ਰੰਜਿਸ਼ ਤਹਿਤ ਨੌਜਵਾਨ ''ਤੇ ਹਮਲਾ, ਮਾਮਲਾ ਦਰਜ

06/16/2019 5:15:27 PM

ਗੁਰਦਾਸਪੁਰ (ਹਰਮਨਪ੍ਰੀਤ) : ਰੰਜਿਸ਼ ਤਹਿਤ ਹਮਲਾ ਕਰ ਕੇ ਨੌਜਵਾਨ ਨੂੰ ਜ਼ਖਮੀ ਕਰਨ ਦੇ ਮਾਮਲੇ 'ਚ ਥਾਣਾ ਧਾਰੀਵਾਲ ਦੀ ਪੁਲਸ ਨੇ 5 ਲੋਕਾਂ ਖਿਲਾਫ ਮਾਮਲਾ ਦਰਜ ਕੀਤਾ ਹੈ। ਇਸ ਸਬੰਧੀ ਏ. ਐੱਸ. ਆਈ. ਗੁਰਦੀਪ ਸਿੰਘ ਨੇ ਦੱਸਿਆ ਕਿ ਰਛਪਾਲ ਮਸੀਹ ਪੁੱਤਰ ਕੇਵਲ ਮਸੀਹ ਵਾਸੀ ਆਲੋਵਾਲ ਨੇ ਸ਼ਿਕਾਇਤ ਦਰਜ ਕਰਵਾਈ ਕਿ ਉਹ ਪਿੰਡ ਕੋਟ ਸੰਤੋਖ ਰਾਏ 'ਚ ਕਾਹਲੋਂ ਮੈਡੀਕਲ ਸਟੋਰ 'ਤੇ ਕੰਮ ਕਰਦਾ ਹੈ। ਉਹ 12 ਜੂਨ ਨੂੰ ਦੁਕਾਨ ਤੋਂ ਵਿਹਲਾ ਹੋ ਕੇ ਮੋਟਰਸਾਇਕਲ 'ਤੇ ਸਵਾਰ ਹੋ ਕੇ ਘਰ ਜਾ ਰਿਹਾ ਸੀ। ਜਦੋਂ ਉਹ ਪਿੰਡ ਸੰਤੋਖ ਰਾਏ ਤੋਂ ਥੋੜਾ ਅੱਗੇ ਪੁੱਜਾ ਤਾਂ ਲਵ ਪੁੱਤਰ ਡੇਵਿਡ ਮਸੀਹ, ਕੁਲਵਿੰਦਰ ਪੁੱਤਰ ਗੁਰਨਾਮ, ਦੋਲਤ ਮਸੀਹ ਪੁੱਤਰ ਜਰਨੈਲ ਮਸੀਹ ਸਾਰੇ ਵਾਸੀ ਆਲੋਵਾਲ, ਬੰਟੀ ਪੁੱਤਰ ਮੇਜਰ ਮਸੀਹ, ਵਿੱਕੀ ਪੁੱਤਰ ਨਿੱਕਾ ਮਸੀਹ ਸਾਰੇ ਵਾਸੀ ਕੋਟ ਸੰਤੋਖ ਰਾਏ ਨੇ ਦਸਤੀ ਹਥਿਆਰਾਂ ਨਾਲ ਸੱਟਾ ਮਾਰ ਕੇ ਉਸ ਨੂੰ ਜ਼ਖਮੀ ਕਰ ਦਿੱਤਾ, ਜਦੋਂ ਕਿ ਉਸਦੇ ਮੋਟਰਸਾਇਕਲ ਦੀ ਵੀ ਭੰਨ ਤੋੜ ਕੀਤੀ। ਜਿਸ ਤੋਂ ਬਾਅਦ ਮੁਲਜ਼ਮ ਫਰਾਰ ਹੋ ਗਏ। ਉਸਨੇ ਦੱਸਿਆ ਕਿ ਮੁਲਜ਼ਮਾਂ ਨੇ ਉਸ 'ਤੇ ਹਮਲਾ ਪੁਰਾਣੀ ਰੰਜਿਸ਼ ਦੇ ਚਲਦਿਆਂ ਕੀਤਾ ਹੈ। ਪੁਲਸ ਨੇ ਪੀੜ੍ਹਤ ਨੌਜਵਾਨ ਦੇ ਬਿਆਨਾਂ ਦੇ ਆਧਾਰ 'ਤੇ ਉਕਤ ਮੁਲਜ਼ਮਾਂ ਖਿਲਾਫ ਮਾਮਲਾ ਦਰਜ ਕਰ ਲਿਆ ਹੈ।


Baljeet Kaur

Content Editor

Related News