ਨੌਜਵਾਨ ਨੇ ਘਰ ’ਚ ਦਾਖ਼ਲ ਹੋ ਕੇ ਜਨਾਨੀ ਨਾਲ ਕੀਤੀ ਛੇੜਛਾੜ

01/01/2021 2:48:39 PM

ਗੁਰਦਾਸਪੁਰ (ਸਰਬਜੀਤ): ਥਾਣਾ ਭੈਣੀ ਮੀਆਂ ਖਾਂ ਪੁਲਸ ਨੇ ਇਕ ਜਨਾਨੀ ਨਾਲ ਰਾਤ ਸਮੇ ਘਰ ’ਚ ਦਾਖ਼ਲ ਹੋ ਕੇ ਛੇੜਛਾੜ ਕਰਨ ਵਾਲੇ ਨੌਜਵਾਨ ਦੇ ਖ਼ਿਲਾਫ਼ 354,451 ਦੇ ਤਹਿਤ ਮਾਮਲਾ ਦਰਜ ਕੀਤਾ ਹੈ ਪਰ ਦੋਸ਼ੀ ਅਜੇ ਫ਼ਰਾਰ ਹੈ। ਇਸ ਸਬੰਧੀ ਸਬ-ਇੰਸਪੈਕਟਰ ਕਿਰਨਦੀਪ ਕੌਰ ਨੇ ਦੱਸਿਆ ਕਿ ਉਨ੍ਹਾਂ ਦੇ ਥਾਣੇ ਦੇ ਅਧੀਨ ਪੈਂਦੇ ਇਕ ਪਿੰਡ ਦੀ ਜਨਾਨੀ ਨੇ ਦਿੱਤੀ ਸ਼ਿਕਾਇਤ ’ਚ ਦੱਸਿਆ ਕਿ 17/18-12-2020 ਦੀ ਰਾਤ ਨੂੰ ਉਸ ਦਾ ਪਤੀ ਘਰ ’ਚ ਨਹੀਂ ਸੀ ਅਤੇ ਉਹ ਆਪਣੀ ਦੋ ਸਾਲ ਦੀ ਕੁੜੀ ਨਾਲ ਆਪਣੇ ਕਮਰੇ ’ਚ ਸੁੱਤੀ ਹੋਈ ਸੀ, ਜਦਕਿ ਉਸ ਦੀ ਸੱਸ ਅਤੇ ਸਹੁਰਾ ਦੂਜੇ ਕਮਰੇ ’ਚ ਸੁੱਤੇ ਹੋਏ ਸਨ। 

ਇਹ ਵੀ ਪੜ੍ਹੋ : ਡੇਰਾ ਪ੍ਰੇਮੀ ਦੇ ਕਤਲ ਦੀ ਜ਼ਿੰਮੇਵਾਰੀ ਲੈਣ ਵਾਲੇ ਸੁੱਖਾ ਲੰਮਾ ਗੈਂਗ ਦੇ ਦੋ ਮੈਂਬਰ ਗਿਰਫ਼ਤਾਰ

ਇਸੇ ਦੌਰਾਨ ਕਰੀਬ 3 ਵਜੇ ਰਾਤ ਦੋਸ਼ੀ ਬੱਲੀ ਪੁੱਤਰ ਸਾਬਾ ਵਾਸੀ ਮੋਚਪੁਰ ਨੇ ਉਨ੍ਹਾਂ ਦਾ ਦਰਵਾਜਾ ਖੜਕਾਇਆ ਤਾਂ ਜਦ ਉਸ ਨੇ ਇਹ ਸੋਚ ਕੇ ਦਰਵਾਜ਼ਾ ਖੋਲਿ੍ਹਆ ਕਿ ਉਸ ਦਾ ਪਤੀ ਆਇਆ ਹੈ ਤਾਂ ਦੋਸ਼ੀ ਬੱਲੀ ਨੇ ਉਸ ਨਾਲ ਛੇੜਛਾੜ ਕਰਨ ਦੀ ਕੋਸ਼ਿਸ਼ ਕੀਤੀ। ਜਦੋਂ ਉਸ ਨੇ ਰੋਲਾ ਪਾਇਆ ਤਾਂ ਉਸ ਦੀ ਸੱਸ ਕਮਰੇ ’ਚੋਂ ਬਾਹਰ ਆ ਗਈ, ਜਿਸ ਨੂੰ ਵੇਖ ਕੇ ਦੋਸ਼ੀ ਮੌਕੇ ਤੋਂ ਭੱਜ ਗਿਆ। ਮਹਿਲਾ ਪੁਲਸ ਅਧਿਕਾਰੀ ਨੇ ਦੱਸਿਆ ਕਿ ਜਨਾਨੀ ਦੀ ਸ਼ਿਕਾਇਤ ’ਤੇ ਦੋਸ਼ੀ ਬੱਲੀ ਦੇ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਹੈ। 

ਇਹ ਵੀ ਪੜ੍ਹੋ : ਦੁਖਦ ਖ਼ਬਰ : ਕਿਸਾਨੀ ਸੰਘਰਸ਼ ਦੌਰਾਨ ਦਸੂਹਾ ਦੇ ਕਿਸਾਨ ਦੀ ਮੌਤ


Baljeet Kaur

Content Editor

Related News