ਰੇਲ ਨਾਕਾਬੰਦੀ ਖਤਮ ਹੋਣ ਦੇ ਬਾਵਜੂਦ ਸੁੰਨੀਆਂ ਰਹੀਆਂ ਰੇਲ ਪੱਟੜੀਆਂ

11/24/2020 9:50:11 AM

ਗੁਰਦਾਸਪੁਰ (ਹਰਮਨ): ਕਰੀਬ 54 ਦਿਨ ਪਹਿਲਾਂ ਰੇਲ ਰੋਕੋ ਅੰਦੋਲਨ ਕਾਰਣ ਪੰਜਾਬ ਦੇ ਹੋਰ ਹਿੱਸਿਆਂ ਸਮੇਤ ਜ਼ਿਲ੍ਹਾ ਗੁਰਦਾਸਪੁਰ ਅੰਦਰ ਸੁੰਨੀਆਂ ਪਈਆਂ ਰੇਲ ਪੱਟੜੀਆਂ 'ਤੇ ਅਜੇ ਵੀ ਕਰੀਬ 2 ਦਿਨ ਕਿਸੇ ਗੱਡੀ ਦੇ ਆਉਣ ਦੀ ਸੰਭਾਵਨਾ ਨਜ਼ਰ ਨਹੀਂ ਹੈ। ਕਿਸਾਨਾਂ ਵਲੋਂ ਬੇਸ਼ੱਕ 2 ਦਿਨ ਪਹਿਲਾਂ ਹੀ 15 ਦਿਨਾਂ ਲਈ ਯਾਤਰੀ ਅਤੇ ਮਾਲ-ਗੱਡੀਆਂ ਚਲਾਉਣ ਲਈ ਰੇਲ ਨਾਕਾਬੰਦੀ ਖ਼ਤਮ ਕਰਨ ਦਾ ਐਲਾਨ ਕਰ ਦਿੱਤਾ ਸੀ ਪਰ ਇਸ ਦੇ ਬਾਵਜੂਦ ਅੰਮ੍ਰਿਤਸਰ-ਜੰਮੂ ਰੇਲ ਮਾਰਗ 'ਤੇ ਅਜੇ ਤੱਕ ਕਿਸੇ ਵੀ ਗੱਡੀ ਦੀ ਆਮਦ ਨਹੀਂ ਹੋਈ। ਇਸ ਕਾਰਣ ਹਾਲਾਤ ਇਹ ਬਣੇ ਹੋਏ ਹਨ ਕਿ ਇਸ ਮਾਰਗ 'ਤੇ ਜ਼ਿਲੇ 'ਚ ਸਾਰੇ ਰੇਲ ਸਟੇਸ਼ਨ ਸੁੰਨ੍ਹੇ ਪਏ ਹੋਏ ਹਨ ਅਤੇ ਰੇਲ ਲਾਈਨਾਂ 'ਤੇ ਵੀ ਪਿਛਲੇ ਕਰੀਬ 2 ਮਹੀਨਿਆਂ ਤੋਂ ਕੋਈ ਗੱਡੀ ਨਹੀਂ ਆਈ।

ਇਹ ਵੀ ਪੜ੍ਹੋ : ਸ਼ਿਵ ਸੈਨਾ ਹਿੰਦ ਦਾ ਐਲਾਨ: ਸੁੱਖਾ ਲੰਮਾ ਗਰੁੱਪ ਦੇ ਗੈਂਗਸਟਰਾਂ ਨੂੰ ਮਾਰਨ ਵਾਲੇ ਪੁਲਸ ਅਧਿਕਾਰੀਆਂ ਨੂੰ ਮਿਲੇਗਾ ਵੱਡਾ ਇਨਾਮ

ਇਸ ਸਬੰਧੀ ਸਟੇਸ਼ਨ 'ਤੇ ਮੌਜੂਦ ਰੇਲ ਅਧਿਕਾਰੀਆਂ ਨੇ ਕਿਹਾ ਕਿ ਉਨ੍ਹਾਂ ਨੂੰ ਅਜੇ ਤੱਕ ਇਸ ਟਰੈਕ 'ਤੇ ਗੱਡੀਆਂ ਦੇ ਚੱਲਣ ਸਬੰਧੀ ਕੋਈ ਸੂਚਨਾ ਪ੍ਰਾਪਤ ਨਹੀਂ ਹੋਈ। ਉਨ੍ਹਾਂ ਕਿਹਾ ਕਿ 25 ਨਵੰਬਰ ਤੋਂ ਬਾਅਦ ਹੀ ਇਸ ਰੂਟ 'ਤੇ ਗੱਡੀਆਂ ਦੇ ਚੱਲਣ ਦੀ ਸੰਭਾਵਨਾ ਹੈ। ਇਸ ਤਹਿਤ ਪਹਿਲਾਂ ਮਾਲ-ਗੱਡੀਆਂ ਚਲਾਈਆਂ ਜਾਣਗੀਆਂ, ਜਿਸ ਦੇ ਬਾਅਦ ਹੀ ਯਾਤਰੀ ਗੱਡੀਆਂ ਚਲਾਈਆਂ ਜਾਣਗੀਆਂ। ਦੂਸਰੇ ਪਾਸੇ ਕਿਸਾਨ ਆਗੂਆਂ ਨੇ ਕਿਹਾ ਕਿ ਕਿਸਾਨਾਂ ਨੇ ਤਾਂ ਕਰੀਬ ਇਕ ਮਹੀਨਾਂ ਪਹਿਲਾਂ ਹੀ ਰੇਲ ਟਰੈਕ ਖਾਲੀ ਕਰ ਦਿੱਤੇ ਸਨ ਪਰ ਇਸ ਦੇ ਬਾਵਜੂਦ ਕਈ ਤਰ੍ਹਾਂ ਦੇ ਬਹਾਨੇ ਬਣਾ ਕੇ ਕੇਂਦਰ ਸਰਕਾਰ ਨੇ ਜਾਣ ਬੂੱਝ ਕੇ ਮਾਲ-ਗੱਡੀਆਂ ਨਹੀਂ ਚਲਾਈਆਂ ਅਤੇ ਹੁਣ ਵੀ ਜਦੋਂ ਉਨ੍ਹਾਂ ਨੇ 2 ਦਿਨ ਪਹਿਲਾਂ ਹੀ ਸਾਡੀਆਂ ਗੱਡੀਆਂ ਚਲਾਉਣ ਲਈ ਸਹਿਮਤੀ ਦੇ ਦਿੱਤੀ ਹੈ, ਤਾਂ ਵੀ ਗੱਡੀਆਂ ਚਲਾਉਣ ਵਿਚ ਕੀਤੀ ਜਾ ਰਹੀ ਦੇਰੀ ਕੇਂਦਰ ਸਰਕਾਰ ਦੀ ਮਾੜੀ ਨੀਅਤ ਨੂੰ ਸਪੱਸ਼ਟ ਕਰਦੀ ਹੈ।

ਇਹ ਵੀ ਪੜ੍ਹੋ :  ਹੱਸਦੇ ਖੇਡਦੇ ਪਰਿਵਾਰ 'ਚ ਪਏ ਕੀਰਨੇ: ਪ੍ਰੀਖਿਆ ਦੇ ਕੇ ਵਾਪਸ ਆ ਰਹੇ ਭੈਣ-ਭਰਾ ਦੀ ਦਰਦਨਾਕ ਹਾਦਸੇ 'ਚ ਮੌਤ

Baljeet Kaur

This news is Content Editor Baljeet Kaur