ਗੁਰਦਾਸਪੁਰ ’ਚ ਪਏ ਮੀਂਹ ਅਤੇ ਗੜੇਮਾਰੀ ਨੇ ਠੰਡ ’ਚ ਮੁੜ ਕੀਤਾ ਵਾਧਾ

01/24/2021 5:12:01 PM

ਗੁਰਦਾਸਪੁਰ (ਹਰਮਨ) - ਗੁਰਦਾਸਪੁਰ ਸਮੇਤ ਆਸ-ਪਾਸ ਇਲਾਕੇ ’ਚ ਹੋਈ ਕਰੀਬ 7 ਐੱਮ.ਐੱਮ. ਬਾਰਸ਼ ਅਤੇ ਗੜੇਮਾਰੀ ਨੇ ਜਿੱਥੇ ਜਨਜੀਵਨ ਨੂੰ ਪ੍ਰਭਾਵਿਤ ਕੀਤਾ, ਉਸਦੇ ਨਾਲ ਹੀ ਠੰਡ ’ਚ ਵੀ ਮੁੜ ਭਾਰੀ ਵਾਧਾ ਕਰ ਦਿੱਤਾ ਹੈ। ਇਸ ਤਹਿਤ ਅੱਜ ਇਸ ਇਲਾਕੇ ਅੰਦਰ ਦਿਨ ਦਾ ਤਾਪਮਾਨ 16 ਡਿਗਰੀ ਦੇ ਆਸ-ਪਾਸ ਪਹੁੰਚ ਗਿਆ ਹੈ, ਜਦੋਂਕਿ ਰਾਤ ਦਾ ਤਾਪਮਾਨ 8 ਡਿਗਰੀ ਤੱਕ ਡਿੱਗ ਗਿਆ ਹੈ। ਹਲਕੀ ਗੜੇਮਾਰੀ ਕਾਰਣ ਭਾਵੇਂ ਫ਼ਸਲਾਂ ਨੂੰ ਬਹੁਤਾ ਨੁਕਸਾਨ ਨਹੀਂ ਹੋਇਆ ਅਤੇ ਨਾ ਹੀ ਇਸ ਗੜੇਮਾਰੀ ਨੇ ਸਬਜ਼ੀਆਂ ਨੂੰ ਕੋਈ ਨੁਕਸਾਨ ਪਹੁੰਚਾਇਆ ਹੈ ਪਰ ਗੜੇਮਾਰੀ ਕਾਰਣ ਠੰਡ ’ਚ ਵਾਧਾ ਹੋਇਆ ਹੈ।

ਪੜ੍ਹੋ ਇਹ ਵੀ ਖ਼ਬਰ - ਸਾਵਧਾਨ ! ਜੇਕਰ ਤੁਸੀਂ ਵੀ ਕਰਦੇ ਹੋ ਮੋਬਾਇਲ ਫੋਨ ਦੀ ਜ਼ਿਆਦਾ ਵਰਤੋਂ ਤਾਂ ਹੋ ਸਕਦੀ ਹੈ ਇਹ ਬੀਮਾਰੀ

ਪੜ੍ਹੋ ਇਹ ਵੀ ਖ਼ਬਰ - Health Tips : ਲੱਕ ’ਚ ਦਰਦ ਹੋਣ ’ਤੇ ਕਦੇ ਨਾ ਖਾਓ ਦਰਦ ਦੂਰ ਕਰਨ ਦੀ ਦਵਾਈ, ਇੰਝ ਪਾਓ ਰਾਹਤ

ਮੌਸਮ ਵਿਭਾਗ ਦੇ ਵਿਗਿਆਨੀਆਂ ਅਨੁਸਾਰ ਆਉਣ ਵਾਲੇ ਸਮੇਂ ਦੌਰਾਨ ਮੌਸਮ ਖੁਸ਼ਕ ਰਹਿਣ ਦੀ ਸੰਭਾਵਨਾ ਹੈ ਅਤੇ ਕੁਝ ਚੋਣਵੇਂ ਇਲਾਕਿਆਂ ’ਚ ਹਲਕੀ ਬਾਰਸ਼ ਵੀ ਹੋ ਸਕਦੀ ਹੈ। 26 ਜਨਵਰੀ ਨੂੰ ਕੁਝ ਥਾਵਾਂ ’ਤੇ ਧੁੰਦ ਪੈਣ ਦੀ ਸੰਭਾਵਨਾ ਹੈ। ਖੇਤੀ ਮਾਹਿਰਾਂ ਨੇ ਕਿਸਾਨਾਂ ਨੂੰ ਸਲਾਹ ਦਿੱਤੀ ਹੈ ਕਿ ਆਉਣ ਵਾਲੇ 4 ਦਿਨਾਂ ਦੌਰਾਨ ਫ਼ਸਲਾਂ ਨੂੰ ਪਾਣੀ, ਖਾਦ ਅਤੇ ਹੋਰ ਰਸਾਇਣਾਂ ਦੀ ਵਰਤੋਂ ਮੌਸਮ ਵਿਚ ਨੂੰ ਧਿਆਨ ’ਚ ਰੱਖ ਕੇ ਕੀਤੀ ਜਾਵੇ। ਇਸ ਦੇ ਨਾਲ ਹੀ ਨਵੇਂ ਪੱਤਝੜੀ ਫ਼ਲਦਾਰ ਪੌਦੇ, ਨਾਸ਼ਪਾਤੀ, ਆਲੂ-ਬੁਖਾਰਾ, ਅਨਾਰ ਦੀ ਲੁਆਈ ਲਈ ਇਹ ਮੌਸਮ ਢੁੱਕਵਾਂ ਹੈ, ਜਿਸ ਲਈ ਬਾਗਬਾਨ ਇਹ ਕੰਮ ਕਰ ਸਕਦੇ ਹਨ। ਖੇਤੀ ਅਧਿਕਾਰੀਆਂ ਨੇ ਕਿਸਾਨਾਂ ਨੂੰ ਅਪੀਲ ਕੀਤੀ ਹੈ ਕਿ ਇਨ੍ਹਾਂ ਦਿਨਾਂ ’ਚ ਪੀਲੀ ਕੁੰਗੀ ਦਾ ਸ਼ੁਰੂਆਤੀ ਹਮਲਾ ਹੋਣ ਦੀ ਸੰਭਾਵਨਾ ਹੁੰਦੀ ਹੈ। ਇਸ ਲਈ ਉਹ ਫ਼ਸਲ ਦਾ ਨਿਰੀਖਣ ਕਰਦੇ ਰਹਿਣ।

ਪੜ੍ਹੋ ਇਹ ਵੀ ਖ਼ਬਰ - Health Alert : ਹਾਰਟ ਅਟੈਕ ਹੋਣ ਤੋਂ ਪਹਿਲਾਂ ਦਿਖਾਈ ਦਿੰਦੇ ਨੇ ਇਹ ਲੱਛਣ, ਤਾਂ ਹੋ ਜਾਵੋ ਸਾਵਧਾਨ

ਪੜ੍ਹੋ ਇਹ ਵੀ ਖ਼ਬਰ - ਵਾਸਤੂ ਸ਼ਾਸਤਰ ਅਨੁਸਾਰ : ਆਪਣੇ ਘਰ 'ਚ ਜ਼ਰੂਰ ਰੱਖੋ ਇਹ ਚੀਜ਼ਾਂ, ਹਮੇਸ਼ਾ ਹੋਵੇਗਾ ਧਨ ’ਚ ਲਾਭ

rajwinder kaur

This news is Content Editor rajwinder kaur