ਗੁਰਦਾਸਪੁਰ ਦੇ ਖੇਤਾਂ ’ਚ ਮੋਟਰਾਂ ’ਤੇ ਖੁੱਲ੍ਹੇ ਪਏ ਬੋਰਵੈੱਲ ਕਾਰਨ ਮਾਸੂਮ ਬੱਚਿਆਂ ਦੀ ਜਾਨ ਨੂੰ ਖ਼ਤਰਾ, ਪ੍ਰਸ਼ਾਸ਼ਨ ਬੇਖ਼ਬਰ

05/25/2022 7:35:42 PM

ਗੁਰਦਾਸਪੁਰ (ਗੁਰਪ੍ਰੀਤ) - ਖੇਤਾਂ ਵਿੱਚ ਮੋਟਰਾਂ ’ਤੇ ਖੁੱਲ੍ਹੇ ਪਏ ਬੋਰਵੈੱਲ ਮਾਸੂਮ ਬੱਚਿਆਂ ਦੀ ਜਾਨ ਦਾ ਖ਼ਤਰਾ ਬਣੇ ਹੋਏ ਹਨ। ਇਸ ਨੂੰ ਲੈ ਕੇ ਅੱਜ ਪੰਜਾਬ ਦੇ ਮੁਖ ਮੰਤਰੀ ਭਗਵੰਤ ਮਾਨ ਵਲੋਂ ਉਕਤ ਲੋਕਾਂ ਖ਼ਿਲਾਫ਼ ਸਖ਼ਤ ਕਾਰਵਾਈ ਕਰਨ ਲਈ ਪ੍ਰਸ਼ਾਸਨ ਦੇ ਅਧਕਾਰੀਆਂ ਨੂੰ ਇਕ ਅਡਵੇਸਿਰੀ ਵੀ ਜਾਰੀ ਕੀਤੀ ਗਈ ਹੈ। ਜ਼ਿਲ੍ਹਾ ਗੁਰਦਾਸਪੁਰ ਦੇ ਕਸਬਾ ਕਲਾਨੌਰ ਨਜ਼ਦੀਕ ਪਿੰਡ ਸਾਲੇ ਚੱਕ ਪਿਛਲੇ ਲੰਮੇ ਸਮੇਂ ਤੋਂ ਖੁਦ ਪ੍ਰਸ਼ਾਸ਼ਨ ਵਲੋਂ ਕੀਤੇ ਗਏ ਬੋਰਵੈੱਲ, ਜੋ ਪੰਚਾਇਤੀ ਜ਼ਮੀਨ ’ਚ ਹਨ, ਉਹ ਸ਼ਰੇਆਮ ਖੁੱਲ੍ਹੇ ਪਏ ਹਨ। ਖੁੱਲੇ ਪਏ ਉਕਤ ਬੋਰਵੈੱਲਾਂ ਨੂੰ ਬੰਦ ਕਰਨ ਲਈ ਅਧਿਕਾਰੀ ਮੁਖ ਮੰਤਰੀ ਦੇ ਆਦੇਸ਼ਾ ਪ੍ਰਤੀ ਕਿੰਨੇ ਸੰਜੀਦਾ ਹਨ, ਇਹ ਸਵਾਲ ਹੁਣ ਖੜ੍ਹਾ ਹੋ ਰਿਹਾ ਹੈ। 

ਪੜ੍ਹੋ ਇਹ ਵੀ ਖ਼ਬਰ: ਦਰੱਖ਼ਤ ਨਾਲ ਟਕਰਾਈ ਕਾਰ ਦੇ ਉੱਡੇ ਪਰਖੱਚੇ, 23 ਸਾਲਾ ਨੌਜਵਾਨ ਦੀ ਮੌਤ, 29 ਮਈ ਨੂੰ ਜਾਣਾ ਸੀ ਵਿਦੇਸ਼

ਇਸ ਪਿੰਡ ਦੇ ਕਿਸਾਨਾਂ ਨੇ ਦੱਸਿਆ ਕਿ ਇਨ੍ਹਾਂ ਬੋਰਾਂ ਦੀ ਡੂੰਘਾਈ ਇੱਕ ਹਜ਼ਾਰ ਫੁੱਟ ਤੋਂ ਵੀ ਉੱਪਰ ਦੱਸੀ ਜਾ ਰਹੀ ਹੈ। ਇਹ ਕਈ ਸਾਲ ਪਹਿਲਾਂ ਦੇ ਬੋਰ ਹਨ ਅਤੇ ਖੁਦ ਪ੍ਰਸ਼ਾਸ਼ਨ ਵਲੋਂ ਕੀਤੇ ਗਏ ਹਨ। ਪਿੰਡ ਵਸਿਆ ਦਾ ਕਹਿਣਾ ਹੈ ਕਿ ਇਨ੍ਹਾਂ ਵੱਲ ਕਿਸੇ ਅਧਕਾਰੀ ਦਾ ਕੋਈ ਧਿਆਨ ਨਹੀਂ ਗਿਆ। ਖੁੱਲ੍ਹੇ ਪਏ ਬੋਰਵੈੱਲਾਂ ਤੋਂ ਬਚਣ ਲਈ ਉਨ੍ਹਾਂ ਨੇ ਖੁਦ ਬੋਰ ਨੂੰ ਪਰਾਲੀ ਦੇ ਕੱਖ ਜਾਂ ਕਿਸੇ ਲੱਕੜੀ ਦੇ ਟੁੱਕੜੇ ਵਗੈਰਾ ਨਾਲ ਢੱਕਿਆ ਹੋਇਆ ਹੈ ਤਾਂ ਕਿ ਕੋਈ ਹਾਦਸਾ ਨਾ ਵਾਪਰ ਸਕੇ।

ਪੜ੍ਹੋ ਇਹ ਵੀ ਖ਼ਬਰ: ਅੰਮ੍ਰਿਤਸਰ ’ਚ ਰੂਹ ਕੰਬਾਊ ਵਾਰਦਾਤ: ਬੀਮੇ ਦੇ ਪੈਸੇ ਲੈਣ ਦੀ ਖ਼ਾਤਰ ਪਤਨੀ ਨੇ ਬੇਰਹਿਮੀ ਨਾਲ ਕੀਤਾ ਪਤੀ ਦਾ ਕਤਲ

rajwinder kaur

This news is Content Editor rajwinder kaur