ਵਿਆਹੁਤਾ ਨੂੰ ਦਾਜ ਲਈ ਤੰਗ ਕਰਨ ਵਾਲੇ ਹੇਠ ਪਤੀ ਸਮੇਤ 4 ਨਾਮਜ਼ਦ

12/28/2020 3:17:57 PM

ਗੁਰਦਾਸਪੁਰ/ਧਾਰੀਵਾਲ (ਜ.ਬ.) : ਥਾਣਾ ਧਾਰੀਵਾਲ ਦੀ ਪੁਲਸ ਨੇ ਇਕ ਵਿਆਹੁਤਾ ਨੂੰ ਦਾਜ ਲਈ ਤੰਗ ਕਰਨ ਵਾਲੇ ਪਤੀ ਸਮੇਤ ਸਹੁਰਾ ਪਰਿਵਾਰ ਦੇ 4 ਮੈਂਬਰਾਂ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ। ਇਸ ਸਬੰਧੀ ਪੁਲਸ ਨੂੰ ਦਿੱਤੀ ਸ਼ਿਕਾਇਤ ’ਚ ਗੁਰਜਿੰਦਰ ਕੌਰ ਪੁੱਤਰੀ ਬਲਬੀਰ ਸਿੰਘ ਵਾਸੀ ਧਾਰੀਵਾਲ ਨੇ ਦੱਸਿਆ ਕਿ ਉਸ ਦਾ ਵਿਆਹ ਅਵਤਾਰ ਸਿੰਘ ਵਾਸੀ ਚੰਦੂ ਵਡਾਲਾ ਖਾਸਾ ਨਾਲ 19-04-2015 ਨਾਲ ਹੋਇਆ ਸੀ। ਵਿਆਹ ਤੋਂ ਬਾਅਦ ਉਸ ਦਾ ਪਤੀ, ਸਹੁਰਾ, ਸੱਸ ਅਤੇ ਨਣਾਨ ਦਾਜ ਨੂੰ ਲੈ ਕੇ ਉਸ ਨੂੰ ਤੰਗ-ਪ੍ਰੇਸ਼ਾਨ ਕਰਦੇ ਸਨ। 

ਇਹ ਵੀ ਪੜ੍ਹੋ : ਦੁਖਦ ਖ਼ਬਰ: ਦਿੱਲੀ ਧਰਨੇ ਤੋਂ ਵਾਪਸ ਪਰਤ ਰਹੀ ਮਜ਼ਦੂਰ ਆਗੂ ਦੀ ਹਾਦਸੇ ’ਚ ਮੌਤ

ਸ਼ਿਕਾਇਤਕਰਤਾ ਨੇ ਦੱਸਿਆ ਕਿ ਉਕਤ ਵਿਅਕਤੀਆਂ ਨੇ ਉਸ ਦੇ ਪੇਕੇ ਪਰਿਵਾਰ ਵਲੋਂ ਦਿੱਤਾ ਇਸਤਰੀ ਧੰਨ ਵੀ ਖੁਰਦ-ਬੁਰਦ ਕਰ ਦਿੱਤਾ ਹੈ। ਇਸ ਸ਼ਿਕਾਇਤ ਦੀ ਜਾਂਚ ਉਪ-ਪੁਲਸ ਕਪਤਾਨ ਕਰਾਇਮ ਅਗੇਂਸਟ ਵੂਮੈਨ ਗੁਰਦਾਸਪੁਰ ਨੇ ਕੀਤੀ, ਜਿਨ੍ਹਾਂ ਦੀ ਰਿਪੋਰਟ ਦੇ ਆਧਾਰ ’ਤੇ ਉਕਤ ਔਰਤ ਦੇ ਪਤੀ ਅਵਤਾਰ ਸਿੰਘ, ਸਹੁਰਾ ਆਤਮਾ ਸਿੰਘ, ਸੱਸ ਜਸਵੰਤ ਕੌਰ ਅਤੇ ਨਣਾਨ ਲਖਬੀਰ ਕੌਰ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਹੈ।

ਇਹ ਵੀ ਪੜ੍ਹੋ : ਦੁਖਦ ਖ਼ਬਰ: ਦਿੱਲੀ ਧਰਨੇ ’ਚ ਬਜ਼ੁਰਗ ਕਿਸਾਨ ਦੀ ਦਿਲ ਦਾ ਦੌਰਾ ਪੈਣ ਕਾਰਣ ਮੌਤ
 


Baljeet Kaur

Content Editor

Related News