ਪਿਤਾ ਤੋਂ ਨਾਰਾਜ਼ ਹੋ ਕੇ ਪੁੱਤਰ ਨੇ ਪੀਤੀ ਜ਼ਹਿਰੀਲੀ ਦਵਾਈ

12/30/2019 6:15:16 PM

ਗੁਰਦਾਸਪੁਰ (ਵਿਨੋਦ) - ਅੱਜ ਪਿਤਾ ਵੱਲੋਂ ਪੁੱਤਰ ਨੂੰ ਕੰਮਕਾਰ ਕਰਨ ਸਬੰਧੀ ਕਿਹਾ ਗਿਆ ਤਾਂ ਉਸਨੇ ਨਾਰਾਜ਼ ਹੋ ਕੇੇ ਕੋਈ ਜ਼ਹਿਰੀਲੀ ਦਵਾਈ ਪੀ ਲਈ, ਜਿਸ ਕਾਰਣ ਉਸ ਦੀ ਹਾਲਤ ਖਰਾਬ ਹੁੰਦੀ ਵੇਖ ਕੇ ਪਰਿਵਾਰਕ ਮੈਂਬਰਾਂ ਨੇ ਉਸ ਨੂੰ ਹਸਪਤਾਲ ਦਾਖ਼ਲ ਕਰਵਾਇਆ।

ਹਸਪਤਾਲ ਵਿਚ ਦਾਖ਼ਲ ਸਾਜਨ ਨਿਵਾਸੀ ਜੀਵਨਵਾਲ ਬੱਬਰੀ ਦੇ ਪਿਤਾ ਪ੍ਰਵੀਨ ਨੇ ਦੱਸਿਆ ਕਿ ਅੱਜ ਸਵੇਰੇ ਉਸ ਨੇ ਆਪਣੇ ਲਡ਼ਕੇ ਸਾਜਨ ਨੂੰ ਜੋ ਘਰ ਵਿਚ ਵੇਹਲਾ ਰਹਿੰਦਾ ਹੈ ਅਤੇ ਕੰਮਕਾਰ ਨਹੀਂ ਕਰਦਾ ਸੀ, ਨੂੰ ਕੋਈ ਕੰਮਕਾਰ ਕਰਨ ਸਬੰਧੀ ਕਿਹਾ ਤਾਂ ਇਸ ਤੋਂ ਨਾਰਾਜ਼ ਹੋ ਕੇ ਸਾਜਨ ਨੇ ਕੋਈ ਜ਼ਹਿਰੀਲੀ ਦਵਾਈ ਪੀ ਲਈ, ਜਿਸ ਕਾਰਣ ਉਸ ਦੀ ਹਾਲਤ ਵਿਗਡ਼ ਗਈ। ਇਸ ਸਬੰਧੀ ਮੇਰੇ ਛੋਟੇ ਲਡ਼ਕੇ ਨੀਰਜ ਨੂੰ ਜਦੋਂ ਪਤਾ ਲੱਗਾ ਕਿ ਉਸ ਨੇ ਕੋਈ ਜ਼ਹਿਰੀਲੀ ਦਵਾਈ ਪੀ ਲਈ ਹੈ ਤਾਂ ਅਸੀਂ ਤੁਰੰਤ ਉਸ ਨੂੰ ਹਸਪਤਾਲ ਲੈ ਕੇ ਆਏ। ਡਾਕਟਰ ਅਨੁਸਾਰ ਉਸ ਦਾ ਇਲਾਜ ਕੀਤਾ ਜਾ ਰਿਹਾ ਹੈ ਅਤੇ ਉਸ ਨੂੰ ਆਪਣੀ ਨਿਗਰਾਨੀ ਵਿਚ ਰੱਖਿਆ ਗਿਆ ਹੈ।


Baljeet Kaur

Content Editor

Related News