5.5 ਏਕੜ ਜਗ੍ਹਾਂ ’ਚ 15 ਕਰੋੜ ਦੀ ਲਾਗਤ ਨਾਲ ਬਣੇਗਾ 24 ਕਾਊਂਟਰਾਂ ਵਾਲਾ ਨਵਾਂ ਬੱਸ ਅੱਡਾ

01/08/2021 1:49:18 PM

ਗੁਰਦਾਸਪੁਰ(ਹਰਮਨ): ਗੁਰਦਾਸਪੁਰ ਜ਼ਿਲ੍ਹਾ ਹੈੱਡਕੁਆਰਟਰ ’ਤੇ ਨਵੇਂ ਬੱਸ ਅੱਡੇ ਦੀ ਉਸਾਰੀ ਦਾ ਪ੍ਰਾਜੈਕਟ ਕਈ ਤਰ੍ਹਾਂ ਦੀਆਂ ਅੜਚਨਾਂ ਦੇ ਬਾਅਦ ਆਖ਼ਰਕਾਰ ਸ਼ੁਰੂ ਹੋਣ ਜਾ ਰਿਹਾ ਹੈ, ਜਿਸ ਤਹਿਤ ਨਗਰ ਸੁਧਾਰ ਟਰੱਸਟ ਨੇ ਇਸ ਬੱਸ ਅੱਡੇ ਦੀ ਉਸਾਰੀ ਲਈ ਟੈਂਡਰ ਮੰਗ ਲਏ ਹਨ। ਜ਼ਿਕਰਯੋਗ ਹੈ ਕਿ ਪਿਛਲੀ ਸਰਕਾਰ ਵੱਲੋਂ ਕਰੀਬ 9 ਸਾਲ ਪਹਿਲਾਂ ਇਸ ਬੱਸ ਅੱਡੇ ਦੀ ਉਸਾਰੀ ਲਈ ਨੀਂਹ ਪੱਥਰ ਰੱਖਿਆ ਗਿਆ ਸੀ, ਜਿਸ ਦੇ ਅਨੇਕਾਂ ਰੁਕਾਵਟਾਂ ਪੈਣ ਕਾਰਣ ਇਸ ਬੱਸੇ ਅੱਡੇ ਦੀ ਉਸਾਰੀ ਦਾ ਕੰਮ ਸ਼ੁਰੂ ਨਹੀਂ ਹੋ ਸਕਿਆ।

ਇਹ ਵੀ ਪੜ੍ਹੋ: ਬਾਬਾ ਲੱਖਾਂ ਸਿੰਘ ਨੇ ਖੇਤੀਬਾੜੀ ਮੰਤਰੀ ਨਾਲ ਕੀਤੀ ਮੁਲਾਕਾਤ, ਕਿਸਾਨੀ ਮਸਲੇ ਨੂੰ ਸਲਝਾਉਣ ਲਈ ਵਿਚੋਲਗੀ ਦੀ ਕੀਤੀ ਪੇਸ਼ਕਸ਼

ਗੁਰਦਾਸਪੁਰ ਸ਼ਹਿਰ ’ਚ ਪਹਿਲਾਂ ਤੋਂ ਚਲ ਰਿਹਾ ਬੱਸ ਅੱਡਾ, ਜਿਥੇ ਕਾਫ਼ੀ ਛੋਟਾ ਸੀ, ਉਸ ਦੇ ਨਾਲ ਹੀ ਸ਼ਹਿਰ ’ਚ ਬੱਸਾਂ ਦੇ ਆਉਣ ਨਾਲ ਆਵਾਜਾਈ ਵੀ ਕਾਫ਼ੀ ਪ੍ਰਭਾਵਿਤ ਹੋ ਰਹੀ ਹੈ। ਇਸ ਤਹਿਤ ਸ਼ਹਿਰ ਵਾਸੀ ਲੰਮੇ ਸਮੇਂ ਤੋਂ ਗੁਰਦਾਸਪੁਰ ਦੇ ਬੱਸ ਅੱਡੇ ਨੂੰ ਨਗਰ ਸੁਧਾਰ ਟਰੱਸਟ ਦੀ ਸਕੀਮ ਨੰਬਰ-7 ਵਾਲੀ ਨਵੀਂ ਜਗ੍ਹਾ ’ਤੇ ਜਲਦੀ ਤੋਂ ਜਲਦੀ ਤਬਦੀਲ ਕਰਨ ਦੀ ਮੰਗ ਕਰ ਰਹੇ ਸਨ। ਪਰ ਕਈ ਅੜਚਨਾਂ ਹੋਣ ਕਾਰਣ ਜਦੋਂ ਬੱਸ ਅੱਡੇ ਦਾ ਕੰਮ ਲੇਟ ਹੋ ਰਿਹਾ ਸੀ ਤਾਂ ਅਜਿਹੀ ਸਥਿਤੀ ’ਚ ਵਿਧਾਇਕ ਬਰਿੰਦਰਮੀਤ ਸਿੰਘ ਪਾਹੜਾ ਨੇ ਐਲਾਨ ਕੀਤਾ ਸੀ ਕਿ ਉਹ ਬੱਸ ਅੱਡੇ ਦਾ ਨਿਰਮਾਣ ਕਰਵਾ ਕੇ ਲੋਕਾਂ ਦੀ ਕਚਿਹਰੀ ’ਚ ਵੋਟਾਂ ਮੰਗਣ ਲਈ ਜਾਣਗੇ।

ਇਹ ਵੀ ਪੜ੍ਹੋ: ਮੁੱਖ ਮੰਤਰੀ ਨੇ ਜਨਵਰੀ ਮਹੀਨਾ ‘ਧੀਆਂ ਦੀ ਲੋਹੜੀ’ ਵਜੋਂ ਕੀਤਾ ਸਮਰਪਿਤ, ਭਲਾਈ ਸਕੀਮਾਂ ਦੀ ਕੀਤੀ ਸ਼ੁਰੂਆਤ

ਅਜਿਹੀ ਸਥਿਤੀ ’ਚ ਹੁਣ ਜਦੋਂ ਸਾਰੀਆਂ ਕਾਰਵਾਈਆਂ ਮੁਕੰਮਲ ਕਰ ਕੇ ਪਾਹੜਾ ਨੇ ਦੱਸਿਆ ਕਿ 5.5 ਏਕੜ ਰਕਬੇ ’ਚ ਨਗਰ ਸੁਧਾਰ ਟਰੱਸਟ ਦੀ ਕਰੀਬ 15 ਕਰੋੜ ਰੁਪਏ ਦੀ ਲਾਗਤ ਨਾਲ ਬਣਨ ਵਾਲੇ ਇਸ ਬੱਸ ਅੱਡੇ ’ਚ 24 ਬੱਸਾਂ ਦੇ ਕਾਊਂਟਰ ਬਣਾਏ ਜਾਣਗੇ ਜਦੋਂ ਕਿ ਐੱਸ. ਸੀ. ਓਜ਼ ਸਮੇਤ ਹੋਰ ਸਹੂਲਤਾਂ ਨਾਲ ਲੈਸ ਇਮਾਰਤ ਵੀ ਬਣਾਈ ਜਾਵੇਗੀ। ਇਸ ਬੱਸ ਅੱਡੇ ਨੂੰ ਨਗਰ ਸੁਧਾਰ ਟਰੱਸਟ ਬਣਾਏਗੀ ਅਤੇ ਇਸ ਤੋਂ ਹੋਣ ਵਾਲੀ ਆਮਦਨ ਹੀ ਟਰੱਸਟ ਲਵੇਗੀ, ਜਿਸ ਨਾਲ ਸ਼ਹਿਰ ਦੀ ਆਮਦਨ ’ਚ ਵਾਧਾ ਹੋਵੇਗਾ। ਉਨ੍ਹਾਂ ਦੱਸਿਆ ਕਿ ਅੱਜ ਟੈਂਡਰ ਮੰਗ ਲਏ ਗਏ ਹਨ, ਜਿਸ ਦੇ ਬਾਅਦ ਟੈਂਡਰ ਅਲਾਟ ਕਰ ਕੇ ਉਸਾਰੀ ਦਾ ਕੰਮ ਸ਼ੁਰੂ ਕਰਵਾ ਦਿੱਤਾ ਜਾਵੇਗਾ।


Baljeet Kaur

Content Editor

Related News