ਕੁੜੀ ਨੂੰ ਪ੍ਰੇਸ਼ਾਨ ਕਰਨ ਅਤੇ ਧਮਕੀਆਂ ਦੇਣ ਦੇ ਦੋਸ਼ ''ਚ 5 ਨਾਮਜ਼ਦ

07/21/2020 10:05:50 AM

ਗੁਰਦਾਸਪੁਰ (ਵਿਨੋਦ) : ਇਕ ਕੁੜੀ ਨੂੰ ਪ੍ਰੇਸ਼ਾਨ ਕਰਨ ਅਤੇ ਉਸ ਦੇ ਭਰਾ ਦੀ ਫੋਟੋ ਟਿਕ-ਟਾਕ ਅਤੇ ਫੇਸਬੁੱਕ 'ਤੇ ਪਾ ਕੇ ਇਤਰਾਜ਼ਯੋਗ ਸ਼ਬਦਾਵਲੀ ਦੀ ਵਰਤੋਂ ਕਰਨ ਦੇ ਦੋਸ਼ 'ਚ ਘੁੰਮਣਕਲਾਂ ਪੁਲਸ ਨੇ ਇਕ ਕੁੜੀ , ਉਸ ਦੇ ਭਰਾ ਅਤੇ ਪਿਤਾ ਸਮੇਤ 5 ਲੋਕਾਂ ਵਿਰੁੱਧ ਕੇਸ ਦਰਜ ਕੀਤਾ ਹੈ।

ਇਹ ਵੀ ਪੜ੍ਹੋਂ :  12ਵੀਂ ਦੇ ਵਿਦਿਆਰਥੀਆਂ ਦੀ ਉਡੀਕ ਖ਼ਤਮ, ਪੰਜਾਬ ਬੋਰਡ ਅੱਜ ਐਲਾਨੇਗਾ 'ਨਤੀਜਾ'

ਡੀ. ਐੱਸ. ਪੀ. ਕਲਾਨੌਰ ਭਾਰਤ ਭੂਸ਼ਣ ਅਨੁਸਾਰ ਇਕ ਲੜਕੀ ਹਰਜੀਤ ਕੌਰ ਪੁੱਤਰੀ ਕੁਲਵੰਤ ਸਿੰਘ ਨਿਵਾਸੀ ਗੋਧਰਪੁਰ ਨੇ ਜ਼ਿਲਾ ਪੁਲਸ ਮੁਖੀ ਗੁਰਦਾਸਪੁਰ ਨੂੰ 2-6-2020 ਨੂੰ ਸ਼ਿਕਾਇਤ ਦੇ ਕੇ ਦੋਸ਼ ਲਾਇਆ ਸੀ ਕਿ ਉਸ ਦੇ ਭਰਾ ਗੁਰਮੁੱਖ ਸਿੰਘ ਦੀ ਦੋਸਤੀ ਇਕ ਲੜਕੀ ਅਵਨੀਤ ਕੌਰ ਨਾਲ ਹੋਈ ਸੀ ਅਤੇ ਦੋਵੇਂ ਆਪਸ 'ਚ ਮੋਬਾਇਲ ਫੋਨ ਅਤੇ ਵ੍ਹਟਸਐੱਪ 'ਤੇ ਗੱਲਬਾਤ ਕਰਦੇ ਰਹਿੰਦੇ ਸਨ ਪਰ ਕੁਝ ਸਮੇਂ ਬਾਅਦ ਅਵਨੀਤ ਕੌਰ ਉਸ ਦੇ ਭਰਾ ਅਤੇ ਪਰਿਵਾਰ ਨੂੰ ਬਲੈਕਮੇਲ ਕਰਨ ਲੱਗੀ। ਇਸ ਦੌਰਾਨ ਮਾਰਚ 2020 ਨੂੰ ਉਸ ਦਾ ਭਰਾ ਗੁਰਮੁੱਖ ਸਿੰਘ ਕੈਨੇਡਾ ਚਲਾ ਗਿਆ। ਇਸ ਸਬੰਧੀ ਅਵਨੀਤ ਨੂੰ ਪਤਾ ਚੱਲਣ 'ਤੇ ਉਸ ਨੇ ਗੁਰਮੁੱਖ ਦੀ ਫੋਟੋ ਟਿਕ-ਟਾਕ ਅਤੇ ਫੇਸਬੁੱਕ 'ਤੇ ਅਪਲੋਡ ਕਰ ਦਿੱਤੀ ਅਤੇ ਇਤਰਾਜ਼ਯੋਗ ਸ਼ਬਦਾਵਲੀ ਦੀ ਵਰਤੋਂ ਕੀਤੀ। ਸ਼ਿਕਾਇਤਕਰਤਾ ਨੇ ਇਹ ਵੀ ਦੋਸ਼ ਲਾਇਆ ਕਿ ਉਹ ਜਦ ਵੀ ਕਿਸੇ ਕੰਮ ਲਈ ਘਰੋਂ ਬਾਹਰ ਜਾਂਦੀ ਤਾਂ ਅਵਨੀਤ ਕੌਰ ਸਮੇਤ ਉਸ ਦਾ ਪਿਤਾ, ਭਰਾ ਅਤੇ ਹੋਰ ਸਾਥੀ ਉਸ ਦਾ ਰਸਤਾ ਰੋਕ ਕੇ ਧਮਕੀਆਂ ਦਿੰਦੇ ਸਨ। ਡੀ. ਐੱਸ. ਪੀ. ਭੂਸ਼ਣ ਨੇ ਦੱਸਿਆ ਕਿ ਇਸ ਸ਼ਿਕਾਇਤ ਦੀ ਜਾਂਚ-ਪੜਤਾਲ ਤੋਂ ਬਾਅਦ ਅਵਨੀਤ ਕੌਰ, ਉਸ ਦੇ ਪਿਤਾ ਪ੍ਰੇਮ ਸਿੰਘ ਸਮੇਤ 5 ਲੋਕਾਂ ਵਿਰੁੱਧ ਕੇਸ ਦਰਜ ਕੀਤਾ ਗਿਆ।

ਇਹ ਵੀ ਪੜ੍ਹੋਂ :  ਪੁਲਸ ਮੁਲਾਜ਼ਮ ਦੀ ਕਰਤੂਤ: ਪਹਿਲਾਂ ਵਿਆਹ ਦਾ ਝਾਂਸਾ ਦੇ ਕੁੜੀ ਨੂੰ ਕੀਤਾ ਗਰਭਵਤੀ, ਫਿਰ ਕਰ ਦਿੱਤਾ ਕਾਰਾ


Baljeet Kaur

Content Editor

Related News