ਕੁੜੀ ਦੀ ਦਲੇਰੀ ਨੇ ਪਰਸ ਖੋਹ ਕੇ ਭੱਜੇ ਲੁਟੇਰੇ ਨੂੰ ਪਾਈਆਂ ਭਾਜੜਾਂ

11/24/2020 4:49:04 PM

ਗੁਰਦਾਸਪੁਰ (ਹਰਮਨ, ਸਰਬਜੀਤ): ਗੁਰਦਾਸਪੁਰ ਸ਼ਹਿਰ ਦੇ ਮੇਹਰ ਚੰਦ ਰੋਡ 'ਤੇ ਆਪਣੀ ਮਾਂ ਨਾਲ ਐਕਟਿਵਾ 'ਤੇ ਜਾ ਰਹੀ ਕੁੜੀ ਕੋਲੋਂ ਲੁਟੇਰਾ ਪਰਸ ਖੋਹ ਕੇ ਫ਼ਰਾਰ ਹੋ ਗਿਆ ਹੈ। ਇਸ ਦੌਰਾਨ ਉਕਤ ਕੁੜੀ ਨੇ ਦਲੇਰਾਨਾ ਢੰਗ ਨਾਲ ਉਕਤ ਲੁਟੇਰੇ ਦਾ ਪਿੱਛਾ ਕਰ ਕੇ ਉਸਨੂੰ ਭਾਜੜਾਂ ਪਾ ਦਿੱਤੀਆਂ, ਜਿਸ ਕਾਰਣ ਲੁਟੇਰੇ ਨੇ ਉਸ ਨੂੰ ਲੱਤ ਮਾਰ ਕੇ ਸੁੱਟ ਦਿੱਤਾ। 

ਇਹ ਵੀ ਪੜ੍ਹੋ : ਮੋਗਾ ਦੀ ਬਹਾਦਰ ਧੀ ਨੂੰ ਸਲਾਮ: 2 ਕਿਲੋਮੀਟਰ ਤੱਕ ਪਿੱਛਾ ਕਰਕੇ ਕਾਬੂ ਕੀਤੇ ਲੁਟੇਰੇ, ਲੋਕਾਂ ਚਾੜ੍ਹਿਆ ਕੁਟਾਪਾ

ਪੁਲਸ ਨੂੰ ਦਿੱਤੀ ਸ਼ਿਕਾਇਤ 'ਚ ਰੇਨੂੰ ਗੁਪਤਾ ਨੇ ਦੱਸਿਆ ਕਿ 21 ਨਵੰਬਰ ਨੂੰ ਉਹ ਆਪਣੀ ਕੁੜੀ ਬਵੀਆ ਗੁਪਤਾ ਨਾਲ ਐਕਟਿਵਾ ਨੰਬਰ ਪੀਬੀ.06.ਏਟੀ 8489 'ਤੇ ਬਾਜ਼ਾਰ ਤੋਂ ਵਾਪਸ ਆਪਣੇ ਘਰ ਜਾ ਰਹੀ ਸੀ ਅਤੇ ਉਹ ਸਕਟੂਰੀ ਦੀ ਪਿਛਲੀ ਸੀਟ 'ਤੇ ਬੈਠੀ ਹੋਈ ਸੀ। ਜਦੋਂ ਉਹ ਤਿੱਬੜੀ ਰੋਡ ਸਾਹਮਣੇ ਖੁੱਲਰ ਟਰੇਡਰ ਕੋਲ ਪੁਹੰਚੀ ਤਾਂ ਪਿੱਛੋਂ ਇਕ ਚਿੱਟੇ ਰੰਗ ਦੀ ਸਕੂਟਰੀ 'ਤੇ ਆਏ ਲੁਟੇਰੇ ਨੇ ਹੱਥ 'ਚ ਫੜ੍ਹਿਆ ਪਰਸ ਖੋਹ ਕੇ ਲਿਆ। ਇਸ ਦੇ ਬਾਅਦ ਜਦੋਂ ਲੁਟੇਰਾ ਫ਼ਰਾਰ ਹੋਣ ਲੱਗਾ ਤਾਂ ਉਸਦੀ ਕੁੜੀ ਨੇ ਉਸਦਾ ਪਿੱਛਾ ਕਰਨਾ ਸ਼ੁਰੂ ਕਰ ਦਿੱਤਾ। ਇਸ ਦੌਰਾਨ ਤਿੱਬੜੀ ਰੋਡ 'ਤੇ ਲੁਟੇਰੇ ਨੇ ਉਸਨੂੰ ਲੱਤ ਮਾਰ ਕੇ ਸੁੱਟ ਦਿੱਤਾ ਅਤੇ ਫ਼ਰਾਰ ਹੋ ਗਿਆ।

ਇਹ ਵੀ ਪੜ੍ਹੋ : ਸ਼ਿਵ ਸੈਨਾ ਹਿੰਦ ਦਾ ਐਲਾਨ: ਇਨ੍ਹਾਂ ਗੈਂਗਸਟਰਾਂ ਨੂੰ ਮਾਰਨ ਵਾਲੇ ਪੁਲਸ ਅਧਿਕਾਰੀਆਂ ਨੂੰ ਮਿਲੇਗਾ ਵੱਡਾ ਇਨਾਮ

ਉਸ ਨੇ ਦੱਸਿਆ ਕਿ ਪਰਸ 'ਚ 2 ਮੋਬਾਇਲ ਸਨ, ਜੋ ਲੁਟੇਰਾ ਲੈ ਗਿਆ ਹੈ। ਇਸ ਦੌਰਾਨ ਉਕਤ ਕੁੜੀ ਜ਼ਖ਼ਮੀ ਹੋ ਗਈ, ਜੋ ਅੰਮ੍ਰਿਤਸਰ ਦੇ ਇਕ ਨਿੱਜੀ ਹਸਪਤਾਲ ਵਿਚ ਜ਼ੇਰੇ ਇਲਾਜ ਹੈ। ਪੁਲਸ ਨੇ ਇਸ ਮਾਮਲੇ ਵਿਚ ਕਾਰਵਾਈ ਕਰਦੇ ਹੋਏ ਅਣਪਛਾਤੇ ਦੋਸ਼ੀ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ।
 

Baljeet Kaur

This news is Content Editor Baljeet Kaur