ਬਿਜਲੀ ਚੋਰੀ ਕਰਨ ਵਾਲਿਆਂ ਨੂੰ ਕੀਤੇ ਭਾਰੀ ਜੁਰਮਾਨੇ

06/17/2019 2:10:54 PM

ਗੁਰਦਾਸਪੁਰ (ਵਿਨੋਦ) : ਇੰਜੀ. ਸੰਦੀਪ ਕੁਮਾਰ ਨੇ ਬਿਜਲੀ ਚੋਰੀ ਨੂੰ ਰੋਕਣ ਲਈ ਆਪਣੇ ਅਧੀਨ ਕੰਮ ਕਰਦੇ ਅਧਿਕਾਰੀਆਂ/ਕਰਮਚਾਰੀਆਂ ਨੂੰ ਹਦਾਇਤ ਕੀਤੀ ਹੈ ਕਿ ਬਿਜਲੀ ਚੋਰੀ ਕਰਨ ਵਾਲੇ ਅਨਸਰਾਂ ਨਾਲ ਕੋਈ ਹਮਦਰਦੀ ਨਾ ਵਰਤੀ ਜਾਵੇ। ਇਸ ਲਈ ਦਿੱਤੀਆਂ ਹਦਾਇਤਾਂ ਦੀ ਪਾਲਣਾ ਕਰਦਿਆਂ ਸਮੁੱਚੇ ਬਾਰਡਰ ਜ਼ੋਨ ਵਿਚ ਬਿਜਲੀ ਚੋਰੀ ਕਰ ਕੇ ਪਾਵਰ ਕਾਰਪੋਰੇਸ਼ਨ ਨੂੰ ਘਾਟੇ ਵਿਚ ਲਿਜਾਣ ਵਾਲੇ ਅਨਸਰਾਂ ਨੂੰ ਵੱਖ-ਵੱਖ ਥਾਵਾਂ 'ਤੇ ਛਾਪੇਮਾਰੀ ਕਰ ਕੇ ਭਾਰੀ ਜੁਰਮਾਨੇ ਪਾਏ ਗਏ ਹਨ।

ਸਰਕਲ ਸਬ-ਅਰਬਨ ਅੰਮ੍ਰਿਤਸਰ ਵਲੋਂ 2914 ਕੁਨੈਕਸ਼ਨਾਂ ਦੀ ਜਾਂਚ ਕੀਤੀ ਗਈ ਅਤੇ 105 ਬਿਜਲੀ ਚੋਰੀ ਦੇ ਕੇਸ ਫੜ ਕੇ 18.50 ਲੱਖ ਰੁਪਏ, ਗੁਰਦਾਸਪੁਰ ਹਲਕੇ ਵਿਚ 1628 ਕੁਨੈਕਸ਼ਨਾਂ ਦੀ ਚੈਕਿੰਗ ਦੌਰਾਨ 234 ਕੇਸ ਫੜੇ ਉਨ੍ਹਾਂ ਨੂੰ 15.43 ਲੱਖ ਰੁਪਏ, ਹਲਕਾ ਤਰਨਤਾਰਨ ਵਿਚ 6831 ਕੁਨੈਕਸ਼ਨ ਚੈੱਕ ਕੀਤੇ, ਜਿਨ੍ਹਾਂ 'ਚੋਂ 185 ਖਪਤਕਾਰ ਬਿਜਲੀ ਦੀ ਸਪਲਾਈ ਗਲਤ ਢੰਗ ਨਾਲ ਲੈਂਦੇ ਪਾਏ ਗਏ, ਉਨ੍ਹਾਂ ਨੂੰ 33.20 ਲੱਖ ਰੁਪਏ ਅਤੇ ਸ਼ਹਿਰੀ ਹਲਕਾ ਅੰਮ੍ਰਿਤਸਰ ਵਿਚ 994 ਖਪਤਕਾਰਾਂ ਦੇ ਅਹਾਤੇ ਚੈੱਕ ਕਰਨ ਦੌਰਾਨ 26 ਖਪਤਕਾਰ ਬਿਜਲੀ ਦੀ ਵਰਤੋਂ ਪਾਵਰ ਕਾਰਪੋਰੇਸ਼ਨ ਦੇ ਨਿਯਮਾਂ ਅਨੁਸਾਰ ਨਾ ਕਰਦੇ ਹੋਣ ਕਾਰਨ ਉਨ੍ਹਾਂ ਨੂੰ 11.23 ਲੱਖ ਰੁਪਏ ਜੁਰਮਾਨਾ ਕੀਤਾ ਗਿਆ ਹੈ । ਇਸ ਸਮੁੱਚੇ ਅਭਿਆਨ ਵਿਚ ਕੁਲ 11367 ਖਪਤਕਾਰਾਂ ਦੇ ਕੁਨੈਕਸ਼ਨਾਂ ਦੀ ਜਾਂਚ ਕੀਤੀ ਗਈ, ਜਿਨ੍ਹਾਂ 'ਚੋਂ ਸਿਰਫ 550 ਬਿਜਲੀ ਚੋਰੀ ਦੇ ਕੇਸ ਫੜੇ ਗਏ ਹਨ। ਉਨ੍ਹਾਂ ਨੂੰ ਕੁਲ 78 ਲੱਖ 36 ਹਜ਼ਾਰ ਰੁਪਏ ਜੁਰਮਾਨਾ ਪਾਇਆ ਗਿਆ ਹੈ। ਬਿਜਲੀ ਚੋਰੀ ਕਰਨ ਵਾਲਿਆ ਵਿਰੁੱਧ ਥਾਣਾ ਬਿਜਲੀ ਚੋਰੀ ਵੇਰਕਾ ਨੂੰ ਲਿਖਿਆ ਗਿਆ ਹੈ ।
 


Baljeet Kaur

Content Editor

Related News