ਨਾਜਾਇਜ਼ ਸ਼ਰਾਬ ਸਮੇਤ ਦੋ ਵਿਅਕਤੀ ਗ੍ਰਿਫਤਾਰ

05/26/2020 4:14:39 PM

ਗੁਰਦਾਸਪੁਰ/ਧਾਰੀਵਾਲ (ਹਰਮਨ, ਖੋਸਲਾ, ਬਲਬੀਰ) : ਗੁਰਦਾਸਪੁਰ ਦੇ ਵੱਖ-ਵੱਖ ਇਲਾਕਿਆਂ 'ਚੋਂ ਪੁਲਸ ਨੇ ਭਾਰੀ ਮਾਤਰਾ ਸ਼ਰਾਬ ਸਮੇਤ ਦੋ ਵਿਅਕਤੀਆਂ ਨੂੰ ਗ੍ਰਿਫਤਾਰ ਕਰਨ 'ਚ ਸਫਲਤਾ ਹਾਸਲ ਕੀਤੀ ਹੈ। ਜਾਣਕਾਰੀ ਮੁਤਾਬਕ ਥਾਣਾ ਕਾਹਨੂੰਵਾਨ ਪੁਲਸ ਪਾਰਟੀ ਨੇ ਟੀ. ਪੁਆਇੰਟ ਜਾਗੋਵਾਲ ਬਾਂਗਰ ਵਿਖੇ ਗਸ਼ਤ ਦੌਰਾਨ ਸ਼ਾਮੂ ਮਸੀਹ ਪੁੱਤਰ ਮੰਗਤਾ ਮਸੀਹ ਵਾਸੀ ਹੰਬੋਵਾਲ ਨੂੰ 6750 ਐੱਮ. ਐੱਲ. ਨਾਜਾਇਜ਼ ਸ਼ਰਾਬ ਸਮੇਤ ਗ੍ਰਿਫਤਾਰ ਕੀਤਾ। ਇਸੇ ਤਰ੍ਹਾਂ ਥਾਣਾ ਤਿੱਬੜ ਦੀ ਪੁਲਸ ਪਾਰਟੀ ਨੇ ਪਿੰਡ ਬੱਬਰੀ ਕਲੋਨੀ ਤੋਂ ਸੰਦੀਪ ਕੁਮਾਰ ਉਰਫ ਮਾਊ ਪੁੱਤਰ ਰਾਮਪਾਲ ਵਾਸੀ ਬੱਬਰੀ ਕਲੋਨੀ ਨੂੰ 7500 ਐੱਮ. ਐੱਲ. ਨਾਜਾਇਜ਼ ਸ਼ਰਾਬ ਸਮੇਤ ਗ੍ਰਿਫਤਾਰ ਕੀਤਾ ਹੈ।

ਇਹ ਵੀ ਪੜ੍ਹੋ : ਮਾਮੂਲੀ ਝਗੜੇ ਦੌਰਾਨ ਕਾਂਗਰਸੀ ਆਗੂ ਨੇ ਅਕਾਲੀਆਂ 'ਤੇ ਚਲਾਈਆਂ ਗੋਲੀਆਂ, 1 ਦੀ ਮੌਤ


Baljeet Kaur

Content Editor

Related News