਕਤੀਆਂ ਦੀ ਮੌਤ ਹੋਈ ਹੈ, ਜਿਸ ਦੇ ਬਾਅਦ ਹੁਣ ਤੱਕ ਵਾਇਰਸ ਦੀ ਲਪੇਟ ਵਿਚ ਆ ਕੇ ਮਰਨ ਵਾਲੇ ਕੁਲ ਵਿਅਕਤੀਆਂ ਦੀ ਗਿਣਤੀ 159 ਹੋ ਗਈ ਹੈ। ਇਸ ਦੇ ਨਾਲ ਹੀ ਅੱਜ 46 ਵਿਅਕਤੀਆਂ ਦੀਆਂ ਰਿਪੋਰਟਾਂ ਪਾਜ਼ੇਟਿਵ ਆਉਣ ਕਾਰਣ ਪੀੜਤ ਪਾਏ ਜਾ ਚੁੱਕੇ ਕੁੱਲ ਮਰੀਜ਼ਾਂ ਦੀ ਗਿਣਤੀ 6184 ਹੋ ਗਈ ਹੈ। ਇਸ ਮੌਕੇ ਸਿਵਲ ਸਰਜਨ ਨੇ ਦੱਸਿਆ ਕਿ ਜ਼ਿਲੇ ’ਚ ਕੋਰੋਨਾ ਵਾਇਰਸ ਕਾਰਣ ਮੌਤ ਦਰ ਵੱਧਣ ਦਾ ਸਭ ਤੋਂ ਵੱਡਾ ਕਾਰਣ ਲੋਕਾਂ ਵੱਲੋਂ ਟੈਸਟਿੰਗ ਕਰਵਾਉਣ ਵਿਚ ਕੀਤੀ ਜਾ ਰਹੀ ਦੇਰੀ ਹੈ। ਸਿਵਲ ਸਰਜਨ ਨੇ ਦੱਸਿਆ ਕਿ ਜ਼ਿਲੇ ’ਚ 1,22,895 ਵਿਅਕਤੀ ਦੇ ਸੈਂਪਲ ਲਏ ਗਏ ਹਨ ਜਦੋਂ ਕਿ 1,16,281 ਦੀਆਂ ਰਿਪੋਰਟਾਂ ਨੈਗੇਟਿਵ ਆਈਆਂ ਹਨ ਜਦੋਂ ਕਿ 1116 ਦੀਆਂ ਰਿਪੋਰਟਾਂ ਪੈਂਡਿੰਗ ਹਨ। ਹੁਣ ਤੱਕ 6184 ਦੀਆਂ ਰਿਪੋਰਟਾਂ ਪਾਜ਼ੇਟਿਵ ਪਾਈਆਂ ਗਈਆਂ ਹਨ। ਇਸ ਮੌਕੇ ਜ਼ਿਲੇ ਅੰਦਰ 618 ਐਕਟਿਵ ਮਰੀਜ਼ ਹਨ ਜਦੋਂ ਕਿ 5407 ਵਿਅਕਤੀਆਂ ਨੇ ਇਸ ਵਾਇਰਸ ’ਤੇ ਫਤਿਹ ਹਾਸਲ ਕੀਤੀ ਹੈ।


Bharat Thapa

Content Editor

Related News