ਗੁਰਦਾਸਪੁਰ : ਇਕ ਘੰਟੇ ਦੀ ਬਰਸਾਤ ਨੇ ਜਲਥਲ ਕੀਤਾ ਸ਼ਹਿਰ, ਸੜਕਾਂ ’ਤੇ ਨਹਿਰ ਦੀ ਤਰ੍ਹਾਂ ਦਿਖਾਈ ਦਿੱਤਾ ਪਾਣੀ

07/26/2022 7:22:50 PM

ਗੁਰਦਾਸਪੁਰ (ਵਿਨੋਦ) - ਅੱਜ ਇਕ ਘੰਟੇ ਦੀ ਜ਼ੋਰਦਾਰ ਬਰਸਾਤ ਦੇ ਚੱਲਦੇ ਬੇਸ਼ੱਕ ਲੋਕਾਂ ਨੂੰ ਗਰਮੀ ਤੋਂ ਰਾਹਤ ਮਿਲੀ ਅਤੇ ਕਿਸਾਨਾਂ ਦੀ ਫਸਲ ਲਈ ਲਾਹੇਵੰਦ ਸਾਬਤ ਹੋਈ ਹੈ। ਇਸ ਜ਼ੋਰਦਾਰ ਬਰਸਾਤ ਨੇ ਗੁਰਦਾਸਪੁਰ ਸ਼ਹਿਰ ਵਿਚ ਚਾਰੇ ਪਾਸੇ ਜਲਥਲ ਕਰਕੇ ਰੱਖ ਦਿੱਤਾ। ਇਸ ਬਰਸਾਤ ਕਾਰਨ ਲੋਕਾਂ ਨੂੰ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ, ਕਿਉਂਕਿ ਸੜਕਾਂ ’ਤੇ ਜਿਸ ਤਰ੍ਹਾਂ ਨਾਲ ਪਾਣੀ ਚੱਲ ਰਿਹਾ ਸੀ, ਉਸ ਨਾਲ ਲੱਗਦਾ ਸੀ ਕਿ ਸ਼ਹਿਰ ਦੀਆਂ ਸੜਕਾਂ ਨੇ ਨਹਿਰ ਦਾ ਰੂਪ ਧਾਰਨ ਕਰ ਲਿਆ ਹੈ।

ਪੜ੍ਹੋ ਇਹ ਵੀ ਖ਼ਬਰ: ਗੁਰਦਾਸਪੁਰ ਦੇ ਵਿਅਕਤੀਆਂ ਨਾਲ ਹਿਮਾਚਲ 'ਚ ਵਾਪਰਿਆ ਦਰਦਨਾਕ ਭਾਣਾ, 3 ਘਰਾਂ 'ਚ ਵਿਛੇ ਸੱਥਰ

ਅੱਜ ਸਵੇਰੇ ਲਗਭਗ 11.45 ਵਜੇ ਇਹ ਬਰਸਾਤ ਸ਼ੁਰੂ ਹੋਈ। ਬਰਸਾਤ ਇੰਨੀ ਤੇਜ਼ ਸੀ ਕਿ ਵਾਹਨਾਂ ਦਾ ਚੱਲਣਾ ਮੁਸ਼ਕਲ ਹੋ ਗਿਆ। ਮੁੱਖ ਚੌਂਕਾਂ ’ਚ ਜਾਮ ਲੱਗ ਗਿਆ ਅਤੇ ਬਰਸਾਤ ਦੇ ਕਾਰਨ ਸਭ ਕੁਝ ਥੰਮ ਗਿਆ। ਬਰਸਾਤ ਮਾਤਰ ਇਕ ਘੰਟਾ ਜ਼ੋਰ ਨਾਲ ਚੱਲੀ ਪਰ ਬਰਸਾਤ ਇੰਨੀ ਤੇਜ਼ ਸੀ ਕਿ ਸ਼ਹਿਰ ਦੀਆਂ ਹਰ ਸੜਕਾਂ ’ਤੇ ਪਾਣੀ ਭਰ ਗਿਆ। ਦੁਪਹਿਰ ਨੂੰ ਹਨੂੰਮਾਨ ਚੌਂਕ, ਲਾਇਬ੍ਰੇਰੀ ਚੌਂਕ, ਪੋਸਟ ਆਫਿਸ ਚੌਂਕ, ਜੇਲ ਰੋਡ, ਆਦਰਸ਼ ਨਗਰ, ਸੰਗਲਪੁਰਾ ਰੋਡ, ਗੀਤਾ ਭਵਨ ਰੋਡ, ਕਬੂਤਰੀ ਗੇਟ, ਮੇਹਰ ਚੰਦ ਰੋਡ, ਹਰਦੋਛੰਨੀ ਰੋਡ, ਪੋਸਟ ਆਫਿਸ ਦੇ ਪਿਛੇ ਦੀ ਗਲੀ ਵਿਚ ਪਾਣੀ ਭਰ ਜਾਣ ਦੇ ਕਾਰਨ ਪੈਦਲ ਚੱਲਣ ਵਾਲੇ ਲੋਕਾਂ ਨੂੰ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ।

ਪੜ੍ਹੋ ਇਹ ਵੀ ਖ਼ਬਰ: ਤੇਜ਼ਧਾਰ ਹਥਿਆਰਾਂ ਨਾਲ ਨੌਜਵਾਨ ਦਾ ਕਤਲ, ਖੂਨ ਨਾਲ ਲੱਥਪੱਥ ਮਿਲੀ ਲਾਸ਼

ਦੂਜੇ ਪਾਸੇ ਦੁਪਹਿਰ ਨੂੰ ਸਕੂਲਾਂ ’ਚ 1 ਵਜੇ ਤੋਂ 1.30 ਵਜੇ ਦੇ ਵਿਚ ਛੁੱਟੀ ਹੋ ਜਾਣ ਦੇ ਕਾਰਨ ਬੱਚਿਆਂ ਨੂੰ ਵੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ। ਬਰਸਾਤ ਦੇ ਚੱਲਦੇ ਉੱਪਰ ਤੋਂ ਪਾਣੀ ਡਿੱਗਣ ਅਤੇ ਸੜਕਾਂ ਤੇ ਗਲੀਆਂ ਵਿਚ ਪਾਣੀ ਭਰਿਆ ਹੋਣ ਦੇ ਕਾਰਨ ਬੱਚਿਆਂ ਨੂੰ ਘਰ ਪਹੁੰਚਣਾ ਮੁਸ਼ਕਲ ਹੋ ਗਿਆ। ਸਥਾਨਕ ਲਿਟਲ ਫਲਾਵਰ ਸਕੂਲ ਦੇ ਬਾਹਰ ਇੰਨਾ ਜ਼ੋਰਦਾਰ ਜਾਮ ਲੱਗ ਗਿਆ ਕਿ ਬੱਚਿਆਂ ਨੂੰ ਸਕੂਲ ਤੋਂ ਬਾਹਰ ਆਉਣ ’ਚ ਵੀ ਮੁਸ਼ਕਲ ਪੇਸ਼ ਆਈ।

ਪੜ੍ਹੋ ਇਹ ਵੀ ਖ਼ਬਰ: ਮਨੂੰ-ਕੁੱਸਾ ਦੇ ਐਨਕਾਊਂਟਰ ਦੌਰਾਨ ਹੋੋਈ ਫਾਇਰਿੰਗ ਦੇ ਦਰੱਖ਼ਤਾਂ 'ਤੇ ਮਿਲੇ ਨਿਸ਼ਾਨ, 'ਹਵੇਲੀ' ਨੇੜੇ ਪੁਲਸ ਦਾ ਪਹਿਰਾ

ਇਸ ਦੌਰਾਨ ਦੁਕਾਨਦਾਰ ਤਰੁਣ ਮਹਾਜਨ, ਮੱਖਣ ਦਰਮਾਨੀਆ, ਰੰਜੂ ਸ਼ਰਮਾ, ਯੋਗ ਰਾਜ, ਅਸ਼ਵਨੀ ਮਹਾਜਨ, ਬੌਬੀ ਕੁਮਾਰ ਸਮੇਤ ਹੋਰਨਾਂ ਦੇ ਅਨੁਸਾਰ ਜਦ ਵੀ ਬਰਸਾਤ ਸਵੇਰੇ 12 ਵਜੇ ਤੋਂ ਪਹਿਲਾ ਹੋ ਜਾਵੇ ਤਾਂ ਉਨ੍ਹਾਂ ਦਾ ਕਾਰੋਬਾਰ ਪੂਰੀ ਤਰ੍ਹਾਂ ਨਾਲ ਠੱਪ ਹੋ ਜਾਦਾ ਹੈ। ਗ੍ਰਾਹਕ ਬਰਸਾਤ ਦੇ ਕਾਰਨ ਘਰ ਤੋਂ ਨਿਕਲਦਾ ਹੀ ਨਹੀਂ ਹੈ। ਬਰਸਾਤ ਦੇ ਚੱਲਦੇ ਇਕ ਤਾਂ ਪਹਿਲਾ ਹੀ ਲੋਕਾਂ ਨੂੰ ਦਿਹਾੜੀ ਨਹੀਂ ਮਿਲ ਰਹੀ ਹੈ। ਦੂਜਾ ਬਰਸਾਤ ਹੋਣ ’ਤੇ ਜ਼ਿਆਦਾਤਰ ਲੋਕ ਕੰਮ ਬੰਦ ਕਰ ਦਿੰਦੇ ਹਨ ਅਤੇ ਅੱਧੀ ਦਿਹਾੜੀ ਦੇ ਕੇ ਮਜ਼ਦੂਰਾਂ ਤੇ ਮਿਸਤਰੀ ਨੂੰ ਘਰ ਭੇਜ ਦਿੰਦੇ ਹਨ, ਜਿਸ ਕਾਰਨ ਇਸ ਵਰਗ ਨੂੰ ਭਾਰੀ ਪ੍ਰੇਸ਼ਾਨੀ ਤੇ ਆਰਥਿਕ ਨੁਕਸਾਨ ਦਾ ਸਾਹਮਣਾ ਕਰਨਾ ਪੈਂਦਾ ਹੈ।

ਪੜ੍ਹੋ ਇਹ ਵੀ ਖ਼ਬਰ: ਹੈਰਾਨੀਜਨਕ ਖ਼ੁਲਾਸਾ : ਕੁੜੀਆਂ ਦੇ ਗੈਂਗ ਨੇ ਕਰਨਾ ਸੀ ਸਿੱਧੂ ਮੂਸੇਵਾਲਾ ਦਾ ਕਤਲ, ਬਣਾਈਆਂ ਸਨ ਇਹ ਯੋਜਨਾਵਾਂ

 


rajwinder kaur

Content Editor

Related News