ਭਰਾ ਦੇ ਮਕਾਨ ਦਾ ਝੂਠਾ ਇਕਰਾਰਨਾਮਾ ਤਿਆਰ ਕਰ ਕੇ ਕਬਜ਼ਾ ਕਰਨ ਦੇ ਦੋਸ਼ ''ਚ 3 ਨਾਮਜ਼ਦ

07/13/2020 5:06:23 PM

ਗੁਰਦਾਸਪੁਰ (ਵਿਨੋਦ) : ਆਪਣੇ ਹੀ ਭਰਾ ਦੇ ਮਕਾਨ ਦਾ ਝੂਠਾ ਇਕਰਾਰਨਾਮਾ ਬਣਾਉਣ ਅਤੇ ਉਸ ਦੀ ਗੈਰ-ਹਾਜ਼ਰੀ 'ਚ ਨਾਜਾਇਜ਼ ਕਬਜ਼ਾ ਕਰਨ ਦੇ ਦੋਸ਼ 'ਚ ਗੁਰਦਾਸਪੁਰ ਸਦਰ ਪੁਲਸ ਨੇ ਤਿੰਨ ਲੋਕਾਂ ਵਿਰੁੱਦ ਕੇਸ ਦਰਜ ਕੀਤਾ ਹੈ। ਇਸ ਸਬੰਧੀ ਸਦਰ ਪੁਲਸ ਸਟੇਸ਼ਨ 'ਚ ਤਾਇਨਾਤ ਸਹਾਇਕ ਸਬ-ਇੰਸਪੈਕਟਰ ਕੁਲਦੀਪ ਸਿੰਘ ਨੇ ਦੱਸਿਆ ਕਿ ਪੀੜਤ ਕੁਲਦੀਪ ਸਿੰਘ ਪੁੱਤਰ ਅਮਰੀਕ ਸਿੰਘ ਵਾਸੀ ਹੀਰ ਨੇ ਸ਼ਿਕਾਇਤ ਦਿੱਤੀ ਸੀ ਕਿ ਜਦ ਉਹ ਕਿਸੇ ਕੇਸ 'ਚ ਭਗੌੜਾ ਸੀ ਤਾਂ ਉਸ ਦੇ ਪਿਛੇ ਉਸ ਦੇ ਭਰਾ ਮਨਜੀਤ ਸਿੰਘ ਨੇ ਉਸ ਦੇ ਮਕਾਨ ਦਾ ਝੂਠਾ ਇਕਰਾਰਨਾਮਾ ਤਿਆਰ ਕਰ ਕੇ ਉਸ 'ਤੇ ਕਬਜ਼ਾ ਕਰ ਲਿਆ। 

ਇਹ ਵੀ ਪੜ੍ਹੋਂ: ਕਿਸਾਨ ਜਥੇਬੰਦੀਆਂ ਵਲੋਂ ਅਕਾਲੀ-ਭਾਜਪਾ ਆਗੂਆਂ ਦੇ ਘਰਾਂ ਤੱਕ ਰੋਸ ਮਾਰਚ ਕਰਨ ਦਾ ਐਲਾਨ

ਉਨ੍ਹਾਂ ਦੱਸਿਆ ਕਿ ਮਨਜੀਤ ਸਿੰਘ ਤਾਂ ਆਸਟ੍ਰੇਲੀਆਂ ਵਿਚ ਰਹਿੰਦਾ ਹੈ, ਪਰ ਮਕਾਨ ਵਿਚ ਉਸ ਦੀ ਪਤਨੀ ਰਾਜਵੰਤ ਕੌਰ ਅਤੇ ਲੜਕਾ ਰੋਬਨਪ੍ਰੀਤ ਸਿੰਘ ਰਹਿੰਦੇ ਹਨ। ਜਦ ਉਹ ਉਨ੍ਹਾਂ ਤੋਂ ਮਕਾਨ ਖਾਲੀ ਕਰਨ ਨੂੰ ਕਹਿੰਦਾ ਹਨ ਤਾਂ ਉਹ ਜਾਨ ਤੋਂ ਮਾਰ ਦੇਣ ਦੀਆਂ ਧਮਕੀਆਂ ਦਿੰਦੇ ਹਨ। ਇਸ ਸ਼ਿਕਾਇਤ ਦੀ ਜਾਂਚ ਡੀ. ਐੱਸ. ਪੀ. ਸਿਟੀ ਨੇ ਕੀਤੀ ਅਤੇ ਜਾਂਚ ਰਿਪੋਰਟ ਦੇ ਆਧਾਰ 'ਤੇ ਸ਼ਿਕਾਇਤਕਰਤਾ ਦੇ ਭਰਾ ਮਨਜੀਤ ਸਿੰਘ, ਉਸ ਦੀ ਪਤਨੀ ਰਾਜਵੰਤ ਕੌਰ ਅਤੇ ਲੜਕੇ ਰੋਬਨਪ੍ਰੀਤ ਸਿੰਘ ਸਾਰੇ ਵਾਸੀ ਪਿੰਡ ਹੀਰ ਦੇ ਖਿਲਾਫ ਕੇਸ ਦਰਜ ਕੀਤਾ ਗਿਆ।
 


Baljeet Kaur

Content Editor

Related News